19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅੱਖਾਂ ਦੇ ਚੈੱਕਅਪ ਕੈਂਪ ਤੇ ਮੈਡੀਕਲ ਕੈਂਪ ਵਿਚ 145 ਮਰੀਜ਼ਾਂ ਦੀ ਜਾਂਚ

Ad Position 21
No active advertisement
ਅਜੀਤ ਡੈਸਕ 16-07-2026
ਤਲਵੰਡੀ ਚੌਧਰੀਆਂ, 15 ਜੁਲਾਈ (ਪਰਸਨ ਲਾਲ ਭੋਲਾ)-ਰਵਾਇਤੀ ਦਰਬਾਰ ਮੀਰਾ ਪਾਤਸ਼ਾਹ ਪੀਰ ਬਾਬਾ ਸ਼ਾਹ ਹੁਸੈਨ ਜੀ ਦੀ ਦਰਗਾਹ ਤੇ ਜੋੜ ਮੇਲਾ ਪ੍ਰਬੰਧਕ ਕਮੇਟੀ ਪੀਰ ਬਾਬਾ ਸ਼ਾਹ ਹੁਸੈਨ ਜੀ ਵੱਲੋਂ ਤਿੰਨ ਰੋਜ਼ਾ ਜੋੜ ਮੇਲਾ ਕਰਵਾਇਆ ਗਿਆ | ਜੋੜ ਮੇਲੇ ਦੇ ਪਹਿਲੇ ਦਿਨ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੇ ਐਸ.ਐਮ.ਓ. ਸਰਬਰਿੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਫ਼ਰੀ ਚੈੱਕਅਪ ਤੇ ਫ਼ਰੀ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਵਿਚ 145 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਅਤੇ ਮੈਡੀਕਲ ਚੈੱਕਅਪ ਕੀਤਾ | ਜਿਨ੍ਹਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਦਾ ਉਦਘਾਟਨ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟੇ ਵਾਲਿਆਂ ਨੇ ਕੀਤਾ | ਇਸ ਮੌਕੇ ਤੇ ਉਨ੍ਹਾਂ ਪ੍ਰਬੰਧਕ ਕਮੇਟੀ ਨੂੰ ਜਿੱਥੇ ਜੋੜ ਮੇਲੇ ਦੀ ਵਧਾਈ ਦਿੱਤੀ ਉੱਥੇ ਉਨ੍ਹਾਂ ਕੀਤੇ ਜਾ ਰਹੇ ਲੋਕ ਪੱਖੀ ਕਾਰਜ ਦੀ ਸ਼ਲਾਘਾ ਕੀਤੀ | ਉਨ੍ਹਾਂ ਵੱਲੋਂ ਜੋੜ ਮੇਲੇ ਦੇ ਇਸ ਕੁੰਭ ਵਿਚ 4100 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ | ਮੈਡੀਕਲ ਕੈਂਪ ਵਿਚ ਡਾਕਟਰ ਰੇਸ਼ਮ ਸਿੰਘ, ਡਾਕਟਰ ਸੁਸ਼ੀਲ ਕੁਮਾਰ, ਡਾ. ਮਨਪ੍ਰੀਤ ਕੌਰ, ਡਾ. ਹਰਮਨਪ੍ਰੀਤ ਕੌਰ ਤੋਂ ਇਲਾਵਾ ਪਰਮਜੀਤ ਕੌਰ ਸੀ.ਐਚ.ਓ., ਪਰਮਜੀਤ ਕੌਰ ਏ.ਐਨ.ਐਮ, ਰਣਜੀਤ ਸਿੰਘ, ਗੁਰਸੇਵਕ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸਹਿਯੋਗ ਦਿੱਤਾ | ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰਾਂ, ਸਰਪੰਚ ਬਲਵਿੰਦਰ ਸਿੰਘ ਲੱਡੂ, ਜਸਕਮਲ ਸਿੰਘ, ਬਲਜੀਤ ਸਿੰਘ ਬਾਜਵਾ, ਹਰਜੀਤ ਸਿੰਘ ਰਾਣਾ ਵੱਲੋਂ ਬਾਬਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਉਪਰੰਤ ਬਾਬਾ ਹਰਜੀਤ ਸਿੰਘ ਜੀ ਵੱਲੋਂ ਐਸ.ਐਚ.ਓ. ਇੰਸਪੈਕਟਰ ਸੋਨਮ ਦੀਪ ਕੌਰ, ਸਰਪੰਚ ਬਲਵਿੰਦਰ ਸਿੰਘ , ਡਾਕਟਰ ਸਾਹਿਬਾਨ ਦੀ ਟੀਮ ਅਤੇ ਹੋਰ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਇਸ ਮੌਕੇ ਤੇ ਅਜੈਬ ਸਿੰਘ ਜਰਮਨ ਮਨਜੀਤ ਸਿੰਘ ਬਬ, ਪਰਮਿੰਦਰ ਸਿੰਘ ਪੱਪੂ, ਅਮਰੀਕ ਸਿੰਘ ਭਾਰਜ, ਸਿਕੰਦਰ ਸਿੰਘ ਰਿੱਕੀ, ਸੁਰਜੀਤ ਸਿੰਘ ਫੋਰਮੈਨ, ਲਖਵਿੰਦਰ ਸਿੰਘ ਰਤਨਪਾਲ, ਪਿ੍ੰਸ ਮੈਸਨ, ਸੁਖਦੇਵ ਲਾਲ ਸ਼ਾਹ, ਰੁਪਿੰਦਰ ਸੇਠੀ, ਤਰਸੇਮ ਲਾਲ ਸ਼ਰਮਾ, ਕਾਲਾ ਸੰਧੂ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਸੁੱਖਾ ਆਦਿ ਪ੍ਰਬੰਧਕ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਜਾਰਾ ਰਾਜਾ ਸਾਹਿਬ ‘ਚ ਬਣੇਗਾ ਤਕਨੀਕੀ ਸਿੱਖਿਆ ਕੇਂਦਰ - ਹਰਜੋਤ ਸਿੰਘ ਬੈਂਸ ਅਗਲੀ ਖ਼ਬਰ ਮਾਣਯੋਗ ਹਾਈ ਕੋਰਟ ਵਲੋਂ ਲੈਕਚਰਾਰ ਤੇ ਮਾਸਟਰ ਕੇਡਰ ਦੀ ਤਰੱਕੀ ਵਿਚ ਰੁਕਾਵਟਾਂ ਦੂਰ
Ad Position 24