ਭੁਲੱਥ, 25 ਜੁਲਾਈ (ਮਨਜੀਤ ਸਿੰਘ ਰਤਨ)-ਮਾਂ ਚਿੰਤਪੁਰਨੀ ਜੀ ਦੇ ਸਾਵਣ ਮੇਲਿਆਂ ਮੌਕੇ ਸੂਬਾ ਹਿਮਾਚਲ ਪ੍ਰਦੇਸ਼ ਵਿਖੇ ਮੰਦਿਰ ਮਾਰਗ ਤੇ ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਖੱਸਣ-ਭੁਲੱਥ ਵਲੋਂ ਲਗਾਏ ਜਾਣ ਵਾਲੇ ਇਸ ਵਾਰ ਦੇ 36ਵੇਂ ਵਾਰਸ਼ਿਕ ਭੰਡਾਰੇ ਸਬੰਧੀ ਵਿਸ਼ੇਸ਼ ਮੀਟਿੰਗ ਕਮੇਟੀ ਦੇ ਆਗੂ ਮਾ. ਕੰਵਲਜੀਤ ਮੰਨਣ ਤੇ ਬਨਾਰਸੀ ਦਾਸ ਖੁੱਲਰ ਦੀ ਅਗਵਾਈ ਹੇਠ ਸ਼੍ਰੀ ਰਾਧੇ ਸ਼ਿਆਮ ਮੰਦਿਰ ਭੁਲੱਥ ਵਿਖੇ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਮਾ. ਕੰਵਲਜੀਤ ਮੰਨਣ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ 36ਵਾਂ ਸਾਲਾਨਾ ਭੰਡਾਰਾਂ ਹਿਮਾਚਲ ਵਿਖੇ ਪਿੰਡ ਅਲੋਹ ਮੰਦਿਰ ਰੋਡ ਵਿਖੇ ਹੀ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਇਸ ਵਾਰ 13 ਅਗਸਤ ਤੋਂ 20 ਅਗਸਤ ਤੱਕ ਭੰਡਾਰੇ ਚੱਲਣਗੇ ਅਤੇ ਜਾਗਰਨ 18 ਅਗਸਤ ਨੂੰ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਜਾਗਰਨ ਵਿਚ ਮਸ਼ਹੂਰ ਪਾਰਟੀਆਂ ਮਹਾਂਮਾਈ ਦਾ ਗੁਣਗਾਨ ਕਰਨਗੀਆਂ | ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਪਰਿਵਾਰ ਸਮੇਤ ਪਹੁੰਚ ਕੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਅਤੇ ਲੰਗਰ ਦੀ ਸੇਵਾ ਦਾ ਲਾਭ ਉਠਾਓ | ਇਸ ਮੌਕੇ ਤੇ ਪੰਡਿਤ ਕਮਲ ਕਿਸ਼ੋਰ ਸ਼ਾਸਤਰੀ, ਮਾ. ਕੰਵਲਜੀਤ ਮੰਨਣ, ਪ੍ਰਧਾਨ ਰਸ਼ਪਾਲ ਸ਼ਰਮਾ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਚੇਅਰਮੈਨ ਲਕਸ਼ ਚੌਧਰੀ, ਜੋਗਿੰਦਰਪਾਲ ਅਰੋੜਾ, ਵਿਜੇ ਘਈ, ਵਿਕਾਸ ਸ਼ਰਮਾ, ਸੁਦੇਸ਼ ਦੱਤਾ, ਪ੍ਰਬੋਦ ਪਾਸੀ, ਸੰਜੀਵ ਅਰੋੜਾ, ਰਜਿੰਦਰ ਸ਼ਰਮਾ, ਅਰਸ਼ ਕਪੂਰ, ਪੁਸ਼ਕਰ ਭਾਟੀਆ, ਐਨੀ ਭਾਟੀਆ, ਬਲਵਿੰਦਰ ਬਜਾਜ, ਰਾਜ ਕੁਮਾਰ ਲੱਖਣਪਾਲ, ਗੁਰਦੇਵ ਰਾਜ, ਅਨੂਪ ਸ਼ਰਮਾ, ਠਾਕੁਰ ਨਰਾਇਣ ਸਿੰਘ, ਬਨਾਰਸੀ ਦਾਸ ਖੁੱਲਰ, ਮਾ. ਦਿਨੇਸ਼ ਸ਼ਰਮਾ, ਰਕੇਸ਼ ਖੰਨਾ, ਜਤਿੰਦਰ ਢੱਲ, ਯਸ਼ਪਾਲ ਵਧਾਵਨ, ਬਲਵਿੰਦਰ ਸ਼ਰਮਾ, ਰਾਹੁਲ ਅਰੋੜਾ, ਰਾਮ ਰਤਨ ਸ਼ਰਮਾ, ਅਨਿਲ ਦੱਤਾ, ਭਰਤ ਦੱਤਾ, ਵਿੱਕੀ ਬਹਿਲ, ਸਾਬੀ ਅੱਲੜ, ਵਿਨੇ ਵਿਜ, ਪ੍ਰਦੀਪ ਪੰਡਿਤ, ਲੱਡੂ, ਕਰਨ, ਸੰਜੀਵ ਸ਼ਰਮਾ, ਜ਼ੋਰਾਵਰ ਸਿੰਘ, ਮਨੀਸ਼ ਗਿੱਲ, ਕੌਕਾ ਮੁਲਤਾਨੀ, ਹੈਰੀ ਵਿੱਜ, ਸ਼ਿੰਦਾ ਡੀ.ਜੇ, ਰਾਜਾ ਖੁੱਲਰ, ਮੰਗਤ ਰਾਮ ਸ਼ਰਮਾ, ਬਲਦੇਵ ਸਿੱਧੂ, ਬੰਟੀ ਮਹਿਰਾ, ਰਾਘਵ ਪਾਸੀ ਤੇ ਹੋਰ ਹਾਜ਼ਰ ਸਨ |