ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2017

ਆਈ ਵਿਸਾਖੀ

Enter short story

Ad Position 21
No active advertisement
ਅਜੀਤ ਡੈਸਕ 13-04-2017

* ਡਾ: ਸਰਬਜੀਤ ਕੌਰ ਸੰਧਾਵਾਲੀਆ *
ਰਾਂਗਲਾ ਵਿਸਾਖੀ ਦਾ ਦਿਹਾੜਾ ਆ ਗਿਆ,
ਸਾਰੀ ਕਾਇਨਾਤ 'ਤੇ ਹੁਲਾਸ ਛਾ ਗਿਆ।
ਬਾਜਾਂ ਵਾਲੇ ਇਸੇ ਦਿਨ ਪੰਥ ਸਾਜਿਆ,
ਪੁੱਤਰ ਬਣਾ ਕੇ ਖ਼ਾਲਸਾ ਨਿਵਾਜਿਆ।
ਬਾਬਲੇ ਦੇ ਪ੍ਰੇਮ ਦਾ ਖੁਮਾਰ ਛਾ ਗਿਆ,
ਰਾਂਗਲਾ ਵਿਸਾਖੀ...........।
ਸੋਨੇ ਰੰਗੀ ਚੁੰਨੀ ਲੈ ਜ਼ਮੀਨ ਹੱਸਦੀ,
ਪੈਲੀਆਂ ਦੇ ਵਿਚ ਹੈ ਬਹਾਰ ਨੱਚਦੀ।
ਪੱਤੀ-ਪੱਤੀ ਉੱਤੇ ਹੈ ਅਨੰਦ ਛਾ ਗਿਆ,
ਰਾਂਗਲਾ ਵਿਸਾਖੀ...........।
ਗੂੰਜਦਾ ਸੰਗੀਤ ਕਿਤੇ ਢੋਲ ਵੱਜਦੇ,
ਗੱਭਰੂ ਛਬੀਲੇ ਪਿੜਾਂ ਵਿਚ ਗੱਜਦੇ।
ਖੁਸ਼ੀਆਂ ਤੇ ਖੇੜਿਆਂ ਦਾ ਰੰਗ ਛਾ ਗਿਆ,
ਰਾਂਗਲਾ ਵਿਸਾਖੀ............।
ਬਾਗਾਂ ਵਿਚ ਮੋਰ ਤੇ ਬਬੀਹੇ ਬੋਲਦੇ,
ਗੀਤ ਨਾਦ ਕੰਨਾਂ ਵਿਚ ਰਸ ਘੋਲਦੇ।
ਬੇਲਿਆਂ ਦੇ ਵਿਚ ਵੀ ਸਰੂਰ ਛਾ ਗਿਆ,
ਰਾਂਗਲਾ ਵਿਸਾਖੀ............।
ਜ਼ਿੰਦਗੀ ਨੂੰ ਪਿਆ ਆਸਾਂ ਵਾਲਾ ਬੂਰ ਹੈ,
ਹਰ ਪਾਸੇ ਦਿਸੇ ਇਕ ਰੱਬੀ ਨੂਰ ਹੈ।
ਹਿਰਦੇ ਦਾ ਬੂਹਾ ਕੋਈ ਖੜਕਾ ਗਿਆ,
ਰਾਂਗਲਾ ਵਿਸਾਖੀ ਦਾ ਦਿਹਾੜਾ ਆ ਗਿਆ।

Ad Position 22
No active advertisement
ਪਿਛਲੀ ਖ਼ਬਰ ਪੱਕੀ ਕਣਕ ਵਿਸਾਖੀ ਆਈ ਅਗਲੀ ਖ਼ਬਰ ਖ਼ਾਲਸਾ ਪੰਥ ਦੀ ਸਿਰਜਣਾ-ਇਤਿਹਾਸਕ ਪ੍ਰਸੰਗ
Ad Position 24
No active advertisement