ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2017

ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ (ਦਸੂਹਾ) ਪਾਤਸ਼ਾਹੀ ਛੇਵੀਂ

Ad Position 21
No active advertisement
ਅਜੀਤ ਡੈਸਕ 13-04-2017

ਦੁਆਬੇ ਦੀ ਧਰਤੀ ਨੂੰ ਇਹ ਮਾਣ ਹੈ ਕਿ ਗੁਰਦੁਆਰਾ ਗਰਨਾ ਸਾਹਿਬ (ਪਾਤਸ਼ਾਹੀ ਛੇਵੀਂ) ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਕਿਉਂਕਿ 1677 ਬਿਕਰਮੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਹੋਏ ਇਸ ਅਸਥਾਨ 'ਤੇ ਪਹੁੰਚੇ ਸਨ। ਦਰੱਖਤਾਂ ਦਾ ਸੰਘਣਾ ਜੰਗਲ ਹੋਣ ਕਾਰਨ ਜਦੋਂ ਗੁਰੂ ਜੀ ਇਥੋਂ ਲੰਘ ਰਹੇ ਸਨ ਤਾਂ ਅਚਾਨਕ ਗਰਨੇ ਦਰੱਖਤ ਦਾ ਇਕ ਸੁੱਕਾ ਛਾਪਾ ਉਨ੍ਹਾਂ ਦੇ ਚੋਲੇ ਨੂੰ ਲੱਗ ਗਿਆ, ਜਿਸ ਨਾਲ ਉਨ੍ਹਾਂ ਨੂੰ ਰੁਕਣਾ ਪਿਆ। ਉਨ੍ਹਾਂ ਆਪਣੇ ਨਾਲ ਆਏ ਸਿੱਖਾਂ ਨੂੰ ਹੁਕਮ ਕੀਤਾ ਕਿ ਇਸ ਸੁੱਕੇ ਛਾਪੇ ਨੂੰ ਧਰਤੀ ਵਿਚ ਗੱਡ ਦਿਓ। ਇਸ ਉਪਰੰਤ ਉਨ੍ਹਾਂ ਬਚਨ ਕੀਤਾ ਕਿ ਤੂੰ ਸਾਨੂੰ ਅਟਕਾਇਆ ਹੈ, ਇਸ ਲਈ ਤੂੰ ਹਰਾ ਹੋਵੇਂਗਾ ਅਤੇ ਸੰਸਾਰੀ ਜੀਵਾਂ ਦੀਆਂ ਅਟਕਾਂ ਦੂਰ ਕਰੇਂਗਾ। ਜੋ ਵੀ ਸੱਚੇ ਦਿਲ ਨਾਲ ਤੇਰੀ ਛੋਹ ਪ੍ਰਾਪਤ ਕਰੇਗਾ, ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਉਕਤ ਵਰ ਦੇ ਕੇ ਗੁਰੂ ਜੀ ਸ਼ਿਕਾਰ ਖੇਡਦੇ ਤੇ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਨਗਰ ਮੁਕੇਰੀਆਂ ਵਿਚ ਪਹੁੰਚੇ ਤੇ ਨੌਸ਼ਹਿਰਾ ਪੱਤਣ ਤੋਂ ਬਿਆਸ ਨਦੀ ਨੂੰ ਪਾਰ ਕਰਕੇ ਗੁਰਦਾਸਪੁਰ, ਅੰਮ੍ਰਿਤਸਰ ਦੇ ਇਲਾਕੇ ਵਿਚ ਪੁੱਜ ਗਏ। ਇਧਰ ਕਾਫੀ ਸਮੇਂ ਬਾਅਦ ਕਰਤਾਰਪੁਰ ਤੋਂ ਚੱਲ ਕੇ ਕਪੂਰਥਲਾ ਰਾਹੀਂ ਹੁੰਦੇ ਹੋਏ ਮਿਆਣੀ, ਮੂਨਕ ਕਲਾਂ ਆਦਿ ਰਾਹੀਂ ਹੁੰਦੇ ਹੋਏ ਸੈਨਾ ਸਮੇਤ ਫਿਰ ਇਸ ਨਗਰ ਬੋਦਲ ਵਿਖੇ ਪੁੱਜੇ।
ਇਸ 8 ਸਾਲ ਦੇ ਸਮੇਂ ਵਿਚ ਗਰਨੇ ਦਾ ਉਹ ਸੁੱਕਾ ਛਾਪਾ ਜਿਸ ਨੂੰ ਉਨ੍ਹਾਂ ਵਰ ਦਿੱਤਾ ਸੀ, ਉਹ ਇਕ ਵੱਡਾ ਦਰੱਖਤ ਬਣ ਚੁੱਕਾ ਸੀ। ਉਨ੍ਹਾਂ ਇਲਾਕੇ ਵਿਚ ਗੁਰਮਤਿ ਦਾ ਪ੍ਰਚਾਰ ਕਰਨ ਲਈ ਤੇ ਇਸ ਜੰਗਲ ਵਿਚ ਸ਼ਿਕਾਰ ਖੇਡਣ ਲਈ ਕੁਝ ਦਿਨ ਇਥੇ ਡੇਰਾ ਜੰਗਲ ਵਿਚ ਰੱਖਿਆ। ਗੁਰੂ ਸਾਹਿਬ ਪਿੰਡ ਬੋਦਲ ਤੋਂ ਚੱਲ ਕੇ ਪਿੰਡ ਉੱਚੀ ਬਸੀ ਪਹੁੰਚੇ। ਉਥੋਂ ਅੱਗੇ ਬਿਆਸ ਨਦੀ ਪਾਰ ਕਰਕੇ ਸ੍ਰੀ ਹਰਿਗੋਬਿੰਦਪੁਰ ਪਹੁੰਚੇ। ਬੋਦਲ ਪਿੰਡ ਮੁਸਲਮਾਨਾਂ ਦਾ ਪਿੰਡ ਸੀ। ਮੁਸਲਮਾਨ ਮਾਲਕ ਨੇ ਜ਼ਮੀਨ ਬਣਾਉਣ ਲਈ ਇਕ ਗਰਨੇ ਦੇ ਜੰਗਲ ਨੂੰ ਜਦੋਂ ਕੱਟਿਆ ਤਾਂ ਨਾਲ ਹੀ ਗੁਰੂ ਵਰ ਪ੍ਰਾਪਤ ਗਰਨਾ ਵੀ ਕੱਟਿਆ ਗਿਆ ਪਰ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਉਸ ਨੇ ਦੂਜੇ ਦਿਨ ਗਰਨੇ ਦਾ ਦਰੱਖਤ ਖੜ੍ਹਾ ਦੇਖਿਆ। ਉਹ ਮੁਸਲਮਾਨ ਏਨਾ ਭੈਅ-ਭੀਤ ਹੋਇਆ ਕਿ ਉਹ ਪਿੰਡ ਛੱਡ ਕੇ ਚਲਿਆ ਗਿਆ ਤੇ ਕੇਵਲ 100 ਰੁਪਏ ਨਾਲ ਹੀ ਪਿੰਡ ਬੋਦਲ ਦੀ ਸਾਰੀ ਜ਼ਮੀਨ ਦਾ ਪਟਾ ਲਿਖ ਦਿੱਤਾ। ਇਸ ਤਰ੍ਹਾਂ ਗਰਨੇ ਦੀ ਬਹੁਤ ਮਹਾਨਤਾ ਵਧ ਗਈ।
ਅੱਜ ਵੀ ਗਰਨੇ ਦਾ ਬੂਟਾ ਉਸੇ ਤਰ੍ਹਾਂ ਹਰਿਆ ਭਰਿਆ ਲਹਿਲਹਾ ਰਿਹਾ ਹੈ ਅਤੇ ਸੰਗਤਾਂ ਇਸ ਦੀ ਛੋਹ ਪ੍ਰਾਪਤ ਕਰਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰ ਰਹੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 13 ਅਪ੍ਰੈਲ ਨੂੰ ਵਿਸਾਖੀ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੂਰ-ਦੁਰਾਡੇ ਤੋਂ ਸੰਗਤਾਂ ਇਸ ਸਮਾਗਮ ਵਿਚ ਹਾਜ਼ਰੀ ਭਰਦੀਆਂ ਹਨ। ਵਿਸਾਖੀ ਤੋਂ ਇਕ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਅਲੌਕਿਕ ਦੀਪਮਾਲਾ ਕੀਤੀ ਜਾਂਦੀ ਹੈ, ਜਿਸ ਨੂੰ ਦੇਖਣ ਲਈ ਸਾਰੀ ਰਾਤ ਸੰਗਤਾਂ ਦਾ ਤਾਂਤਾ ਲੱਗਾ ਰਹਿੰਦਾ ਹੈ ਅਤੇ ਸਾਰੀ ਰਾਤ ਦੀਵਾਨ ਲਗਦਾ ਹੈ, ਜਿਸ ਵਿਚ ਪੰਥ ਦੇ ਮਸ਼ਹੂਰ ਰਾਗੀ, ਢਾਡੀ, ਕੀਰਤਨੀ ਜਥੇ ਪੁੱਜ ਕੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਦੇ ਹਨ। ਵਿਸਾਖੀ ਵਾਲੇ ਦਿਨ ਬਹੁਤ ਭਾਰੀ ਮੇਲਾ ਲਗਦਾ ਹੈ, ਜਿਸ ਦੌਰਾਨ ਲੱਖਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਸਰੋਵਰ ਵਿਚ ਇਸ਼ਨਾਨ ਕਰਕੇ ਗਰਨੇ ਦੇ ਦਰੱਖਤ ਦੇ ਦਰਸ਼ਨ ਕਰਕੇ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ।

-ਪਿੰਡ ਥੇਂਦਾ, ਡਾਕ: ਗੜ੍ਹਦੀਵਾਲ (ਹੁਸ਼ਿਆਰਪੁਰ)।
ਮੋਬਾ: 94178-52672

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਜਲ੍ਹਿਆਂਵਾਲਾ ਬਾਗ਼ ਸਾਕੇ ਵਿਚ ਮਾਰੇ ਗਏ ਲੋਕਾਂ ਤੋਂ ਆਮ ਜਨਤਾ ਅਨਜਾਣ
Ad Position 24
No active advertisement