ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2019

ਗਿਆਨ ਦਾ ਦੀਪ

Ad Position 21
No active advertisement
ਅਜੀਤ ਡੈਸਕ 27-10-2019

ਆਓ ਗਿਆਨ ਦੇ ਦੀਪ ਜਗਾਈਏ,
ਰੌਸ਼ਨ ਬੁੱਧ ਬਾਲ ਹੋ ਜਾਈਏ,
ਕਰਨਾ ਸਭ ਨੂੰ ਪਿਆਰ ਸਿਖਾਈਏ,
ਮਨ ਦੇ ਨ੍ਹੇਰੇ ਦੂਰ ਭਜਾਈਏ,
ਦੀਵਾ ਬਲੇ ਹਨ੍ਹੇਰਾ ਜਾਵੇ,
ਚਾਨਣ ਵਿਚ ਰਾਹ ਦਿਸਦਾ ਜਾਵੇ,
ਸਾਰੇ ਮਹਾਂਪੁਰਖ ਇਹ ਜਾਨਣ,
ਵਿੱਦਿਆ ਹੀ ਹੈ ਅਸਲੀ ਚਾਨਣ,
ਤੇਲ ਦਾ ਦੀਪ ਘਰ ਚਮਕਾਵੇ,
ਵਿਦਿਆ ਦਾ ਦੀਪ ਮਨ ਰੁਸ਼ਨਾਵੇ,
ਦੀਵਾ ਬਲੇ ਹਨ੍ਹੇਰਾ ਜਾਵੇ
ਚਾਨਣ ਵਿਚ ਰਾਹ ਦਿਸਦਾ ਜਾਵੇ,
ਵਿੱਦਿਆਹੀਣ ਅਗਿਆਨੀ ਸਾਰੇ,
ਵਹਿਮਾਂ ਭਰਮਾਂ ਦੇ ਨੇ ਮਾਰੇ,
ਗਿਆਨ ਚਾਨਣ ਦੇਵੇ ਆਜ਼ਾਦੀ,
ਇਸ ਤੋਂ ਬਿਨਾਂ ਹੋਵੇ ਬਰਬਾਦੀ,
ਦੀਵਾ ਬਲੇ ਹਨ੍ਹੇਰਾ ਜਾਵੇ
ਚਾਨਣ ਵਿਚ ਰਾਹ ਦਿਸਦਾ ਜਾਵੇ,
ਇਹ ਚਾਨਣ ਸਾਡਾ ਡਰ ਹਟਾਵੇ,
ਸਵੈਮਾਣ ਦੀ ਜਾਚ ਸਿਖਾਵੇ,
ਇਸ ਤੋਂ ਬਿਨਾਂ ਕਈ ਧੱਕੇ ਖਾਵਣ,
ਵਿੱਦਿਆ ਵਾਲੇ ਖ਼ੁਸ਼ੀ ਮਨਾਵਣ,
ਪੜ੍ਹ ਵਿੱਦਿਆ ਰੁਜ਼ਗਾਰ ਵੀ ਪਾਵਣ,
ਦੀਵਾ ਬਲੇ ਹਨ੍ਹੇਰਾ ਜਾਵੇ,
ਚਾਨਣ ਵਿਚ ਰਾਹ ਦਿਸਦਾ ਜਾਵੇ |

-ਸ. ਸ. ਮਾਸਟਰ, ਸ. ਹ. ਸਕੂਲ ਗੁਰੂਵਾਲੀ (ਅੰਮਿ੍ਤਸਰ)
ਮੋਬਾਈਲ : 88724-00192.

Ad Position 22
No active advertisement
ਪਿਛਲੀ ਖ਼ਬਰ ...ਮੋਹ ਦੇ ਦੀਵੇ ਬਾਲ ਅਗਲੀ ਖ਼ਬਰ kanya
Ad Position 24
No active advertisement