ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2020

ਡੇਰਾ ਬਾਬਾ ਵਡਭਾਗ ਸਿੰਘ (ਮੈੜੀ ਸਾਹਿਬ)

Ad Position 21
No active advertisement
ਅਜੀਤ ਡੈਸਕ 10-03-2020

ਕੁਦਰਤੀ ਨਜ਼ਾਰਿਆਂ ਨਾਲ ਭਰਪੂਰ, ਸ਼ਿਵਾਲਕ ਦੀਆਂ ਪਹਾੜੀਆਂ ਨਾਲ ਘਿਰਿਆ, ਧੌਲੀਧਾਰ ਦੇ ਪੈਰਾਂ ਵਿਚ ਵਸਿਆ ਪਿੰਡ ਮੈੜੀ, ਉਪ-ਮੰਡਲ ਅੰਬ, ਜ਼ਿਲ੍ਹਾ ਊਨਾ ਸਾਹਿਬ ਵਿਖੇ ਡੇਰਾ ਬਾਬਾ ਵਡਭਾਗ ਸਿੰਘ ਦਾ ਸਾਲਾਨਾ ਹੋਲੇ ਮਹੱਲੇ ਦਾ ਜੋੜ ਮੇਲਾ 3 ਮਾਰਚ ਤੋਂ 12 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ਸਮੇਂ ਦੇਸ਼-ਵਿਦੇਸ਼ਾਂ ਤੋਂ ਸ਼ਰਧਾਲੂ ਵੱਡੀ ਗਿਣਤੀ ਵਿਚ ਆਉਂਦੇ ਹਨ। ਬਾਬਾ ਵਡਭਾਗ ਸਿੰਘ ਸੋਢੀ ਦਾ ਜਨਮ 13 ਅਗਸਤ 1716 ਨੂੰ ਮਾਤਾ ਰਾਜ ਕੌਰ ਅਤੇ ਪਿਤਾ ਰਾਮ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ 1762 ਨੂੰ ਜੋਤੀ ਜੋਤ ਸਮਾ ਗਏ। ਇਸ ਸਮੇਂ ਇਥੋਂ ਦੇ ਗੱਦੀਨਸ਼ੀਨ ਬਾਬਾ ਕਰਮਜੀਤ ਸਿੰਘ ਹਨ। ਬਾਬਾ ਕਰਮਜੀਤ ਸਿੰਘ ਅਤੇ ਕੰਵਰ ਚਰਨਜੀਤ ਸਿੰਘ ਸੋਢੀ ਆਪਣੇ ਪਰਿਵਾਰ ਨਾਲ ਕਰਤਾਰਪੁਰ ਵਿਖੇ ਰਹਿੰਦੇ ਹਨ। ਬਾਬਾ ਵਡਭਾਗ ਸਿੰਘ ਨਿਤਨੇਮੀ, ਗੁਰੂ-ਘਰ ਦੇ ਉਪਾਸ਼ਕ, ਦੇਸ਼ ਸੇਵਾ, ਗਊ ਅਤੇ ਗਰੀਬਾਂ ਦੀ ਰੱਖਿਆ ਕਰਨ ਵਾਲੇ ਸਨ। ਇਸ ਅਸਥਾਨ 'ਤੇ ਹੋਲੇ ਮਹੱਲੇ ਦਾ ਸਾਲਾਨਾ ਜੋੜ-ਮੇਲਾ ਪਹਿਲੀ ਹੋਲੀ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਵਾਲੇ ਦਿਨ ਨਿਸ਼ਾਨ ਸਾਹਿਬ ਚੜ੍ਹਾਉਣ ਨਾਲ ਸਮਾਪਤ ਹੁੰਦਾ ਹੈ। ਬਾਬਾ ਵਡਭਾਗ ਸਿੰਘ ਨੇ ਜਦੋਂ ਕਿਸੇ ਇਕਾਂਤ ਥਾਂ 'ਤੇ ਜੰਗਲਾਂ ਵਿਚ ਤਪ ਕਰਨ ਦਾ ਮਨ ਬਣਾਇਆ ਤਾਂ ਬਾਬਾ ਜੀ ਅਰਦਾਸ ਕਰਨ ਉਪਰੰਤ ਨੈਹਰੀਆਂ ਤੋਂ ਹੁੰਦੇ ਹੋਏ ਮੈੜੀ ਪੁੱਜੇ, ਜਿਥੇ ਇਕ ਬੇਰੀ ਹੇਠ ਆਸਣ ਲਗਾ ਕੇ ਭਗਤੀ ਵਿਚ ਲੀਨ ਹੋ ਗਏ।
ਇਸ ਤੋਂ ਕੁਝ ਦੂਰੀ 'ਤੇ ਦਰਸ਼ਨੀ ਖੱਡ ਨਾਂਅ ਦੀ ਪਵਿੱਤਰ ਜਲ ਦੀ ਪਹਾੜਾਂ ਤੋਂ ਆਉਂਦੀ ਚਰਨ ਗੰਗਾ ਵਗਦੀ ਹੈ। ਇਸ ਪਵਿੱਤਰ ਚਰਨ ਗੰਗਾ ਵਿਚ ਇਸ਼ਨਾਨ ਕਰਕੇ ਸੰਗਤਾਂ ਬੇਰੀ ਸਾਹਿਬ ਤਪ ਅਸਥਾਨ ਵਿਖੇ ਬਾਬਾ ਜੀ ਦੇ ਦਰ 'ਤੇ ਆ ਕੇ ਸੀਸ ਝੁਕਾਉਂਦੀਆਂ ਹਨ। ਚਰਨ ਗੰਗਾ, ਜਿਥੇ ਸ਼ਰਧਾਲੂ ਇਸ਼ਨਾਨ ਕਰਦੇ ਹਨ, ਧੌਲੀਧਾਰ ਦੇ ਨਾਂਅ ਨਾਲ ਪ੍ਰਸਿੱਧ ਹੈ। ਇਥੇ ਹੀ ਬੀਰ ਨਾਹਰ ਸਿੰਘ ਦਾ ਮੰਦਿਰ ਹੈ, ਜਿਸ ਦੇ ਪੁਜਾਰੀ ਸ਼ਿਵ ਗੋਸਵਾਮੀ ਹਨ। ਇਥੇ ਹੀ ਧੌਲਾਧਾਰ ਸੇਵਾ ਸੁਸਾਇਟੀ ਹੈ, ਜਿਸ ਨੂੰ ਮਹੰਤ ਸ਼ਿਵ ਗੋਸਵਾਮੀ, ਸ਼ੰਭੂ ਗੋਸਵਾਮੀ ਅਤੇ ਅਸ਼ਵਨੀ ਗੋਸਵਾਮੀ ਚਲਾਉਂਦੇ ਹਨ। ਡੇਰਾ ਬਾਬਾ ਵਡਭਾਗ ਸਿੰਘ (ਮੈੜੀ) ਵਿਖੇ ਸੰਗਤਾਂ ਦੀ ਸਹੂਲਤ ਲਈ ਲੰਗਰ, ਬਿਜਲੀ, ਪਾਣੀ ਅਤੇ ਰਿਹਾਇਸ਼ ਲਈ ਸਰਾਵਾਂ ਹਨ। ਸਾਰਾ ਇਲਾਕਾ ਸੋਡੀਅਮ ਲਾਈਟਾਂ ਨਾਲ ਰਾਤ ਨੂੰ ਜਗਮਗਾਉਂਦਾ ਪਹਾੜੀਆਂ ਦੀ ਸੁੰਦਰਤਾ ਵਧਾਉਂਦਾ ਹੈ। ਪੰਜੇ ਦਾ ਪ੍ਰਸ਼ਾਦ ਲੈਣ ਤੋਂ ਬਾਅਦ ਸ਼ਰਧਾਲੂ ਹੋਰ ਪਵਿੱਤਰ ਥਾਵਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ ਘਰਾਂ ਨੂੰ ਚਾਲੇ ਪਾਉਂਦੇ ਹਨ।


-ਸੰਤੋਖਗੜ੍ਹ (ਊਨਾ), ਨਜ਼ਦੀਕ ਨੰਗਲ ਡੈਮ। ਮੋਬਾ: 98167-69794

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਨਿਹੰਗ ਸਿੰਘਾਂ ਦੇ ਗੜਗੱਜ ਬੋਲੇ
Ad Position 24
No active advertisement