ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2021

ਵੈਸਾਖੁ ਸੁਹਾਵਾ <h4>* ਡਾ: ਸਰਬਜੀਤ ਕੌਰ ਸੰਧਾਵਾਲੀਆ * </h4>

Ad Position 21
No active advertisement
ਅਜੀਤ ਡੈਸਕ 13-04-2021

ਅੱਜ ਵਿਸਾਖੀ ਦਾ ਆਗਮ ਹੈ,
ਮਹਿਕ ਰਿਹਾ ਸਾਰਾ ਆਲਮ ਹੈ।

ਹਰ ਪਾਸੇ ਖੇੜਾ ਖੁਸ਼ਹਾਲੀ,
ਕਿੰਨਾ ਪਿਆਰਾ ਇਹ ਮੌਸਮ ਹੈ।

ਪੌਣਾਂ ਵਿਚ ਸੰਗੀਤ ਲਹਿਰੀਆਂ,
ਨਾਦ ਤੇਰਾ ਕਿੰਨਾ ਸੂਖਮ ਹੈ।

ਦਿਲ ਦੇ ਵਿਹੜੇ ਖਿੜੇ ਸ਼ਗੂਫੇ,
ਸਾਹਾਂ ਵਿਚ ਤੇਰੀ ਸਰਗਮ ਹੈ।

ਇਸ ਦਿਨ ਦਾ ਇਤਿਹਾਸ ਨਿਆਰਾ,
ਇਸ ਦਿਨ ਵਿਚ ਵੱਖਰਾ ਹੀ ਦਮ ਹੈ।

ਦਸਮ ਪਿਤਾ ਨੇ ਪੰਥ ਸਾਜਿਆ,
ਅਰਸ਼ਾਂ ਤੱਕ ਜਿਸਦਾ ਪਰਚਮ ਹੈ।

ਜਲ੍ਹਿਆਂਵਾਲਾ ਬਾਗ਼ ਦੇਖ ਕੇ,
ਹਰ ਅੱਖ ਹੀ ਹੋਈ ਪੁਰਨਮ ਹੈ।

ਕਿਰਸਾਣੀ ਦਾ ਦਰਦ ਦੇਖ ਕੇ,
ਨੈਣਾਂ ਨੇ ਲਾਈ ਛਮਛਮ ਹੈ।

ਸੁਖ ਵੀ ਤੇਰੇ, ਦੁਖ ਵੀ ਤੇਰੇ,
ਫੁੱਲ ਤੇਰੇ, ਤੇਰੀ ਸ਼ਬਨਮ ਹੈ।

ਅੰਦਰ ਤੂੰ ਹੈਂ, ਬਾਹਰ ਤੂੰ ਹੈਂ,
ਹਰ ਪਾਸੇ ਤੇਰੀ ਰਿਮਝਿਮ ਹੈ।

ਹਿਰਦੇ ਵਿਚ ਝਰਨਾਟਾਂ ਛੇੜੇ,
ਇਸ਼ਕ ਮੇਰਾ ਬਣਿਆ ਮਹਿਰਮ ਹੈ।

Ad Position 22
No active advertisement
ਪਿਛਲੀ ਖ਼ਬਰ ਆ ਨੀ ਵਿਸਾਖੀਏੇ <h4>* ਗੁਰਦੀਸ਼ ਕੌਰ ਗਰੇਵਾਲ * </h4> ਅਗਲੀ ਖ਼ਬਰ ਕਣਕਾਂ ਪੱਕੀਆਂ
Ad Position 24
No active advertisement