ਆ ਨੀ ਵਿਸਾਖੀਏ, ਤੂੰ ਆ ਨੀ ਵਿਸਾਖੀਏ।
ਸੁਨੇਹਾ ਦਸਮੇਸ਼ ਦਾ, ਸੁਣਾ ਨੀ ਵਿਸਾਖੀਏ।
ਪੰਜੇ ਨੇ ਪਿਆਰੇ ਵਿਚੋਂ, ਵੱਖ-ਵੱਖ ਜਾਤਾਂ ਦੇ।
ਗੋਬਿੰਦ ਚਲਾਏ ਦੇਖੋ, ਰਾਜ ਪੰਚਾਇਤਾਂ ਦੇ।
ਜਾਤ ਪਾਤ ਭੇਦ ਨੂੰ, ਮਿਟਾ ਨੀ ਵਿਸਾਖੀਏ।
ਆ.....
ਆਪੇ ਗੁਰੂ ਆਪੇ ਹੀ ਉਹ, ਬਣ ਬੈਠਾ ਚੇਲਾ ਏ।
ਗੁਰੂ ਅਤੇ ਚੇਲੇ ਵਿਚ, ਰਿਹਾ ਨਾ ਝਮੇਲਾ ਏ।
ਏਹੋ ਜਿਹਾ ਸਭ ਨੂੰ, ਬਣਾ ਨੀ ਵਿਸਾਖੀਏ।
ਆ.......
ਸੀਸ ਭੇਟ ਕਰ ਜਿਹਨਾਂ, ਆਪਾ ਏ ਮਿਟਾ ਲਿਆ।
ਸਿੰਘ ਸਜ ਇਕ-ਇਕ, ਲੱਖਾਂ ਨੂੰ ਮੁਕਾ ਲਿਆ।
ਮੁੜ ਓਹੀ ਸ਼ਕਤੀ, ਜਗਾ ਨੀ ਵਿਸਾਖੀਏ।
ਆ........
ਗੋਬਿੰਦ ਗੁਲਾਮੀ ਵਾਲਾ, ਜੂਲਾ ਗਲੋਂ ਲਾਹ ਗਿਆ।
ਸੁੱਤੀ ਹੋਈ ਕੌਮ ਨੂੰ, ਝੰਜੋੜ ਕੇ ਜਗਾ ਗਿਆ।
ਮੁੜ ਓਹੀ ਬਿਗਲ ਵਜਾ ਨੀ ਵਿਸਾਖੀਏ।
ਆ.........
ਸਿੰਘ ਸਜ ਗੁਰੂ ਦੀਆਂ, ਖੁਸ਼ੀਆਂ ਨੂੰ ਮਾਣੀਏਂ।
ਬਾਣੀ ਅਤੇ ਬਾਣੇ ਦੀ, ਕਦਰ 'ਦੀਸ਼' ਜਾਣੀਏਂ।
ਆ ਕੇ 'ਪਾਹੁਲ ਖੰਡੇ', ਵਰਤਾ ਨੀ ਵਿਸਾਖੀਏ।
ਆ......
-ਕੈਲਗਰੀ (ਕੈਨੇਡਾ)
ਵੱਟਸਐਪ : +91 98728-60488