ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2022

ਸਾਨੂੰ ਰੋਂਦਿਆਂ ਨੂੰ ਆਣ ਕੇ ਵਰਾ ਵਾਰਸਾ <H4>ਵਾਰਸ ਸ਼ਾਹ ਨੂੰ </H4>

Ad Position 21
No active advertisement
ਅਜੀਤ ਡੈਸਕ 15-08-2022

ਅਸੀਂ ਤੇਰੇ ਆਂ ਤੂੰ ਸਾਡਾ ਏਂ ਭਰਾ ਵਾਰਸਾ।
ਸਾਨੂੰ ਰੋਂਦਿਆਂ ਨੂੰ ਆਣ ਕੇ ਵਰਾ ਵਾਰਸਾ।
ਅਸੀਂ ਆਪਣੀ ਹੀ ਮਾਂ ਦੇ ਕਰ ਦਿੱਤੇ ਟੋਟੇ ਟੋਟੇ।
ਸਾਡੇ ਆਪਣੇ ਹੀ ਖ਼ੂਨ ਨਾਲ ਲਿੱਬੜੇ ਨੇ ਪੋਟੇ।
ਅਸੀਂ ਆਪ ਬਣੇ ਆਪਣੀ ਬਲਾ ਵਾਰਸਾ।
ਸਾਨੂੰ ਰੋਂਦਿਆਂ ਨੂੰ ਆਣ ਕੇ ਵਰਾ ਵਾਰਸਾ।
ਧਾਈਂ ਮਾਰਦੀਆਂ ਚੁੰਨੀਆਂ ਤੇ ਰੋਂਦੇ ਨੇ ਦੁਪੱਟੇ।
ਅਸਾਂ ਰਿਸ਼ਤੇ ਤੇ ਨਾਤੇ ਪਾ ਕੇ ਛੱਜ ਵਿਚ ਛੱਟੇ।
ਅੱਖਾਂ ਹੋ ਗਈਆਂ ਛੇਵਾਂ ਦਰਿਆ ਵਾਰਸਾ।
ਸਾਨੂੰ ਰੋਂਦਿਆਂ ਨੂੰ ਆ ਕੇ ਵਰਾ ਵਾਰਸਾ।
ਹੋ ਗਈਆਂ ਸਭ ਪੈਲੀਆਂ ਵੀ ਕਬਰਾਂ ਦੀ ਮਿੱਟੀ,
ਪਹਿਲੀ ਵੇਰ ਪਾਏ ਵੈਣ ਨਾਲੇ ਦੋਹੀਂ ਹੱਥੀਂ ਪਿੱਟੀ।
ਪੁੱਛੇ ਮੁੜ ਮੁੜ ਆਪਣੀ ਖ਼ਤਾ ਵਾਰਸਾ।
ਸਾਨੂੰ ਰੋਂਦਿਆਂ ਨੂੰ ਆਣ ਕੇ ਵਰਾ ਵਾਰਸਾ।
ਲਾਲ ਰੱਤ ਜਿਹਾ ਹੋਇਆ ਸਾਰੇ ਖੂਹਾਂ ਦਾ ਵੀ ਪਾਣੀ।
ਤੇਹ ਨਾਲ ਮਰ ਚੱਲੀ ਸਾਡੀ ਜਿੰਦ ਇਹ ਨਿਮਾਣੀ।
ਦੇ ਜਾ ਲਫ਼ਜ਼ਾਂ ਦੀ ਮਿੱਠੜੀ ਦਵਾ ਵਾਰਸਾ।
ਸਾਨੂੰ ਰੋਂਦਿਆਂ ਨੂੰ ਆਣ ਕੇ ਵਰਾ ਵਾਰਸਾ।

-ਸਰਦਾਰ ਪੰਛੀ
ਮੋ: 94170-91668.

Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ : ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ... ਅਗਲੀ ਖ਼ਬਰ ਮਹਾਨ ਕ੍ਰਾਂਤੀਕਾਰੀ ਸਰਦਾਰ ਅਜੀਤ ਸਿੰਘ
Ad Position 24
No active advertisement