ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2022

ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਤਿਰੰਗੇ ਦੀ ਇਤਿਹਾਸਕ ਯਾਤਰਾ

Ad Position 21
No active advertisement
ਅਜੀਤ ਡੈਸਕ 15-08-2022
ਤਿਰੰਗਾ : 'ਸੁਤੰਤਰਤਾ, ਬਰਾਬਰੀ ਅਤੇ ਭਾਈਚਾਰਾ' ਇਨ੍ਹਾਂ ਤਿੰਨਾਂ ਸਮਾਜਿਕ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ, ਜਿਸ ਦੇ ਚੱਲਣ ਨਾਲ ਸਮਾਜ ਆਜ਼ਾਦੀ ਵੱਲ ਹੋਰ ਅੱਗੇ ਵਧਦਾ ਹੈ।
21 ਅਗਸਤ, 1907 ਨੂੰ ਜਰਮਨੀ ਦੇ ਸ਼ਹਿਰ ਸਟੂਗਟ ਵਿਚ ਕੌਮਾਂਤਰੀ ਸਮਾਜਵਾਦੀ ਸੰਮੇਲਨ ਦੌਰਾਨ ਆਜ਼ਾਦ ਭਾਰਤ ਦਾ ਐਲਾਨ ਕਰਦੇ ਹੋਏ ਮੈਡਮ ਭੀਕਾਜੀ ਕਾਮਾ ਨੇ ਤਿਰੰਗਾ ਲਹਿਰਾਇਆ ਸੀ।
ਇਨ੍ਹਾਂ ਸਮਾਜਿਕ ਕਦਰਾਂ-ਕੀਮਤਾਂ ਨੂੰ ਆਧਾਰ ਬਣਾਉਂਦੇ ਹੋਏ 1913 ਵਿਚ ਗ਼ਦਰ ਪਾਰਟੀ ਵਲੋਂ ਸਾਨਫ੍ਰਾਂਸਿਸਕੋ ਵਿਖੇ ਮੁੱਖ ਦਫ਼ਤਰ ਜੁਗਾਂਤਰ ਆਸ਼ਰਮ ਵਿਚ ਲਹਿਰਾਇਆ ਗਿਆ ਸੀ, ਜਿਸ ਨੂੰ ਪਰਿਭਾਸ਼ਿਤ ਕਰਦੇ ਹੋਏ 1915 ਵਿਚ ਸ਼ਹੀਦ ਕਰਦਾਰ ਸਿੰਘ ਸਰਾਭਾ ਨੇ ਆਪਣੇ ਇਤਿਹਾਸਕ ਅਦਾਲਤੀ ਬਿਆਨ ਵਿਚ ਸਪੱਸ਼ਟਤਾ ਨਾਲ ਦੁਹਰਾਇਆ ਸੀ।
26 ਜਨਵਰੀ, 1930 ਨੂੰ ਸੰਪੂਰਨ ਆਜ਼ਾਦੀ ਦਾ ਮਤਾ ਪਾਸ ਕਰਨ ਤੋਂ ਬਾਅਦ ਰਾਵੀ ਕਿਨਾਰੇ ਇਸੇ ਤਿਰੰਗੇ ਦੀ ਕਸਮ ਖਾਧੀ ਗਈ ਸੀ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਸਪੱਸ਼ਟਤਾ ਮੰਗੀ ਸੀ ਕਿ ਸੰਪੂਰਨ ਆਜ਼ਾਦੀ ਨਾਲ ਆਮ ਮਿਹਨਤਕਸ਼ ਲੋਕਾਂ ਨੂੰ ਕੀ ਹਾਸਲ ਹੋਵੇਗਾ? ਤਾਂ ਹੀ 26 ਮਾਰਚ, 1931 ਨੂੰ ਕਰਾਚੀ ਸੰਮੇਲਨ ਵਿਚ ਸਮਾਜਿਕ ਕਦਰਾਂ-ਕੀਮਤਾਂ ਨੂੰ ਪਰਿਭਾਸ਼ਿਤ ਕਰਦੇ ਹੋਏ ਤਿਰੰਗੇ ਨੂੰ ਕੌਮੀ ਝੰਡੇ ਦੇ ਤੌਰ 'ਤੇ ਮਾਨਤਾ ਦਿੱਤੀ ਗਈ। ਮੌਲਿਕ ਅਧਿਕਾਰਾਂ ਦੇ ਪ੍ਰਸਤਾਵ ਨੂੰ ਪਾਸ ਕਰਦੇ ਹੋਏ ਇਹ ਭਰੋਸਾ ਦਿੱਤਾ ਗਿਆ ਕਿ ਮੌਲਿਕ ਅਧਿਕਾਰਾਂ ਦੀ ਸਥਾਪਨਾ ਨਾਲ ਇਨ੍ਹਾਂ ਕਦਰਾਂ-ਕੀਮਤਾਂ ਨੂੰ ਹਰੇਕ ਨਾਗਰਿਕ ਤੱਕ ਪਹੁੰਚਾਇਆ ਜਾਵੇਗਾ।
9 ਅਗਸਤ, 1942 ਨੂੰ ਤਿਰੰਗੇ ਹੇਠ ਭਾਰਤ ਦੇ ਨੌਜਵਾਨਾਂ ਨੇ ਅਗਸਤ ਕ੍ਰਾਂਤੀ ਵਿਚ ਆਪਣਾ ਬਲੀਦਾਨ ਦਿੱਤਾ ਸੀ।
ਇਸੇ ਸੰਕਲਪ ਨੂੰ ਲੈ ਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਦੇ ਗਠਨ 'ਤੇ ਤਿਰੰਗੇ ਨੂੰ ਅਪਣਾਇਆ।
1946 ਵਿਚ ਭਾਰਤੀ ਸਮੁੰਦਰੀ ਸੈਨਾ ਦੀ ਬਗ਼ਾਵਤ ਅਤੇ ਮਜ਼ਦੂਰਾਂ ਦੀ ਹੜਤਾਲ ਦੌਰਾਨ ਵੀ ਭਾਰਤੀ ਏਕਤਾ ਦਾ ਪ੍ਰਤੀਕ ਤਿਰੰਗਾ ਝੰਡਾ ਲਹਿਰਾਇਆ ਗਿਆ।
ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ ਨੂੰ ਸਥਾਪਿਤ ਕਰਨ ਲਈ ਤਿਰੰਗੇ ਦੇ ਤਿੰਨਾਂ ਮੁੱਲਾਂ ਨੂੰ ਲੈ ਕੇ 1950 ਵਿਚ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਹੇਠ ਲਿਖੇ ਭਾਵ ਨਾਲ ਸਪੱਸ਼ਟ ਅੰਕਿਤ ਕੀਤਾ ਗਿਆ ਹੈ:
ਆਜ਼ਾਦੀ : ਵਿਚਾਰ ਪ੍ਰਗਟਾਵਾ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ।
ਸਮਾਨਤਾ : ਪ੍ਰਤਸ਼ਿਠਾ ਅਤੇ ਮੌਕਿਆਂ ਦੀ।
ਭਾਈਚਾਰਾ : ਵਿਅਕਤੀ ਦੀ ਗਰਿਮਾ, ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਲਈ।
ਕੀ ਇਹ ਸਫ਼ਰ ਕਿਤੇ ਬਦਲ ਤਾਂ ਨਹੀਂ ਰਿਹਾ ਹੈ? ਜੋ ਸੰਵਧਾਨਿਕ ਤਿਰੰਗਾ ਹੈ, ਉਹ ਸਵਦੇਸ਼ੀ ਦੀ ਧਾਰਨਾ ਨੂੰ ਮਜ਼ਬੂਤ ਕਰਦਾ ਹੈ, ਜਿਸ ਦੀ ਭਾਵਨਾ ਹੈ ਕਿ ਲੱਖਾਂ ਹੱਥਾਂ ਨੂੰ ਰੁਜ਼ਗਾਰ ਮਿਲੇ। ਜੋ ਕਿ ਮੌਜੂਦਾ ਅਮੀਰਾਂ, ਕਾਰਪੋਰੇਟਾਂ ਵਲੋਂ ਮਸ਼ੀਨੀਕਰਨ ਨਾਲ ਬਣਿਆ ਤਿਰੰਗਾ ਅਤੇ ਸਾਨੂੰ ਉਸ ਦਾ ਗਾਹਕ ਬਣਾ ਕੇ ਸਾਡੀਆਂ ਇਤਿਹਾਸਕ ਭਾਵਨਾਵਾਂ ਅਤੇ ਵਿਚਾਰਾਂ ਨੂੰ ਡੂੰਘੀ ਸੱਟ ਤਾਂ ਨਹੀਂ ਮਾਰੀ ਜਾ ਰਹੀ।
ਤੁਸੀਂ ਤਿਰੰਗਾ ਤਾਂ ਜ਼ਰੂਰ ਚੁੱਕੋ ਪਰ ਤਿੰਨ ਇਤਿਹਾਸਕ ਕਦਰਾਂ-ਕੀਮਤਾਂ ਨੂੰ ਯਾਦ ਕਰਦੇ ਹੋਏ। ਪਰ ਇਹ ਸਵਾਲ ਜ਼ਰੂਰ ਕਰੋ ਕਿ ਇਹ ਸਵਦੇਸ਼ੀ ਤਿਰੰਗਾ ਹੈ ਜਾਂ ਕਾਰੋਪੇਰਟ (ਪੂੰਜੀਪਤੀਆਂ) ਵਲੋਂ ਬਣਾਇਆ ਤਿਰੰਗਾ?
-ਡਾ. ਅਮਰਜੀਤ ਬਿਲਡਿੰਗ, 2409 ਕ੍ਰਿਸ਼ਨਾ ਨਗਰ, ਲੁਧਿਆਣਾ-141001.
ਮੋਬਾਈਲ : 98140-01836
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ... ਅਗਲੀ ਖ਼ਬਰ ਆਜ਼ਾਦੀ : ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ...
Ad Position 24
No active advertisement