ਅੱਜ ਸਵਾਲ ਉਠ ਰਿਹਾ ਕਿ ਸੰਸਾਰ ਦੀ ਰਚਨਾ ਕਦੋਂ ਅਤੇ ਕਿਸ ਨੇ ਕੀਤੀ। ਇਤਿਹਾਸ ਦੇ ਵੱਖ-ਵੱਖ ਖੋਜੀ ਆਪਣੀ ਖੋਜ ਦੇ ਆਧਾਰ 'ਤੇ ਲਿਖ ਜ਼ਰੂਰ ਰਹੇ ਹਨ ਪਰ ਤਸੱਲੀਬਖਸ਼ ਉੱਤਰ ਨਾ ਹੋਣ ਕਾਰਨ ਇਹ ਤਾਣੀ ਸੁਲਝਣ ਦੀ ਬਜਾਏ ਹੋਰ ਉਲਝਦੀ ਜਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਜੀ ਦੀ 21ਵੀਂ ਪਉੜੀ ਵਿਚ ਬੜਾ ਸਪੱਸ਼ਟ ਕਰਦੇ ਹਨ :
'ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥
ਜਿਵੇਂ ਮਿਥਿਆਸ ਅਨੁਸਾਰ ਬਾਰਸ਼ ਦਾ ਦੇਵਤਾ ਇੰਦਰ ਮੰਨਿਆ ਜਾਂਦਾ, ਹੈ ਧਨ ਦੀ ਦੇਵੀ ਲਕਸ਼ਮੀ ਹੈ, ਵਿਦਿਆ ਤੇ ਸੰਗੀਤ ਦੀ ਦੇਵੀ ਸਰਸਵਤੀ ਨੂੰ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਬਾਬਾ ਵਿਸ਼ਵਕਰਮਾ ਨੂੰ ਦਸਤਕਾਰੀ ਦਾ ਦੇਵਤਾ ਕਿਹਾ ਜਾਂਦਾ ਹੈ।
ਵਿਸ਼ਵਕਰਮਾ ਜੀ ਬਹੁਤ ਵਧੀਆ ਸ਼ਿਲਪਕਾਰ ਸਨ। ਉਨ੍ਹਾਂ ਨੂੰ ਭਵਨ ਕਲਾ ਨਿਰਮਾਣ ਦੇ ਮੋਢੀ ਮੰਨਿਆ ਜਾਂਦਾ ਹੈ। ਅੰਗਰੇਜ਼ ਲੇਖਕ ਜੌਹਨ ਰੌਬਰਟਸ ਵੱਲੋਂ ਆਪਣੀ ਪੁਸਤਕ 'ਵਿਸ਼ਵਕਰਮਾ ਐਂਡ ਹਿਜ਼ ਜਨਰੇਸ਼ਨ' ਵਿਚ ਵਿਸ਼ਵਕਰਮਾ ਨੂੰ ਸ੍ਰਿਸ਼ਟੀ ਨੂੰ ਸ਼ਿੰਗਾਰਨ ਵਾਲਾ ਪਹਿਲਾ ਮਨੁੱਖ ਕਿਹਾ ਗਿਆ ਹੈ। ਰਿਗਵੇਦ ਵਿਚ ਸ੍ਰੀ ਵਿਸ਼ਵਕਰਮਾ ਜੀ ਨੂੰ ਸਰਵਦਰਸ਼ੀ ਦੱਸਿਆ ਗਿਆ ਹੈ। ਇਸ ਦੀ ਪੁਸ਼ਟੀ ਜਰਮਨ ਲੇਖਕ ਮਿਸਟਰ ਮੈਨਰੇਗਰ ਆਪਣੀ ਪੁਸਤਕ (8}stor਼ of the wor&d) 'ਹਿਸਟਰੀ ਆਫ਼ ਦੀ ਵਰਲਡ' ਵਿਚ ਕਰਦਾ ਹੈ।
ਭਾਵੇਂ ਬਾਬਾ ਵਿਸ਼ਵਕਰਮਾ ਜੀ ਨੂੰ ਸ੍ਰਿਸ਼ਟੀ ਦੇ ਰਚਣਹਾਰੇ ਕਿਹਾ ਜਾਂਦਾ ਹੈ ਪਰ ਉਨ੍ਹਾਂ ਤੋਂ ਉਪਰ ਵੀ ਕੋਈ ਸ਼ਕਤੀ ਸੀ ਜਿਸ ਦਾ ਕੋਈ ਭੇਦ ਨਹੀਂ ਪਾ ਸਕਿਆ, ਉਹ ਪਰਮ ਆਤਮਾ ਅਦ੍ਰਿਸ਼ਟ ਹੈ। ਉਸ ਨੂੰ ਕੋਈ ਨਹੀਂ ਵੇਖ ਸਕਦਾ ਪਰ ਉਹ ਕਣ-ਕਣ ਵਿਚ ਮੌਜੂਦ ਹੈ। ਸਾਰੇ ਤਕਨੀਕੀ ਮਾਹਿਰ ਟਿੱਕਾ ਭਾਈ ਦੂਜ ਵਾਲੇ ਦਿਨ ਬਾਬਾ ਵਿਸ਼ਵਕਰਮਾ ਜੀ ਅੱਗੇ ਅਰਦਾਸ ਕਰਕੇ ਆਪਣੇ ਔਜ਼ਾਰਾਂ ਨੂੰ ਧੂਫ-ਬੱਤੀ ਕਰਕੇ ਆਪਣੇ ਕੰਮ ਦੀ ਸਫ਼ਲਤਾ ਲਈ ਜੋਦੜੀ ਕਰਦੇ ਹਨ। ਇਹ ਦਿਨ ਮਹਾਂਰਿਸ਼ੀ ਵਿਸ਼ਵਕਰਮਾ ਜੀ ਪ੍ਰਤੀ ਅਥਾਹ ਸ਼ਰਧਾ ਦੇ ਪ੍ਰਗਟਾਵੇ ਵਾਲਾ ਦਿਨ ਹੋਣ ਕਾਰਨ ਵਿਸ਼ਵਕਰਮਾ ਜੀ ਦੀ ਫੋਟੋ ਰੱਖ ਕੇ ਧਾਰਮਿਕ ਰਸਮ ਨਿਭਾਈ ਜਾਂਦੀ ਹੈ, ਉਨ੍ਹਾਂ ਦਾ ਗੁਣ-ਗਾਇਨ ਕੀਤਾ ਜਾਂਦਾ ਹੈ।
ਅੱਜ ਵਿਗਿਆਨ ਦਾ ਯੁੱਗ ਹੈ। ਭਗਵਾਨ ਵਿਸ਼ਵਕਰਮਾ ਜੀ ਇਕ ਨੂਰੀ ਜੋਤ ਦੇ ਰੂਪ ਵਿਚ ਸੰਸਾਰ 'ਤੇ ਆਏ ਅਤੇ ਹੁਨਰ, ਕਲਾ ਤੇ ਵਿਗਿਆਨ ਨੂੰ ਵਿਕਸਿਤ ਕੀਤਾ।
-ਈਮੇਲ : dilbar108@gmail.com