ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2022

ਵਿਸਾਖ ਮਹੀਨਾ <h4>* ਸੁਰਜੀਤ ਸਿੰਘ ਦਿਹੜ * </h4>

Ad Position 21
No active advertisement
ਅਜੀਤ ਡੈਸਕ 14-04-2022

ਖੇਤੀਂ ਵੱਜਦੇ ਢੋਲ, ਵਿਸਾਖ ਮਹੀਨੇ ਵਿਚ,
ਉੱਠਣ ਵਰੋਲੇ ਗੋਲ, ਵਿਸਾਖ ਮਹੀਨੇ ਵਿਚ।
ਦਿਨੇ ਵਾਢੀਆਂ ਕਰਦਾ ਤਾਂ ਹੀ ਆਥਣ ਨੂੰ,
ਘਿਓ ਮੰਗਦਾ ਅਣਤੋਲ, ਵਿਸਾਖ ਮਹੀਨੇ ਵਿਚ।
ਜਦ ਵੀ ਬੱਦਲ ਗੱਜਦਾ, ਪੱਕੀਆਂ ਫ਼ਸਲਾਂ ਤੋਂ,
ਦਿਲ ਜਾਂਦਾ ਹੈ ਡੋਲ, ਵਿਸਾਖ ਮਹੀਨੇ ਵਿਚ।
ਬੱਚੇ, ਬੁੱਢੇ, ਗੱਭਰੂ, ਧੀਆਂ-ਭੈਣਾਂ ਵੀ,
ਰਹਿਣ ਫ਼ਸਲ ਦੇ ਕੋਲ, ਵਿਸਾਖ ਮਹੀਨੇ ਵਿਚ।
ਵਾਢੀ ਵੇਲੇ ਅਫ਼ੀਮ ਜਾਂ ਭੁੱਕੀ ਮਿਲ ਜਾਵੇ,
ਵਾਢੇ ਕਰਨ ਕਲੋਲ, ਵਿਸਾਖ ਮਹੀਨੇ ਵਿਚ।
ਸਿਲ਼ਾ ਚੁਗਦੀਆਂ ਬਾਲੜੀਆਂ ਇਹ ਸਮਝਦੀਆਂ,
'ਮੋਤੀ ਭਰ ਲਏ ਝੋਲ', ਵਿਸਾਖ ਮਹੀਨੇ ਵਿਚ।
ਕਾਣੇ ਬੇਰਾਂ ਵਾਂਗੂੰ, ਸਸਤੇ ਲੈ ਜਾਣੇ,
ਸਾਡੀ ਕਣਕ ਦੇ ਬੋਹਲ, ਵਿਸਾਖ ਮਹੀਨੇ ਵਿਚ।
ਗੱਭਰੂ ਪਾਣੀ ਲਾਉਂਦਾ ਗੁੰਮਿਆ ਮੋਟਰ ਤੋਂ,
ਕਿਥੋਂ ਲਿਆਈਏ ਟੋਲ, ਵਿਸਾਖ ਮਹੀਨੇ ਵਿਚ।
ਨਾ ਨਾਨਕ ਜਿਹਾ ਸੇਠ, ਨਾ ਤਕੜੀ ਵੱਟੇ ਹੀ,
ਨਾ ਉਹ ਸੱਚਾ ਤੋਲ, ਵਿਸਾਖ ਮਹੀਨੇ ਵਿਚ।
ਦੁਖੀ ਯਤੀਮਾਂ ਲਈ ਸਾਡਾ ਸਿਰ ਹਾਜ਼ਰ ਹੈ,
ਪੀਤਾ ਅੰਮ੍ਰਿਤ ਘੋਲ, ਵਿਸਾਖ ਮਹੀਨੇ ਵਿਚ।
ਜਲਿਆਂ ਵਾਲੇ ਬਾਗ਼ ਦੀ ਘਟਨਾ ਨਹੀਂ ਭੁੱਲਣੀ,
ਪੜ੍ਹੀਏ ਵਰਕੇ ਫੋਲ, ਵਿਸਾਖ ਮਹੀਨੇ ਵਿਚ।
ਡਾਇਰ ਜਿਹੇ ਜੇ ਕਾਤਲ ਲੰਦਨ ਜਾ ਲੁਕਦੇ,
ਊਧਮ ਲੈਂਦਾ ਟੋਲ, ਵਿਸਾਖ ਮਹੀਨੇ ਵਿਚ।
ਖਾ ਤੂਤੀਆਂ, ਸਹਿਤੂਤਾਂ ਤੋਂ ਰਸ ਭਰੀਆਂ,
ਜਾਪਣ ਖੰਡ ਦਾ ਘੋਲ, ਵਿਸਾਖ ਮਹੀਨੇ ਵਿਚ।
ਟਾਹਲੀ, ਕਿੱਕਰ, ਅੰਬ, ਅੰਗੂਰੀਂ ਫੁੱਲ ਪਿਆ,
ਕੋਇਲ ਦੇ ਸੁਣਦੇ ਬੋਲ, ਵਿਸਾਖ ਮਹੀਨੇ ਵਿਚ।
ਨਾ ਹੁਣ ਚੂਹੇ ਖਾਣ, ਨਾ ਸੁਸਰੀ ਲੱਗ ਸਕਦੀ,
ਕਣਕ ਪਾਈ ਵਿਚ ਢੋਲ, ਵਿਸਾਖ ਮਹੀਨੇ ਵਿਚ।
ਕਿਹੜਾ ਸਾਡਾ ਮਿੱਤਰ, ਕਿਹੜਾ ਦੁਸ਼ਮਣ ਹੈ,
ਕਰ ਲਈਏ ਪੜਚੋਲ, ਵਿਸਾਖ ਮਹੀਨੇ ਵਿਚ।
ਸੱਚ ਕਹਿੰਦੇ ਨੇ ਸਿਆਣੇ, 'ਬੈਠਕ ਸ਼ੇਰਾਂ ਦੀ,
ਗਿੱਦੜ ਕਰਨ ਕਲੋਲ', ਵਿਸਾਖ ਮਹੀਨੇ ਵਿਚ।
ਬੰਨ੍ਹ ਚਾਦਰਾ ਚੱਲ ਹੁਣ ਭੰਗੜਾ ਪਾਵਾਂਗੇ,
'ਦਿਹੜ' ਨਾ ਦੁੱਖ-ਫੋਲ, ਵਿਸਾਖ ਮਹੀਨੇ ਵਿਚ।

-ਮੋਬਾਈਲ : 94638-80119.

Ad Position 22
No active advertisement
ਪਿਛਲੀ ਖ਼ਬਰ ਹਾੜ੍ਹੀ ਦੀ ਰੁੱਤ ਆਈ ਏ! <h4>* ਭਿੰਦਰ ਕੌਰ 'ਮਨੀ' * </h4> ਅਗਲੀ ਖ਼ਬਰ ਸਿੱਖੀ ਦੀ ਆਨ, ਬਾਨ ਅਤੇ ਸ਼ਾਨ ਦਸਤਾਰ
Ad Position 24
No active advertisement