ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2022

ਹਾੜ੍ਹੀ ਦੀ ਰੁੱਤ ਆਈ ਏ! <h4>* ਭਿੰਦਰ ਕੌਰ 'ਮਨੀ' * </h4>

Ad Position 21
No active advertisement
ਅਜੀਤ ਡੈਸਕ 14-04-2022

ਚੇਤ ਮਹੀਨਾ ਆਇਆ ਹੈ, ਧੁੱਪਾਂ ਕਹਿਰ ਮਚਾਇਆ ਏ!
ਸਰ੍ਹੋਂ ਦੇ ਦਾਣੇ ਪੱਕ ਗਏ ਨੇ, ਹੁਣ ਭੱਬੂ ਕੁੱਤੇ ਨੱਠ ਗਏ ਨੇ।
ਬਣ ਤਿੱਤਲੀ ਦੇਖੋ, ਕਿਵੇਂ ਅੰਬਰੀਂ ਉਡਾਰੀ ਲਾਈ ਏ!
ਹੁਣ ਸੁੱਬ ਵੱਟਣ ਦੀ ਵਾਰੀ ਆਈ ਏ, ਹਾੜ੍ਹੀ ਦੀ ਰੁੱਤ ਆਈ ਏ।
ਦਾਣੇ ਕਣਕਾਂ ਦੇ ਪੱਕ ਗਏ ਨੇ, ਕਿਸਾਨ ਖੇਤਾਂ ਨੂੰ ਨੱਠ ਗਏ ਨੇ,
ਚਾਰੇ ਪਾਸੇ ਸੋਨੇ ਦੀ ਚਾਦਰ ਦੇਖੋ, ਕੁਦਰਤ ਕਿੱਦਾਂ ਵਿਛਾਈ ਏ,
ਹਾੜ੍ਹੀ ਦੀ ਰੁੱਤ ਆਈ ਏ...।
ਦੰਦੇ ਦਾਤੀਆਂ ਦੇ ਤਿੱਖੇ ਕਰਵਾਏ ਨੇ, ਪੱਲੀਆਂ ਨੂੰ ਟਾਂਕੇ ਲਾਏ ਨੇ,
ਰੌਣਕ ਚਿਹਰਿਆਂ 'ਤੇ ਛਾਈ ਏ, ਕਿਉਂ ਜੋ ਹੋਣੀ ਹੁਣ ਕਮਾਈ ਏ,
ਹਾੜੀ ਦੀ ਰੁੱਤ ਆਈ ਏ...।
ਸਰ੍ਹੋਂ ਨੂੰ ਪਹਿਲਾਂ ਵੱਢਣਾਂ ਏ, ਫਿਰ ਭਰਿਆਂ ਦੇ ਵਿਚ ਦਬਣਾ ਏ,
ਦਾਣੇ ਨਾ ਕਿਰ ਜਾਣ ਕਿਤੇ, ਇਹ ਵੀ ਵਿਉਂਤ ਬਣਾਈ ਏ।
ਪੱਖਿਆਂ ਨੂੰ ਕਰਦੋ ਬੰਦ ਅਜੇ, ਕੁਦਰਤ ਦਾ ਲਓ ਅਨੰਦ ਅਜੇ,
ਕਾਮਿਆਂ ਦੀ ਇਹੋ ਸੁਣਾਈ ਏ!
ਹਾੜ੍ਹੀ ਦੀ ਰੁੱਤ ਆਈ ਏ ....।
ਜਿਹਦੀ ਕੋਠੀ ਦਾਣੇ ਨੇ, ਉਹਦੇ ਕਮਲੇ ਵੀ ਸਿਆਣੇ ਨੇ,
ਜ਼ਿੰਦਗੀ ਦੀ ਇਹੋ ਸੱਚਾਈ ਏ
ਹਾੜ੍ਹੀ ਦੀ ਰੁੱਤ ਆਈ ਏ...।
ਚੁਫ਼ੇਰੇ ਨੂੰ ਜਦ ਤੱਕਣ ਅੱਖੀਆਂ, ਖੇਤਾਂ ਦੇ ਵਿਚ ਚਲਦੀਆਂ ਪੱਖੀਆਂ,
'ਭਿੰਦਰ' ਲਿਖਣ ਬਿਨਾਂ ਨਾ ਰਹਿੰਦੀਆਂ ਉਂਗਲਾਂ,
ਨਾਲ ਅਚਾਰ ਦੇ ਕਾਮੇ ਰੋਟੀਆਂ ਚੱਖੀਆਂ,
ਕੁਦਰਤ ਦਾ ਇਹ ਦੇਖ ਨਜ਼ਾਰਾ, ਭਾਵਾਂ ਨੇ ਮਨ ਅੰਦਰ ਸ਼ੋਰ ਮਚਾਈ ਏ।
ਹਾੜ੍ਹੀ ਦੀ ਰੁੱਤ ਆਈ ਏ।

ਪਿੰਡ ਸੌਜਾ, ਡਾਕ. ਕਲੇਹਮਾਜਰਾ, ਤਹਿ: ਨਾਭਾ, ਜ਼ਿਲ੍ਹਾ ਪਟਿਆਲਾ।
ਈਮੇਲ : bhinderkaursauja@gmail.com

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਵਿਸਾਖ ਮਹੀਨਾ <h4>* ਸੁਰਜੀਤ ਸਿੰਘ ਦਿਹੜ * </h4>
Ad Position 24
No active advertisement