ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2022

ਗੁਰ ਨਾਨਕ ਸਭ ਕੇ ਸਿਰਤਾਜ

Ad Position 21
No active advertisement
ਅਜੀਤ ਡੈਸਕ 08-11-2022

* ਡਾ. ਸਰਬਜੀਤ ਕੌਰ ਸੰਧਾਵਾਲੀਆ *
ਅੱਜ ਹਰ ਪਾਸਿਉਂ ਵਧਾਈਆਂ ਆਉਣ ਲੱਗੀਆਂ
ਪੌਣਾਂ ਪਹਿਲੇ ਪਾਤਸ਼ਾਹ ਦੇ ਗੀਤ ਗਾਉਣ ਲੱਗੀਆਂ।
ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਾ ਦਿਹਾੜਾ ਆਇਆ
ਖੁਸ਼ੀ ਵਿਚ ਝੂਮ ਰੂਹਾਂ ਪੈਲਾਂ ਪਾਉਣ ਲੱਗੀਆਂ।
ਸਾਰੀ ਕਾਇਨਾਤ ਵਿਚ ਛਾ ਗਿਆ ਖੁਮਾਰ ਕੋਈ
ਝੂਮ ਝੂਮ ਆਤਮਾਵਾਂ ਨਸ਼ਿਆਉਣ ਲੱਗੀਆਂ।
ਚੰਨ ਅਤੇ ਤਾਰਿਆਂ ਨੇ ਝਿਲਮਿਲੀ ਨਾਚ ਪਾਇਆ
ਸੂਰਜੀ ਸੁਆਵਾਂ ਚਾਨਣੀ ਵਿਛਾਉਣ ਲੱਗੀਆਂ।
ਸਾਰਿਆਂ ਦੇ ਸਾਂਝੇ ਸਤਿਗੁਰੂ ਜੀ ਦੇ ਪਿਆਰ ਵਿਚ
ਯਾਦਾਂ ਦੀਆਂ ਸੀਤਲ ਘਟਾਵਾਂ ਛਾਉਣ ਲੱਗੀਆਂ।
ਰੰਗ ਰਸ ਰੂਪ ਖੁਸ਼ਬੂਆਂ ਅਤੇ ਰੌਸ਼ਨੀਆਂ
ਧੰਨ ਨਿਰੰਕਾਰ ਦੀਆਂ ਬਾਤਾਂ ਪਾਉਣ ਲੱਗੀਆਂ।
ਸਾਰੀ ਹੀ ਮਨੁੱਖਤਾ ਹੈ ਸ਼ੁਕਰਾਂ 'ਚ ਭਰੀ ਹੋਈ
ਅਦਬਾਂ ਦੇ ਮੋਤੀ ਅੱਖਾਂ ਬਰਸਾਉਣ ਲੱਗੀਆਂ।
ਧਰਤੀ ਦਾ ਕੋਨਾ ਕੋਨਾ ਮਹਿਕ ਰਿਹਾ ਯਾਦ ਵਿਚ
ਅੱਜ ਵੀ ਉਡੀਕਾਂ ਸੁੱਚਾ ਪੀੜ੍ਹਾ ਡਾਹੁਣ ਲੱਗੀਆਂ।
ਭਿੱਜ ਗਈਆਂ ਰੂਹਾਂ ਸੱਚੇ ਪਾਤਸ਼ਾਹ ਦੇ ਪਿਆਰ ਵਿਚ
ਮਿਹਰਾਂ ਤੇ ਮੁਹੱਬਤਾਂ ਨੇ ਯਾਦ ਆਉਣ ਲੱਗੀਆਂ।
ਲੱਖਾਂ ਹੀ ਦੰਡਉਤਾਂ ਮੇਰੇ ਸਾਹਿਬਾਂ ਦੇ ਚਰਨਾਂ 'ਚ
ਸਾਰੀਆਂ ਫ਼ਿਜ਼ਾਵਾਂ ਅੱਜ ਮੁਸਕਾਉਣ ਲੱਗੀਆਂ।
**

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਮਹਾਨ ਉਪਦੇਸ਼ ਅਗਲੀ ਖ਼ਬਰ ਕਰਤਾਰਪੁਰ - ਧਾਰਮਿਕ ਅਤੇ ਇਤਿਹਾਸਕ ਮਹੱਤਵ
Ad Position 24
No active advertisement