16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2023

ਵੈਸਾਖੁ ਭਲਾ ਸਾਖਾ ਵੇਸ ਕਰੇ <h4>* ਡਾ. ਸਰਬਜੀਤ ਕੌਰ ਸੰਧਾਵਾਲੀਆ *</h4>

Ad Position 21
repet_subhas-goyals [Copy P29]
ਅਜੀਤ ਡੈਸਕ 14-04-2023

ਅੱਜ ਵਿਸਾਖੀ ਦਾ ਆਗਮ ਹੈ
ਮਹਿਕ ਰਿਹਾ ਸਾਰਾ ਆਲਮ ਹੈ।

ਹਰ ਪਾਸੇ ਖੇੜਾ ਹੀ ਖੇੜਾ,
ਕਿੰਨਾ ਪਿਆਰਾ ਇਹ ਮੌਸਮ ਹੈ।

ਪੌਣਾਂ ਵਿਚ ਸੰਗੀਤ ਲਹਿਰੀਆਂ,
ਪਿਆਰ ਤੇਰਾ ਕਿੰਨਾ ਸੂਖ਼ਮ ਹੈ।

ਦਿਲ ਦੇ ਵਿਹੜੇ ਫੁੱਲ ਖਿੜੇ ਨੇ,
ਸਾਹਾਂ ਵਿਚ ਤੇਰੀ ਸਰਗਮ ਹੈ।

ਇਸ ਦਿਨ ਦੇ ਇਤਿਹਾਸ ਨੂੰ ਸਿਜਦੇ
ਜਦ ਤੱਕ ਸਾਡੇ ਦਮ ਵਿਚ ਦਮ ਹੈ।

ਦਸਮ ਪਿਤਾ ਨੇ ਪੰਥ ਸਾਜਿਆ,
ਅਰਸ਼ਾਂ ਵਿਚ ਇਹਦਾ ਪਰਚਮ ਹੈ।

ਜਲ੍ਹਿਆਂਵਾਲਾ ਬਾਗ਼ ਦੇਖ ਕੇ,
ਹਰ ਇਕ ਅੱਖ ਹੋਈ ਪੁਰਨਮ ਹੈ।

ਯਾਦ ਤੇਰੀ ਵਿਸਮਾਦ ਤੇਰਾ ਹੈ,
ਫੁੱਲ ਤੇਰੇ, ਤੇਰੀ ਸ਼ਬਨਮ ਹੈ।

ਫ਼ਰਸ਼ੋਂ ਅਰਸ਼ ਪੁਚਾ ਦਿੰਦਾ ਹੈ,
ਇਹੋ ਜਿਹਾ ਮੇਰਾ ਮਹਿਰਮ ਹੈ।

ਅੰਦਰ ਤੂੰ ਹੈ, ਬਾਹਰ ਤੂੰ ਹੈਂ,
ਨੈਣਾਂ ਵਿਚ ਤੇਰੀ ਰਿਮਝਿਮ ਹੈ।

ਹਿਰਦੇ ਵਿਚ ਝਰਨਾਟਾਂ ਛਿੜੀਆਂ,
ਇਹ ਤੇਰਾ ਮੇਰਾ ਸੰਗਮ ਹੈ।
-0-

Ad Position 22
No active advertisement
ਪਿਛਲੀ ਖ਼ਬਰ ਉਸ ਪੰਥ ਸਜਾਇਆ ਏ .. <h4>* ਗੁਰਦੀਸ਼ ਕੌਰ ਦੀਸ਼ *</h4> ਅਗਲੀ ਖ਼ਬਰ ਆਲਮੀ ਮੇਲਾ ਹੈ ਵਿਸਾਖੀ
Ad Position 24