16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2023

ਉਸ ਪੰਥ ਸਜਾਇਆ ਏ .. <h4>* ਗੁਰਦੀਸ਼ ਕੌਰ ਦੀਸ਼ *</h4>

Ad Position 21
repet_subhas-goyals [Copy P29]
ਅਜੀਤ ਡੈਸਕ 14-04-2023

ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ 'ਤੇ।
ਰੰਗ ਨਵਾਂ ਚੜ੍ਹਾ ਦਿੱਤਾ, ਬੁਜ਼ਦਿਲ ਲਾਚਾਰਾਂ 'ਤੇ।

ਅੱਜ ਭਰੇ ਦੀਵਾਨ ਅੰਦਰ, ਇਕ ਪਰਚਾ ਪਾਇਆ ਏ।
ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ ।
ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ 'ਤੇ
ਉਸ .....
ਭਗਤੀ ਤੇ ਸ਼ਕਤੀ ਦਾ, ਉਸ ਬੂਟਾ ਲਾਇਆ ਏ।
ਇਹਨੂੰ ਹਰਿਆ ਰੱਖਣ ਲਈ, ਸਰਬੰਸ ਲੁਟਾਇਆ ਏ ।
ਉਸ ਕਾਰਨ ਜੋਤ ਜਗੀ, ਮੰਦਰਾਂ ਦੇ ਦੁਆਰਾਂ 'ਤੇ
ਉਸ ....
ਸੂਲਾਂ 'ਤੇ ਸੁੱਤਾ ਏ, ਪੁੱਤਰਾਂ ਦਾ ਦਾਨੀ ਉਹ।
ਚਿੜੀਆਂ ਤੋਂ ਬਾਜ਼ ਤੁੜਾਏ, ਸੂਰਾ ਲਾਸਾਨੀ ਉਹ।
ਪੱਤਝੜ ਗੁਲਾਮੀ ਦੀ, ਨਾ ਆਏ ਬਹਾਰਾਂ 'ਤੇ
ਉਸ .....
ਆਪੇ ਗੁਰ ਚੇਲਾ ਉਹ, ਵਿਦਵਾਨ ਲਿਖਾਰੀ ਉਹ।
ਢਾਡੀ ਤੇ ਕਵੀਆਂ ਦਾ, ਵੱਡਾ ਹਿਤਕਾਰੀ ਉਹ ।
ਉਸ ਜਿਉਣਾ ਦੱਸਿਆ ਏ, ਆਜ਼ਾਦ ਵਿਚਾਰਾਂ 'ਤੇ
ਉਸ ....
ਇੱਕ ਕੌਮ ਬਣਾ ਦਿੱਤੀ, ਪਟਨੇ ਦੇ ਮਾਹੀ ਨੇ।
ਇੱਕ ਯੁੱਗ ਪਲਟਾ ਦਿੱਤਾ, ਉਸ ਸੰਤ ਸਿਪਾਹੀ ਨੇ ।
ਸਿੱਖੀ ਨਵਿਆਈ ਏ, ਉਸ ਪੰਜ ਕਕਾਰਾਂ 'ਤੇ
ਉਸ ....
ਉਸ ਜ਼ਾਲਿਮ ਹਾਕਮ ਨੂੰ, ਕਹਿ ਸੱਚ ਸੁਣਾਇਆ ਏ।
ਡੁੱਬਦੇ ਬੇੜੇ ਹਿੰਦ ਨੂੰ, ਉਸ ਬੰਨੇ ਲਾਇਆ ਏ ।
ਧੰਨ ਧੰਨ 'ਗੁਰਦੀਸ਼' ਕਰੇ, ਉਸ ਦੇ ਉਪਕਾਰਾਂ 'ਤੇ
ਉਸ ....


-ਕੈਲਗਰੀ (ਕੈਨੇਡਾ) । ਵਟਸਐਪ : 98728-60488

Ad Position 22
No active advertisement
ਪਿਛਲੀ ਖ਼ਬਰ ਫ਼ਸਲਾਂ ਨਾਲ ਵਿਸਾਖੀ ਹੁੰਦੀ... <h4>*ਬਲਵਿੰਦਰ ਬਾਲਮ ਗੁਰਦਾਸਪੁਰ *</h4> ਅਗਲੀ ਖ਼ਬਰ ਵੈਸਾਖੁ ਭਲਾ ਸਾਖਾ ਵੇਸ ਕਰੇ <h4>* ਡਾ. ਸਰਬਜੀਤ ਕੌਰ ਸੰਧਾਵਾਲੀਆ *</h4>
Ad Position 24