ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2023

ਮੰਗੂ ਵੀ ਉਡੀਕਦੇ ਨੇ, ਸ਼ੇਰੂ ਵੀ ਉਡੀਕਦੇ ਨੇ... * ਸੁਰਜੀਤ ਸਿੰਘ ਮਰਜਾਰਾ *

Ad Position 21
No active advertisement
ਅਜੀਤ ਡੈਸਕ 27-11-2023

ਮੰਗੂ ਵੀ ਉਡੀਕਦੇ ਨੇ, ਸ਼ੇਰੂ ਵੀ ਉਡੀਕਦੇ ਨੇ, ਪੈਲ਼ੀਆਂ ਨੂੰ ਲੱਗੀ ਏ ਪਿਆਸ ,
ਇੱਕ ਵਾਰੀ ਨਾਨਕੀ ਦੇ ਵੀਰ ਜੇ ਦਿਖਾਵੇ ਮੁੱਖ, ਪੁੱਗ ਜਾਏ ਸਭਨਾਂ ਦੀ ਆਸ ......

ਇੱਕ ਵਾਰੀ, ਪਹਿਲਾਂ ਵਾਂਗੂੰ ਫੇਰ ਨਨਕਾਣੇ ਵਲੋਂ ਸਾਡੇ ਕੋਲੇ ਆ ਜਾ ਨਿੰਰਕਾਰ,
ਮੇਟ ਧੁੰਦ, ਸਾਰੇ ਹੀ ਜਹਾਨ ਉੱਤੇ ਦਿਸਦੀ ਜੋ ਦੂਰ ਕਰ ਸਾਰਾ ਅੰਧਕਾਰ ,
ਤੇਰਾ-ਤੇਰਾ ਕਹਿ ਕੇ, ਤੂੰ ਤਾਂ ਹੋ ਗਿਆ ਸੀ ਸਾਰਿਆਂ ਦਾ, ਹੁਣ ਸਾਨੂੰ ਕਰੀਂ ਨਾ ਨਿਰਾਸ਼...

ਤੇਰੇ ਹੀ ਗਿਰਾਂ ਦੀ ਪਾਕ -ਧੂੜੀ ਦੀ ਵੀ ਕਦੋਂ ਤੱਕ? ਲਾ ਨਾ ਸਕਾਂਗੇ ਮੱਥੇ ਛੋਹ ,
ਕਦੋਂ ਤੀਕ ਸਾਡੇ ਉੱਤੇ , ਬੰਦਸ਼ਾਂ ਇਹ ਰਹਿਣੀਆਂ ਨੇ? ਕਦੋਂ ਹੋਉ ਚਾਨਣਾ ਵੇ ਲੋਅ,
ਇੱਕੋ ਧਰਤੀ ਦੇ ਪੁੱਤ ਰਲ਼ ਬੈਠਣੇ ਨੇ ? ਕਦੋਂ ਸੱਚ ਹੋਣਗੇ ਕਿਆਸ ? ......

ਮਿੱਠੀ -ਮਿੱਠੀ ਬਾਣੀ ਤੇਰੀ ਮਿੱਠੇ-ਮਿੱਠੇ ਮਹਿਰਮਾਂ ਵੇ ਮਿੱਠੇ-ਮਿੱਠੇ ਲੱਗਦੇ ਨੇ ਬੋਲ ,
ਮਿੱਠੇ-ਮਿੱਠੇ ਬੋਲ ਜੇ ਸੁਣਾਵੇਂ ਇਕ ਵਾਰ ਆ ਕੇ, ਭਰ ਜਾਵੇ ਸਭਨਾਂ ਦੀ ਝੋਲ ,
ਉਂਝ ਤਾਂ ਦਿਲਾਂ ਦੇ ਕਹਿੰਦੇ , ਦਿਲਾਂ ਨੂੰ ਵੀ ਰਾਹ ਹੁੰਦੇ, ਕਰ ਸਾਡੇ ਕਾਰਜਾਂ ਨੂੰ ਰਾਸ......।

-ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ। ਮੋਬਾਈਲ : 95927-27087

Ad Position 22
No active advertisement
ਪਿਛਲੀ ਖ਼ਬਰ ਸਿਜਦਾ * ਪ੍ਰੋ. ਨਵ ਸੰਗੀਤ ਸਿੰਘ * ਅਗਲੀ ਖ਼ਬਰ ਗੁਰੂ ਨਾਨਕ ਸਾਹਿਬ ਨੇ ਕਿਰਤ ਅਤੇ ਕਿਰਤੀ ਨੂੰ ਸਨਮਾਨ ਬਖਸ਼ਿਆ
Ad Position 24
No active advertisement