16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2023

ਸਿਜਦਾ * ਪ੍ਰੋ. ਨਵ ਸੰਗੀਤ ਸਿੰਘ *

Ad Position 21
repet_subhas-goyals [Copy P29]
ਅਜੀਤ ਡੈਸਕ 27-11-2023

ਮਾਨਵਤਾ ਦਾ ਆਸ਼ਕ ਸੀ ਜੋ, ਗਿਆਨੀ ਤੇ ਵਿਗਿਆਨੀ।
ਗੁਰੂ ਨਾਨਕ ਜਿਹਾ ਜੱਗ ਤੇ ਲੋਕੋ, ਮਿਲਣਾ ਨਹੀਂ ਕੋਈ ਸਾਨੀ।
ਹਿੰਦੋਸਤਾਨ ਦਾ ਚੱਪਾ-ਚੱਪਾ, ਦੇਸ਼-ਵਿਦੇਸ਼ ਸੀ ਗਾਹਿਆ।
ਮਰਦਾਨੇ ਨੂੰ ਸਾਥੀ ਲੈ ਕੇ, ਰੱਬੀ ਨਾਦ ਸੁਣਾਇਆ।
ਸੱਜਣ ਠੱਗ ਜਾਂ ਕੌਡਾ ਰਾਖਸ਼, ਜਾਂ ਫਿਰ ਵਲੀ ਕੰਧਾਰੀ।
ਲੋਕ-ਭਲਾਈ ਕਰਨ ਲੱਗੇ, ਸਭ ਭੇਖੀ ਤੇ ਹੰਕਾਰੀ।
ਕਰਮਕਾਂਡ ਤੇ ਜਾਤ-ਪਾਤ ਦਾ, ਭੇਦ ਮਿਟਾਇਆ ਬਾਬੇ।
ਲਾਲੋ ਨੂੰ ਉਸ ਗਲ਼ ਨਾਲ ਲਾਇਆ, ਭਾਗੋ ਵਰਗੇ ਜਾਗੇ।
ਮੰਗਿਆ ਸਰਬੱਤ ਦਾ ਭਲਾ, ਤੇ ਸਭ ਨੂੰ ਸੀ ਇਕ ਕੀਤਾ।
ਨਾਰੀ ਨੂੰ ਉੱਚ-ਰੁਤਬਾ ਦਿੱਤਾ, ਪਾਟਿਆਂ ਨੂੰ ਉਸ ਸੀਤਾ।
ਬਾਬਰ ਨੂੰ ਉਸ ਜਾਬਰ ਕਹਿ ਕੇ, ਫਿੱਟ ਲਾਹਨਤ ਸੀ ਪਾਈ।
ਗੁਰੂ ਬਾਬੇ ਦੇ ਕੌਤਕ ਅੱਜ ਤੱਕ, ਗਾਵੇ ਸੁਣੇ ਲੋਕਾਈ।
ਹਿੰਦੂ-ਮੁਸਲਿਮ ਦੱਬੇ-ਕੁਚਲੇ, ਉਸ ਲਈ ਸਨ ਇਕ ਜੈਸੇ।
ਕੁੱਲ ਦੁਨੀਆ ਲਈ ਅਜਬ ਬਾਤ ਹੈ, ਕੰਮ ਕੀਤੇ ਨੇ ਕੈਸੇ।
ਨਾਥਾਂ, ਪੀਰਾਂ, ਜੋਗੀਆਂ ਨੇ ਜਦ, ਸੁਣੀ ਗੁਰੂ ਦੀ ਬਾਣੀ।
ਮਿਟ ਗਈ ਹਉਮੈ ਸੀਸ ਝੁਕਾਇਆ, ਬਣ ਗਏ ਉਹਦੇ ਹਾਣੀ।
ਲਹਿਣੇ ਨੂੰ ਗੁਰੂ ਅੰਗਦ ਬਣਾ ਕੇ, ਸੌਂਪ ਦਿੱਤੀ ਗੁਰਿਆਈ।
ਪੁੱਤਰਾਂ ਨੂੰ ਇਕ ਪਾਸੇ ਕੀਤਾ, ਰੀਤੀ ਨਵੀਂ ਚਲਾਈ।
ਗੁਰੂ ਬਾਬੇ ਦਾ ਜਸ ਤੇ ਬਾਣੀ, ਸੁਣੀ ਬੇਟੀ ਜਦ 'ਰੂਹੀ'।
ਨਿੱਤ ਸਵੇਰੇ 'ਜਪੁਜੀ' ਪੜ੍ਹਦੀ, ਕਰਦੀ ਤੂੰ ਹੀ ਤੂੰ ਹੀ।
ਆਓ ਸਾਰੇ ਰਲ਼ ਕੇ ਆਪਾਂ, ਬਾਣੀ ਗੁਰੂ ਦੀ ਗਾਈਏ।
ਚੜ੍ਹਦੀ ਕਲਾ 'ਚ ਰਹੀਏ, ਨਾਲ਼ੇ ਸਭ ਦੀ ਖ਼ੈਰ ਮਨਾਈਏ।

- ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)।
ਮੋਬਾਈਲ : 94176-92015

Ad Position 22
No active advertisement
ਪਿਛਲੀ ਖ਼ਬਰ ਪੂਰਨਮਾਸ਼ੀ ਦੀ ਰਾਤ ਚਿੱਟੀ... * ਗੁਰਪ੍ਰੀਤ ਸਿੰਘ ਬੀੜ ਕਿਸ਼ਨ * ਅਗਲੀ ਖ਼ਬਰ ਮੰਗੂ ਵੀ ਉਡੀਕਦੇ ਨੇ, ਸ਼ੇਰੂ ਵੀ ਉਡੀਕਦੇ ਨੇ... * ਸੁਰਜੀਤ ਸਿੰਘ ਮਰਜਾਰਾ *
Ad Position 24