16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2023

ਪੂਰਨਮਾਸ਼ੀ ਦੀ ਰਾਤ ਚਿੱਟੀ... * ਗੁਰਪ੍ਰੀਤ ਸਿੰਘ ਬੀੜ ਕਿਸ਼ਨ *

Ad Position 21
repet_subhas-goyals [Copy P29]
ਅਜੀਤ ਡੈਸਕ 27-11-2023

ਪੂਰਨਮਾਸ਼ੀ ਦੀ ਰਾਤ ਚਿੱਟੀ
ਚੰਨ ਤਾਰਿਆਂ ਲੋਅ ਬਖੇਰੀ,
ਪਾਪ ਦੀ ਚਾਦਰ ਕੱਜਣ ਲਈ
ਗੁਰਾਂ ਨਜ਼ਰ ਸਵੱਲੀ ਫੇਰੀ।
ਕਿੱਕਰਾਂ, ਟਾਲੀਆਂ ਝੂਮਣ
ਕੋਈ ਨੂਰ ਇਲਾਹੀ ਆਇਆ,
ਪੰਜ ਆਬਾਂ ਦੇ ਪਾਣੀ ਕਹਿੰਦੇ
ਮਿੱਠੜਾ ਰਾਗ ਸੁਣਾਇਆ।
ਚਿੜੀਆਂ ਦੀ ਚੀਂ-ਚੀਂ ਚਹਿਕਣ ਲੱਗੀ,
ਉੱਗੀ ਸੂਹੀ ਪ੍ਰਭਾਤ,
ਘਿਓ ਦੇ ਦੀਵੇ ਬਾਲਣ ਲੋਕੀ,
ਖੁਸ਼ੀਆਂ ਦੀ ਵੰਡਣ ਸੌਗਾਤ।
ਨਾਨਕ-ਨਾਨਕ ਜੱਗ 'ਤੇ ਹੋਈ,
ਐਸਾ ਹੋਇਆ ਪ੍ਰਕਾਸ਼,
ਬਿਨ ਬੱਦਲਾਂ ਸਾਵਣ ਵਰ੍ਹਿਆ,
ਭੋਇੰ ਦੀ ਬੁਝੀ ਪਿਆਸ।
ਰੰਗ ਮਜੀਠੀ ਰੂਹ 'ਤੇ ਚੜ੍ਹਿਆ,
ਲਹਿਰੀਆਂ ਪਾਏ ਲਾਲਾਰੀ,
ਹਰ ਵੇਲੇ ਚੜ੍ਹੀ ਰਹੇ ਦਾਤਿਆ,
ਤੇਰੀ ਐਸੀ ਨਾਮ ਖੁਮਾਰੀ।
ਸਾਹਾਂ ਦੀ ਹਲਟੀ ਗਿੜਦੀ ਰਹਿੰਦੀ
ਘੰਟੀ ਹੱਥ ਵਿਚ ਤੇਰੇ,
ਨਿਰੰਕਾਰ ਤੂੰ ਰੂਪ ਸਾਈਂ ਦਾ
ਆਤਮਾ ਵਿਚ ਲਾਏ ਡੇਰੇ।
ਸ਼ਰਬਤ ਹੋ ਵਗਣ ਹਵਾਵਾਂ
ਜਦ ਮੁੱਖ 'ਚ ਬਾਣੀ ਆਵੇ,
ਤੇਰੀ ਉਪਮਾ ਸੁਣਿਐ ਦਾਤਾ
ਸਭ ਜਗਤ ਜਲੰਦਾ ਗਾਵੇ ।
ਕਣ-ਕਣ ਵਿਚ ਤੇਰਾ ਵਾਸਾ
ਜਗਮਗ ਆਲਮ ਸਾਰਾ,
ਨਾਮ ਜਪੋ, ਵੰਡ ਛਕੋ, ਕਿਰਤ
ਕਰੋ ਦਾ ਹੋਕਾ ਪਿਆਰਾ।
ਆਓ, ਸਭ ਭੇਦ ਮਿਟਾ ਕੇ
ਸੰਗਤ-ਪੰਗਤ 'ਚ ਬਹੀਏ,
'ਪ੍ਰੀਤ ਬੀੜ ਕਿਸ਼ਨ' ਵਾਲੇ
ਚੱਲ ਰਾਹ ਸੱਚ ਦੇ ਪਈਏ।

-ਪਿੰਡ ਬੀਜਾ, ਤਹਿ ਖੰਨਾ, ਜ਼ਿਲਾ੍ਹ ਲੁਧਿਆਣਾ ।
ਮੋਬਾਈਲ : 99884-66885

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦਾ 'ਸਚਿਆਰਾ-ਫਲਸਫ਼ਾ' ਅਗਲੀ ਖ਼ਬਰ ਸਿਜਦਾ * ਪ੍ਰੋ. ਨਵ ਸੰਗੀਤ ਸਿੰਘ *
Ad Position 24