23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੜੋਆ ਵਿਖੇ ਰਾਮ ਲੀਲ੍ਹਾ ਕੱਲ੍ਹ ਤੋਂ

Ad Position 21
No active advertisement
ਅਜੀਤ ਡੈਸਕ 22-09-2025
ਸੜੋਆ, 21 ਸਤੰਬਰ (ਹਰਮੇਲ ਸਹੂੰਗੜਾ)-ਸੜੋਆ ਵਿਖੇ ਐਨ. ਆਰ. ਆਈ., ਸਮੂਹ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਰਾਮ ਲੀਲਾ 23 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਇਸ ਬਾਰੇ ਰਾਮ ਲੀਲਾ ਕਲੱਬ ਦੇ ਪ੍ਰਧਾਨ ਦੀਪਕ ਕੌਸ਼ਲ ਨੇ ਦੱਸਿਆ ਕਿ ਲਗਾਤਾਰ ਇਕ ਹਫਤੇ ਤੱਕ ਚੱਲਣ ਵਾਲੇ ਪ੍ਰੋਗਰਾਮ 'ਚ ਰਾਮ ਲੀਲਾ ਨਾਲ ਸੰਬੰਧਤ ਝਾਕੀਆਂ 'ਤੇ ਅਧਾਰਤ ਪ੍ਰੋਗਰਾਮ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਰਾਮ ਲੀਲਾ ਸੰਬੰਧੀ ਸਮਾਗਮ ਸੰਜੇ ਮਲਹੋਤਰਾ ਦੀ ਅਗਵਾਈ 'ਚ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਪੁਤਲਿਆਂ ਨੂੰ ਅਗਨੀ ਭੇਟ ਕਰਨ ਲਈ ਮੁੱਖ ਮਹਿਮਾਨ ਚੌਧਰੀ ਰੌਸ਼ਨ ਲਾਲ ਠੇਕੇਦਾਰ ਕਰੀਮਪੁਰ ਚਾਹਵਾਲਾ ਵਿਸ਼ੇਸ਼ ਤੌਰ 'ਤੇ ਪਹੁੰਚਣਗੇ | ਹੋਰਨਾਂ ਤੋਂ ਇਲਾਵਾ ਸਰਪੰਚ ਰਜੀਵ ਕੁਮਾਰ ਪੁੰਨੂ, ਠੇਕੇਦਾਰ ਕੁਲਦੀਪ ਸਿੰਘ, ਜਸਵਿੰਦਰ ਸਿੰਘ ਸੈਕਟਰੀ, ਸੁਖਵਿੰਦਰ ਸਿੰਘ, ਸਨੀ ਭੱਲਾ, ਸੁਨੀਲ, ਗੈਰੀ ਸ਼ਰਮਾ, ਇੰਦਰ ਮੋਹਨ ਸ਼ਰਮਾ, ਸੁੱਚਾ ਸਿੰਘ ਸਾਬਕਾ ਪੰਚ, ਲਵਲੀ ਕੌਸ਼ਲ, ਸੰਦੀਪ ਦੱਤਾ, ਮੋਨੂੰ ਵੈਸਟਨ ਯੂਨੀਅਨ, ਵਿਪਨ ਜਗੋਤਾ, ਦਵਿੰਦਰ ਭੰਮਰਾ, ਸੰਦੀਪ ਕੁਮਾਰ, ਕੁਲਵਿੰਦਰ, ਰਵੀ ਕੁਮਾਰ, ਯੁਵਰਾਜ ਭੱਲਾ, ਕਰਨ ਧੀਮਾਨ, ਸੰਦੀਪ ਮਹਿਰਾ, ਕੁਲਵਿੰਦਰ ਤਲਵਾਰ, ਪਰਿਕਸ਼ਤ ਸ਼ਰਮਾ ਤੇ ਹੋਰ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੁਖੀਆਂ ਦਾ ਦਰਦ ਵੰਡਾਉਣਾ ਹੀ ਮੇਰੀ ਜ਼ਿੰਦਗੀ ਦਾ ਮੁੱਖ ਮਕਸਦ-ਬਾਗੀ ਅਗਲੀ ਖ਼ਬਰ ਫਰਾਲਾ ਵਿਖੇ ਮਹਾਂਮਾਈ ਦਾ ਜਾਗਰਣ ਕੱਲ੍ਹ
Ad Position 24