02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਬਾਵਾ ਹੀਰੋ ਏਜੰਸੀ ਦਾ ਸਫ਼ਾਈ ਕਰਮਚਾਰੀ ਨਿਕਲਿਆ ਚੋਰੀ ਦਾ ਮਾਸਟਰ ਮਾਈਾਡ

Ad Position 21
repet_subhas-goyals [Copy P29]
ਅਜੀਤ ਡੈਸਕ 01-11-2025
ਸੁਜਾਨਪੁਰ, 31 ਅਕਤੂਬਰ (ਜਗਦੀਪ ਸਿੰਘ)-ਪਿਛਲੇ ਦਿਨੀਂ ਸੁਜਾਨਪੁਰ ਦੇ ਬਾਵਾ ਹੀਰੋ ਮੋਟਰਸਾਈਕਲ ਸ਼ੋਅ ਰੂਮ 'ਚ ਚੋਰਾਂ ਵਲੋਂ ਕੀਤੀ ਗਈ ਚੋਰੀ ਦਾ ਮਾਮਲਾ ਪੁਲਿਸ ਵਲੋਂ ਸੁਲਝਾ ਲਿਆ ਗਿਆ | ਜਾਣਕਾਰੀ ਦਿੰਦੇ ਹੋਏ ਸੁਜਾਨਪੁਰ ਥਾਣਾ ਮੁਖੀ ਮੋਹਿਤ ਟਾਂਕ ਨੇ ਦੱਸਿਆ ਕਿ ਪਿਛਲੇ ਦਿਨੀਂ ਬਾਬਾ ਹੀਰੋ ਸ਼ੋਅ ਰੂਮ ਵਿਖੇ ਰਾਤ ਦੇ ਸਮੇਂ ਚੋਰਾਂ ਵਲੋਂ 60 ਹਜ਼ਾਰ ਰੁਪਏ ਤੇ ਇਕ ਡੀ.ਵੀ.ਆਰ. ਚੋਰੀ ਕਰ ਲਈ ਗਈ ਸੀ | ਪੁਲਿਸ ਵਲੋਂ ਬਰੀਕੀ ਨਾਲ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਚੋਰੀ ਕਰਨ ਵਾਲਾ ਕੋਈ ਹੋਰ ਨਹੀਂ, ਸ਼ੋਅ ਰੂਮ ਦਾ ਚੌਂਕੀਦਾਰ ਸੀ | ਜਿਸ ਦੀ ਪਹਿਚਾਣ ਸੁਮਨ ਕੁਮਾਰ ਵਾਸੀ ਸੁਜਾਨਪੁਰ ਦੇ ਰੂਪ 'ਚ ਹੋਈ ਹੈ | ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਵੱਡੀ ਲੋੜ- ਜੱਜ ਰਾਜਵਿੰਦਰ ਕੌਰ ਅਗਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ
Ad Position 24