ਪਠਾਨਕੋਟ, 31 ਅਕਤੂਬਰ (ਸੰਧੂ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਲੋਂ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਦੀ ਦੇਖ ਰੇਖ ਹੇਠ ਪ੍ਰਤਿਭਾ ਖੋਜ ਮੁਕਾਬਲੇ 'ਨਵੀਆਂ ਰਾਹਾਂ ਨਵੇਂ ਕਦਮ' ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਸੰਤੋਸ਼ ਸੇਠ, ਇੰਦੂ ਭੰਡਾਰੀ ਤੇ ਅੰਜਲੀ ਸ਼ਰਮਾ ਨੇ ਕੀਤੀ | ਸਮਾਗਮ 'ਚ ਸ਼ਿਵਾਨੀ, ਹਰਲੀਨ, ਡਾ: ਗੋਲਡੀ ਅਰੋੜਾ ਵਰਮਾ ਅਤੇ ਆਸ਼ਾ ਭਗਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਨ ਵਿਦਿਆਰਥੀਆਂ ਸੱਭਿਆਚਾਰਕ ਪ੍ਰੋਗਰਾਮ ਤੇ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਭੰਗੜਾ ਪੇਸ਼ ਕੀਤਾ ਗਿਆ ਤੇ ਵਿਦਿਆਰਥੀਆਂ ਨੇ ਬਹੁਤ ਹੀ ਸੁੰਦਰ ਤੇ ਅਨੁਸ਼ਾਸਿਤ ਢੰਗ ਨਾਲ ਯੋਗਾ ਆਸਣ ਕੀਤੇ | ਵੋਟਿੰਗ ਪੈਨਲ ਨੇ ਵਿਦਿਆਰਥੀਆਂ ਦੇ ਹੁਨਰ ਤੇ ਸੁੰਦਰਤਾ ਦਾ ਮੁਲਾਂਕਣ ਕੀਤਾ ਤੇ ਉਨ੍ਹਾਂ ਨਾਲ ਇਕ ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ | ਇਸ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | 'ਦੀਕਸ਼ਾ' ਨੇ ਮਿਸ ਬਰਸਾਟਾਈਲ, 'ਸਾਕਸ਼ੀ' ਨੇ ਮਿਸ ਰਵੀਸ਼ਿੰਗ ਹੇਅਰ, 'ਨੰਦਿਨੀ' ਨੇ ਮਿਸ ਗਲੀਮਿੰਗ ਆਈਜ਼, 'ਪਾਇਲ' ਨੇ ਮਿਸ ਰੇਡੀਏਟ ਸਮਾਈਲ ਮਨਪ੍ਰੀਤ, ਮਿਸ ਬੈਸਟ ਅਟੈਚਰ ਭਾਵੀਕਾ, ਮਿਸ ਮੇਗਨੀਫਿਸੇਂਟ 'ਰਾਧਿਕਾ', 'ਅਦਿਤੀ' ਨੇ ਮਿਸ ਬ੍ਰੇਨੀ, 'ਅੰਮਿ੍ਤਪ੍ਰੀਤ ਕੌਰ' ਨੇ ਮਿਸ ਚਾਰਮਿੰਗ, 'ਸੁਨੈਨਾ' ਨੇ ਮਿਸ ਕਨਫਿਡੈਂਟ ਦਾ ਖ਼ਿਤਾਬ ਜਿੱਤਿਆ | ਇਸ ਮੌਕੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਕਿਹਾ ਕਿ ਕਾਲਜ ਦੀਆਂ ਵਿਦਿਆਰਥਣਾਂ ਵਿਚ ਬੇਮਿਸਾਲ ਪ੍ਰਤਿਭਾ ਹੈ ਅਤੇ ਅਜਿਹੇ ਮੁਕਾਬਲੇ ਤੇ ਪ੍ਰੋਗਰਾਮ ਉਨ੍ਹਾਂ ਨੂੰ ਉਜਾਗਰ ਕਰਨ ਅਤੇ ਨਿਖਾਰਨ ਲਈ ਆਯੋਜਿਤ ਕੀਤੇ ਜਾਂਦੇ ਹਨ | ਸਟੇਜ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਮੁਖੀ ਗੁਰਮੀਤ ਕੌਰ ਤੇ ਕੰਪਿਊਟਰ ਵਿਭਾਗ ਦੀ ਮੁਖੀ ਰੀਤੀ ਮਹਾਜਨ ਨੇ ਬਹੁਤ ਵਧੀਆ ਢੰਗ ਨਾਲ ਡਿਊਟੀ ਨਿਭਾਈ | ਅੰਤ 'ਚ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੈਕਚਰਾਰ ਪ੍ਰੋ: ਰਿੰਕੀ ਬਾਲਾ, ਡਾ: ਪਿ੍ਯੰਕਾ ਚੁੱਘ, ਪ੍ਰੋ: ਮਨੋਜ ਗੁਪਤਾ, ਪ੍ਰੋ: ਸੋਨਾਲੀ ਮਹਾਜਨ ਅਤੇ ਸਾਰੇ ਲੈਕਚਰਾਰ ਮੌਜੂਦ ਸਨ |