ਘਰੋਟਾ, 31 ਅਕਤੂਬਰ (ਸੰਜੀਵ ਗੁਪਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਂਤਰਪੁਰ ਵਿਖੇ ਇੰਚਾਰਜ ਪਿ੍ੰਸੀਪਲ ਵਿਨੇ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਦੋ ਰੋਜ਼ਾ ਹਾਈ ਤੇ ਸੀਨੀਅਰ ਸੈਕੰਡਰੀ ਕਲਾਸਾਂ ਲਈ ਵਿੱਦਿਆ ਪ੍ਰਦਰਸ਼ਨੀ ਮੇਲਾ ਉਤਸ਼ਾਹ ਨਾਲ ਲਗਾਇਆ ਗਿਆ | ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕ ਸੋਚ ਤੇ ਸਿੱਖਿਆ ਪ੍ਰਤੀ ਜੁੜਾਅ ਦਰਸਾਉਂਦਿਆਂ ਵੱਖ-ਵੱਖ ਵਿਸ਼ਿਆਂ ਦੀਆਂ ਸ਼ਾਨਦਾਰ ਪ੍ਰਦਰਸ਼ਨੀਆਂ ਪੇਸ਼ ਕੀਤੀਆਂ | 6ਵੀਂ ਤੋਂ10ਵੀ ਕਲਾਸਾਂ ਵਲੋਂ ਸਾਇੰਸ, ਅੰਗਰੇਜ਼ੀ, ਸਮਾਜਿਕ ਸਿੱਖਿਆ ਤੇ ਗਣਿਤ ਵਿਸ਼ਿਆਂ 'ਤੇ ਮਾਡਲ, ਚਾਰਟ ਤੇ ਪ੍ਰਯੋਗਾਂ ਰਾਹੀਂ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ | ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਵਲੋਂ ਅੰਗਰੇਜ਼ੀ, ਪੋਲੀਟੀਕਲ ਸਾਇੰਸ ਤੇ ਹਿਸਟਰੀ ਵਿਸ਼ਿਆਂ ਨਾਲ ਸਬੰਧਿਤ ਪ੍ਰਦਰਸ਼ਨੀਆਂ ਲਗਾਈਆਂ, ਜਿਨ੍ਹਾਂ ਨੂੰ ਦੇਖ ਕੇ ਸਭ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ | ਮੇਲੇ ਦਾ ਉਦਘਾਟਨ ਐਸ.ਐਮ.ਸੀ ਚੇਅਰਪਰਸਨ ਸੁਨੀਤਾ ਦੇਵੀ ਨੇ ਕੀਤਾ | ਇੰਚਾਰਜ ਵਿਨੇ ਕੁਮਾਰ ਸ਼ਰਮਾ ਨੇ ਕਿਹਾ ਕਿ ਬੱਚਿਆਂ ਦੀ ਇਹ ਪ੍ਰਦਰਸ਼ਨੀ ਉਨ੍ਹਾਂ ਦੀ ਮਿਹਨਤ ਤੇ ਅਧਿਆਪਕਾਂ ਦੇ ਸਹਿਯੋਗ ਭਾਵਨਾ ਦਾ ਨਤੀਜਾ ਹੈ | ਇਸ ਮੌਕੇ ਰਣਜੀਤ ਸਿੰਘ, ਅਨੀਤਾ ਮਹਾਜਨ, ਨਵਨੀਤ ਠਾਕੁਰ, ਮਧੂ ਬਾਲਾ, ਰਣਜੀਤ ਕੌਰ, ਅੰਜੂ ਬਾਲਾ, ਰਜਿੰਦਰ ਸਿੰਘ, ਸੁਭਾਸ਼ ਚੰਦਰ ਆਦਿ ਹਾਜ਼ਰ ਸਨ |