01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਪਤੀ ਤੇ ਨਨਾਣ ਖਿਲਾਫ਼ ਮਾਮਲਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 01-11-2025
ਸ਼ਾਹਪੁਰ ਕੰਢੀ, 31 ਅਕਤੂਬਰ (ਰਣਜੀਤ ਸਿੰਘ)-ਲਗਭਗ ਡੇਢ ਸਾਲ ਪਹਿਲਾਂ ਵਿਆਹੀ ਔਰਤ ਨਿਵਾਸੀ ਪਿੰਡ ਰੰਗੜ ਥਾਣਾ ਦੀਨਾਨਗਰ ਨੇ ਥਾਣਾ ਸ਼ਾਹਪੁਰ ਕੰਢੀ ਵਿਖੇ ਆਪਣੇ ਪਤੀ ਹਨੀਸ ਭਾਰਤੀ ਪੁੱਤਰ ਯਸ਼ਪਾਲ ਨਿਵਾਸੀ ਰਾਣੀਪੁਰ ਤੇ ਪਤੀ ਦੀ ਭੈਣ ਜਸ਼ਨ ਭਾਰਤੀ ਪਤਨੀ ਰਮਨ ਕੁਮਾਰ ਨਿਵਾਸੀ ਢਾਂਗੂ ਪਠਾਨਕੋਟ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਵਿਆਹ ਲਗਭਗ ਡੇਢ ਸਾਲ ਪਹਿਲਾਂ ਹਨੀਸ ਭਾਰਤੀ ਨਾਲ ਹੋਇਆ ਸੀ | ਮੇਰੇ ਮਾਤਾ-ਪਿਤਾ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ | ਪਰ ਕੁਝ ਦੇਰ ਬਾਅਦ ਹੀ ਮੇਰਾ ਪਤੀ ਤੇ ਉਸ ਦੀ ਭੈਣ ਮੈਨੰੂ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਏ | ਨਕਦ ਪੈਸੇ ਤੇ ਗੱਡੀ ਦੀ ਮੰਗ ਕਰਨ ਲੱਗੇ ਤੇ ਮੈਨੰੂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ | ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਔਰਤ ਦੇ ਪਤੀ ਹਨੀਸ ਭਾਰਤੀ ਤੇ ਉਸ ਦੀ ਭੈਣ ਜਸ਼ਨ ਭਾਰਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਏਕਤਾ ਦਿਵਸ 'ਤੇ ਪੁਲਿਸ ਤੇ ਸਕੂਲੀ ਵਿਦਿਆਰਥੀਆਂ ਨੇ 'ਰਨ ਫਾਰ ਯੂਨਿਟੀ ਮਿਸ਼ਨ' ਤਹਿਤ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਂਤਰਪੁਰ ਵਿਖੇ ਪ੍ਰਦਰਸ਼ਨੀ ਮੇਲਾ ਲਗਾਇਆ
Ad Position 24