02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 23-11-2025
ਪਠਾਨਕੋਟ, 22 ਨਵੰਬਰ (ਸੰਧੂ)- ਅੱਜ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਪੀਐਮ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪਠਾਨਕੋਟ ਵਿਖੇ ਬੀ.ਐਨ.ਓ. ਕੰਮ ਪਿ੍ੰਸੀਪਲ ਸਵਤੰਤਰ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਜਿਸ ਵਿਚ ਬਲਾਕ ਪਠਾਨਕੋਟ 3 ਦੇ 24 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਸੱਤ ਥੀਮ ਵਿਚ ਆਪਣੇ ਮਾਡਲ ਪ੍ਰਦਰਸ਼ਿਤ ਕੀਤੇ | ਜੱਜਮੈਂਟ ਲਈ ਵਿਮਲ ਕੁਮਾਰ ਲੈਕਚਰ ਫਿਜ਼ਿਕਸ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੀਰਥਲ, ਰਾਜਨ ਕੁਮਾਰ (ਬੀ.ਆਰ.ਸੀ) ਤੇ ਜੋਤੀ ਕੋਲ ਦੀ ਡਿਊਟੀ ਲਗਾਈ ਗਈ ਸੀ | ਪ੍ਰੋਗਰਾਮ ਵਿਚ ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਸੁਤੰਤਰ ਕੁਮਾਰ ਉਚੇਚੇ ਤੌਰ 'ਤੇ ਹਾਜ਼ਰ ਹੋਏ ਤੇ ਇਨਾਮ ਵੰਡੇ | ਉਨ੍ਹਾਂ ਨੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਮਾਡਲਾਂ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ 'ਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਵਿਚ ਮੰਚ ਸੰਚਾਲਨ ਦੀ ਭੂਮਿਕਾ ਮੈਡਮ ਰੀਆ ਨੇ ਸੰਭਾਲੀ | ਅੰਤ ਵਿਚ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਕਜ ਕੁਮਾਰ, ਜਤਿੰਦਰ ਸਿੰਘ, ਦੀਪਕ ਸ਼ਰਮਾ, ਵਿਵੇਕ ਗੁਪਤਾ, ਨੇਹਾ ਕੁਮਾਰੀ, ਲਵਲੀ, ਅਨੂ ਕਨਵਰ, ਮੋਨਿਕਾ, ਜਸਵਿੰਦਰ ਕੌਰ, ਸਾਕਸ਼ੀ, ਅਨੀਤਾ ਸ਼ਰਮਾ, ਪ੍ਰੀਆ ਠਾਕੁਰ, ਨੀਤੂ ਸ਼ਰਮਾ, ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੰਡੋਲਾ ਚੱਕੀ ਦਰਿਆ ਤੋਂ ਗੈਰ-ਕਾਨੰੂਨੀ ਮਾਈਨਿੰਗ ਕਰਦੇ ਤਿੰਨ ਟਰੈਕਟਰ ਟਰਾਲੀਆਂ ਜ਼ਬਤ ਅਗਲੀ ਖ਼ਬਰ ਗੋਪਾਲ ਧਾਮ ਗਊਸ਼ਾਲਾ ਵਿਖੇ ਪ੍ਰੋਗਰਾਮ ਕਰਵਾਇਆ
Ad Position 24
No active advertisement