ਧਾਰ ਕਲਾਂ, 22 ਨਵੰਬਰ (ਨਰੇਸ਼ ਪਠਾਨੀਆ)- ਮਾਨ ਸਰਕਾਰ ਵਲੋਂ ਸੂਬੇ ਵਿਚ ਹੋ ਰਹੀ ਗੈਰ ਕਾਨੰੂਨੀ ਮਾਈਨਿੰਗ 'ਤੇ ਪੂਰੀ ਤਰ੍ਹਾਂ ਨਕੇਲ ਕੱਸੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਅਬਜ਼ਰਵਰ ਅਭਿਸ਼ੇਕ ਦਰਵੇਸ਼ੀ, ਹਲਕਾ ਸੁਜਾਨਪੁਰ ਦੇ ਨੇਤਾ ਵਿਸ਼ੇਸ਼ ਸ਼ਰਮਾ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਤੇ ਲੋਕਲ ਪਾਰਟੀ ਮੈਂਬਰਾਂ ਦੀ ਚੌਕਸੀ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਚੰਡੋਲਾ ਦਰਿਆ ਵਿਚ ਗੈਰ-ਕਾਨੰੂਨੀ ਮਾਈਨਿੰਗ ਕਰਦੇ ਤਿੰਨ ਟਰੈਕਟਰ ਟਰਾਲੀਆਂ ਨੰੂ ਕਬਜ਼ੇ ਵਿਚ ਲੈ ਕੇ ਕਾਰਵਾਈ ਕੀਤੀ ਹੈ | ਜ਼ਿਲ੍ਹਾ ਅਬਜ਼ਰਵਰ ਅਭਿਸ਼ੇਕ ਦਰਵੇਸ਼ੀ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਨੰੂ ਸ਼ਿਕਾਇਤਾਂ ਆ ਰਹੀਆਂ ਸਨ ਕਿ ਚੱਕੀ ਦਰਿਆ ਤੋਂ ਟਰੈਕਟਰ ਚਾਲਕ ਗੈਰ ਕਾਨੰੂਨੀ ਢੰਗ ਨਾਲ ਰੇਤ, ਬੱਜਰੀ ਤੇ ਪੱਥਰ ਆਦਿ ਚੋਰੀ ਛਿਪੇ ਲੋਕਾਂ ਨੰੂ ਵੱਧ ਰੇਟਾਂ 'ਤੇ ਵੇਚਦੇ ਹਨ ਜਿਸ ਦੇ ਚੱਲਦਿਆਂ ਪੁਲਿਸ ਵਿਭਾਗ ਨੇ ਕਾਰਵਾਈ ਕਰਦਿਆਂ ਤਿੰਨ ਲੋਡ ਟਰਾਲੀਆਂ ਨੰੂ ਕਬਜ਼ੇ ਵਿਚ ਲਿਆ ਗਿਆ | ਆਪ ਆਗੂਆਂ ਨੇ ਗੈਰ ਕਾਨੰੂਨੀ ਮਾਈਨਿੰਗ ਕਰਨ ਵਾਲਿਆਂ ਨੰੂ ਚਿਤਾਵਨੀ ਦਿੰਦਿਆਂ ਕਿਹਾ ਕਿ ਧਾਰ ਬਲਾਕ ਅਧੀਨ ਪੈਂਦੇ ਪਿੰਡ ਬਖ਼ਤਪੁਰ ਅਤੇ ਚੰਡੋਲਾ ਵਿਚ ਹੋ ਰਹੀ ਗੈਰ ਕਾਨੰੂਨੀ ਮਾਈਨਿੰਗ ਦੇ ਉਹ ਖ਼ਿਲਾਫ਼ ਹਨ ਅਤੇ ਪੰਜਾਬ ਵਿਚ ਹੋ ਰਹੀ ਗੈਰ ਕਾਨੰੂਨੀ ਮਾਈਨਿੰਗ 'ਤੇ ਮਾਨ ਸਰਕਾਰ ਸਖ਼ਤੀ ਨਾਲ ਪੇਸ਼ ਆ ਰਹੀ ਹੈ | ਸੰਜੀਵ ਸ਼ਰਮਾ ਨੇ ਆਪਣੀ ਟੀਮ ਵਲੋਂ ਐਸ.ਐਚ. ਧਾਰ ਕਲਾਂ ਦੀ ਸ਼ਲਾਘਾ ਕੀਤੀ |