ਧਾਰ ਕਲਾਂ, 22 ਨਵੰਬਰ (ਨਰੇਸ਼ ਪਠਾਨੀਆ)- ਧਾਰ ਬਲਾਕ ਅਧੀਨ ਪੈਂਦੇ ਪਿੰਡ ਭੰਗੂੜੀ ਦੇ ਟੀਕਾ ਪਲਾਹ ਵਾਰਡ ਨੰ: 2 ਸਥਿਤ ਬਿਜਲੀ ਦੇ ਟਰਾਂਸਫ਼ਾਰਮਰ ਪਿਛਲੀਆਂ ਬਰਸਾਤਾਂ ਦੌਰਾਨ ਜ਼ਮੀਨ ਖਿਸਕਣ ਕਾਰਨ ਨੁਕਸਾਨਿਆ ਗਿਆ ਸੀ ਤੇ ਵਿਭਾਗ ਵਲੋਂ ਸਥਾਨਿਕ ਲੋਕਾਂ ਨੰੂ ਆਰਜ਼ੀ ਤੌਰ 'ਤੇ ਬਿਜਲੀ ਸਪਲਾਈ ਦਿੱਤੀ ਗਈ ਸੀ ਜਿਸ ਕਾਰਨ ਕਈ ਮਹੀਨਿਆਂ ਤੋਂ ਲੋਕਾਂ ਨੰੂ ਬਿਜਲੀ ਦੀ ਘੱਟ ਵੋਲਟੇਜ ਦੀ ਸਮੱਸਿਆ ਪੇਸ਼ ਆ ਰਹੀ ਸੀ ਪਰ ਹੁਣ ਬਿਜਲੀ ਵਿਭਾਗ ਵਲੋਂ ਨਵਾਂ ਟਰਾਂਸਫ਼ਾਰਮਰ ਲਗਵਾ ਦਿੱਤਾ ਗਿਆ ਜਿਸ ਨਾਲ ਲੋਕਾਂ ਨੰੂ ਘੱਟ ਵੋਲਟੇਜ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ | ਲੋਕਾਂ ਨੇ ਬਿਜਲੀ ਵਿਭਾਗ ਦਾ ਧੰਨਵਾਦ ਕੀਤਾ | ਇਸ ਮੌਕੇ ਕਰਨੈਲ ਸਿੰਘ, ਸਤੀਸ਼ ਕੁਮਾਰ, ਮਦਨ ਲਾਲ, ਨੀਲਮ ਦੇਵੀ, ਮਧੂ ਬਾਲਾ, ਪਵਨ ਕੁਮਾਰ ਆਦਿ ਹਾਜ਼ਰ ਸਨ |