02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸੁਸ਼ੀਲ ਮਿੱਡਾ ਨੂੰ ਸ਼ਿਆਮ ਜਨਮ ਉਤਸਵ ਸਮਾਰੋਹ ਲਈ ਸੱਦਾ ਪੱਤਰ ਭੇਟ

Ad Position 21
No active advertisement
ਅਜੀਤ ਡੈਸਕ 02-11-2025
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)-ਸਮਾਜ ਸੇਵੀ ਸੁਸ਼ੀਲ ਮਿੱਡਾ ਨੂੰ ਸ਼ਿਆਮ ਸੇਵਾ ਸੁਸਾਇਟੀ ਵਲੋਂ 1 ਨਵੰਬਰ ਨੂੰ ਜਲੰਧਰ ਕਾਲੋਨੀ ਮੋਗਾ ਸਥਿਤ ਸ਼ਿਆਮ ਮੰਦਰ ਵਿਖੇ ਮਨਾਏ ਜਾ ਰਹੇ ਸ਼ਿਆਮ ਜਨਮ ਉਤਸਵ ਲਈ ਸੱਦਾ ਪੱਤਰ ਭੇਟ ਕੀਤੇ ਗਏ | ਮੰਦਰ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੇ ਗਰਗ, ਪ੍ਰਧਾਨ ਵਿਨੋਦ ਪੋਪਲੀ, ਸੀਨੀਅਰ ਉਪ ਪ੍ਰਧਾਨ ਭੂਸ਼ਨ ਗਰਗ ਰਾਜੂ ਸਾਬਕਾ ਕੌਂਸਲਰ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਜਗਦੀਸ਼ ਬੱਤਰਾ, ਸੰਜੀਵ ਗਰਗ ਟੀਟੂ, ਸੁਦਾਮਾ ਪੁਰੀ, ਰਾਜੇਸ਼ ਸਿੰਗਲਾ, ਭੁਪੇਸ਼ ਸ਼ਰਮਾ ਅਤੇ ਕਪਿਲ ਕਪੂਰ ਨੇ ਐਲਾਨ ਕੀਤਾ ਕਿ ਸ਼ਿਆਮ ਬਾਬਾ ਦਾ ਸ਼ਿਆਮ ਜਨਮ ਉਤਸਵ 1 ਨਵੰਬਰ ਨੂੰ ਸ਼ਿਆਮ ਮੰਦਰ ਵਿਖੇ ਸ਼ਾਮ 7 ਵਜੇ ਤੋਂ ਭਗਵਾਨ ਦੀ ਇੱਛਾ ਤੱਕ ਮਨਾਇਆ ਜਾਵੇਗਾ | ਭਜਨ ਗਾਇਕ ਫ਼ਰੀਦਕੋਟ ਦੇ ਜੀਤੂ ਸੋਨੀ, ਮੋਗਾ ਦੇ ਵੰਸ਼ ਵਧਵਾ, ਰੌਸ਼ਨ ਸਿੰਘ ਅਤੇ ਮੋਗਾ ਦੇ ਐਡਵੋਕੇਟ ਜੈ ਗੋਇਲ ਸ਼ਿਆਮ ਬਾਬਾ ਦੇ ਭਜਨਾਂ ਦਾ ਗੁਣਗਾਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਲੋੜੀਂਦਾ ਅਪਰਾਧੀ ਰਣਜੀਤ ਸਿੰਘ ਉਰਫ਼ ਸੱਪ ਬਠਿੰਡਾ ਤੋਂ ਗਿ੍ਫ਼ਤਾਰ, ਪਿਸਤੌਲ ਬਰਾਮਦ <br/> ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 5 ਤੋਂ 25 ਨਵੰਬਰ ਤੱਕ ਮਨਾਇਆ ਜਾਵੇਗਾ-ਇੰਦਰਪ੍ਰੀਤ ਸਿੰਘ ਬੰਟੀ
Ad Position 24
No active advertisement