02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 5 ਤੋਂ 25 ਨਵੰਬਰ ਤੱਕ ਮਨਾਇਆ ਜਾਵੇਗਾ-ਇੰਦਰਪ੍ਰੀਤ ਸਿੰਘ ਬੰਟੀ

Ad Position 21
No active advertisement
ਅਜੀਤ ਡੈਸਕ 02-11-2025
ਧਰਮਕੋਟ, 1 ਨਵੰਬਰ (ਪਰਮਜੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਭਾਈ ਘਨੱਈਆ ਸੇਵਕ ਜੱਥਾ ਧਰਮਕੋਟ ਵਲੋਂ 5 ਨਵੰਬਰ ਤੋਂ 25 ਨਵੰਬਰ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਘਨੱਈਆ ਸੇਵਕ ਜਥਾ ਦੇ ਮੁੱਖ ਸੇਵਾਦਾਰ ਭਾਈ ਇੰਦਰਪ੍ਰੀਤ ਸਿੰਘ ਬੰਟੀ ਨੇ ਦੱਸਿਆ ਕਿ 8 ਨਵੰਬਰ ਨੂੰ ਭਾਈ ਕੰਵਲਇੰਦਰਪਾਲ ਸਿੰਘ ਰਾਜਨ, ਭਾਈ ਵਰਿਆਮ ਸਿੰਘ ਅੰਮਿ੍ਤਸਰ ਗੁਰਦੁਆਰਾ ਮੰਜੀ ਸਾਹਿਬ ਵਾਲੇ ਰਾਤ 7 ਤੋਂ 10 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਧਰਮਕੋਟ ਵਿਖੇ, 10 ਨਵੰਬਰ ਨੂੰ ਗੁਰਦੁਆਰਾ ਕਾਰਗਿਲ ਸ਼ਹੀਦਾਂ ਧਰਮਕੋਟ ਵਿਖੇ ਕੀਰਤਨੀ ਭਾਈ ਬਲਵਿੰਦਰ ਸਿੰਘ ਸਾਰੰਗ, ਭਾਈ ਮਨਪ੍ਰੀਤ ਸਿੰਘ ਕੈਲਾ, 12 ਨਵੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਦੇਵ ਜੀ (ਮਸੀਤ ਵਾਲਾ) ਵਿਖੇ ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਤਖਤ ਸ੍ਰੀ ਦਮਦਮਾ ਸਾਹਿਬ, ਕਥਾਵਾਚਕ ਭਾਈ ਮਨਦੀਪ ਸਿੰਘ ਮੁਰੀਦ, 15 ਨਵੰਬਰ ਗੁਰਦੁਆਰਾ ਦਸਮੇਸ਼ ਨਗਰ ਵਿਖੇ ਭਾਈ ਹਰਜਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਮੁਕਤਸਰ, ਕਥਾ ਵਾਚਕ ਸਰਬਜੀਤ ਸਿੰਘ ਲੁਧਿਆਣੇ ਵਾਲੇ, 18 ਨਵੰਬਰ ਨੂੰ ਗੁਰਦੁਆਰਾ ਬਾਬਾ ਪੂਰਨ ਸਿੰਘ ਵਿਖੇ ਕੀਰਤਨੀਏ ਭਾਈ ਰਮਨਦੀਪ ਸਿੰਘ ਉਲਾਸ, ਕਥਾ ਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ, 20 ਨਵੰਬਰ ਨੂੰ ਨਗਰ ਕੀਰਤਨ ਵਿਚ ਭਾਈ ਗੁਰਸੇਵਕ ਸਿੰਘ ਪ੍ਰੇਮੀ ਕਲਾਨੌਰ ਹਜ਼ੂਰੀ ਢਾਡੀ ਸ੍ਰੀ ਅਕਾਲ ਤਖਤ ਸਾਹਿਬ, ਢਾਡੀ ਭਾਈ ਜਗਦੀਪ ਸਿੰਘ ਵਡਾਲਾ, 22 ਨਵੰਬਰ ਭਾਈ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਐਤਵਾਰ 23 ਨਵੰਬਰ ਨੂੰ ਭੋਗ ਉਪਰੰਤ ਦੀਵਾਨਾਂ ਵਿਚ ਕੀਰਤਨੀਏ ਭਾਈ ਹਰਪ੍ਰੀਤ ਸਿੰਘ, ਕਥਾ ਅਤੇ ਕੀਰਤਨ ਭਾਈ ਰਵਿੰਦਰ ਸਿੰਘ ਜੋਨੀ ਨਾਨਕਸਰ ਵਾਲੇ, ਕੀਰਤਨੀਏ ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਤਖਤ ਸ੍ਰੀ ਦਮਦਮਾ ਸਾਹਿਬ, ਕੀਰਤਨੀਏ ਭਾਈ ਸਿਮਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, 24 ਨਵੰਬਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਕਵੀਸ਼ਰ ਭਾਈ ਪਿ੍ਤਪਾਲ ਸਿੰਘ ਬਰਗਾੜੀ ਵਾਲੇ, ਕਵੀਸ਼ਰ ਭਾਈ ਦਲਬੀਰ ਸਿੰਘ ਗਿੱਲ, ਕਵੀਸ਼ਰ ਮਨਜੀਤ ਸਿੰਘ ਸੋਹੀ, 25 ਨਵੰਬਰ ਮੰਗਲਵਾਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਰਾਤ 7 ਤੋਂ 10 ਵਜੇ ਤੱਕ ਢਾਡੀ ਭਾਈ ਸੁਖਦੇਵ ਸਿੰਘ ਚਮਕਾਰਾ, ਢਾਡੀ ਭਾਈ ਗੁਰਪ੍ਰਤਾਪ ਸਿੰਘ ਪਦਮ, ਆਪਣੀ ਕਥਾ, ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | 21 ਨਵੰਬਰ ਨੂੰ ਸ੍ਰੀ ਅਖੰਡ ਪਾਠ ਅਰੰਭ ਕੀਤੇ ਜਾਣਗੇ, 22 ਨਵੰਬਰ ਨੂੰ ਸੁੰਦਰ ਲਿਖਾਈ, ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ | ਇਸ ਦਸ ਦਿਨਾਂ ਦੇ ਚੱਲ ਰਹੇ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਅਤੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਗੁਰੂ ਜੱਸ ਸਰਵਣ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ਸੁਸ਼ੀਲ ਮਿੱਡਾ ਨੂੰ ਸ਼ਿਆਮ ਜਨਮ ਉਤਸਵ ਸਮਾਰੋਹ ਲਈ ਸੱਦਾ ਪੱਤਰ ਭੇਟ ਅਗਲੀ ਖ਼ਬਰ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਲੋਂ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ
Ad Position 24
No active advertisement