ਧਰਮਕੋਟ, 24 ਦਸੰਬਰ (ਪਰਮਜੀਤ ਸਿੰਘ)-ਬੀਤੇ ਦਿਨੀਂ ਸਾਹਿਤ ਸਭਾ ਧਰਮਕੋਟ (ਮੋਗਾ) ਵਲੋਂ ਘੁਮੱਕੜਨਾਮਾ ਵੈਲਫੇਅਰ ਕਲੱਬ ਪੰਜਾਬ ਦੇ ਸਹਿਯੋਗ ਨਾਲ ਪਹਿਲੀ ਘੁਮੱਕੜਨਾਮਾ ਮੈਗਜ਼ੀਨ ਗੋਸ਼ਟੀ ਅਤੇ ਸਾਈਕਲਿਸਟ ਸਨਮਾਨ ਸਮਾਰੋਹ ਧਰਮਕੋਟ ਵਿਖੇ ਕਰਵਾਇਆ ਗਿਆ | ਸਮਾਗਮ ਦਾ ਆਗਾਜ਼ ਸਭਾ ਦੇ ਪ੍ਰਧਾਨ ਪ੍ਰਸਿੱਧ ਕਹਾਣੀਕਾਰ ਜਸਵਿੰਦਰ ਧਰਮਕੋਟ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ | ਇਸ ਉਪਰੰਤ ਮੈਗਜ਼ੀਨ ਘੁਮੱਕੜਨਾਮਾ ਦੇ ਸੰਪਾਦਕ ਅਤੇ ਘੁਮੱਕੜਨਾਮਾ ਵੈਲਫੇਅਰ ਕਲੱਬ ਪੰਜਾਬ ਦੇ ਪ੍ਰਧਾਨ ਹਰਜਿੰਦਰ ਅਨੂਪਗੜ੍ਹ ਵਲੋਂ ਮੈਗਜ਼ੀਨ ਦੀ ਸ਼ੁਰੂਆਤ ਤੋਂ ਹੁਣ ਤੱਕ ਦੇ ਸਫ਼ਰ ਬਾਰੇ ਰੌਸ਼ਨੀ ਪਾਈ ਗਈ | ਕਹਾਣੀਕਾਰ ਤੇ ਆਲੋਚਕ ਜਸਵੀਰ ਕਲਸੀ ਧਰਮਕੋਟ ਨੇ ਮੈਗਜ਼ੀਨ ਉੱਪਰ ਵਿਸ਼ੇਸ਼ ਪਰਚਾ ਸਾਂਝਾ ਕੀਤਾ | ਮੈਗਜ਼ੀਨ ਘੁਮੱਕੜਨਾਮਾ ਦੇ ਆਗਾਜ਼, ਅੰਦਾਜ਼ ਤੇ ਭਵਿੱਖ ਬਾਰੇ ਵਿਚਾਰ ਚਰਚਾ ਕਰਦਿਆਂ ਮਸ਼ਹੂਰ ਲੇਖਕ ਹਰਚਰਨ ਚੋਹਲਾ, ਡਾ. ਯਾਦਵਿੰਦਰ ਸਿੰਘ ਬਾਘਾ ਪੁਰਾਣਾ, ਸੁਖਜੀਵਨ ਪਟਿਆਲਾ, ਚਰਨਜੀਤ ਸਮਾਲਸਰ, ਅਵਤਾਰ ਕਮਾਲ ਨੇ ਬੜੇ ਦਿਲਚਸਪ ਅਤੇ ਸੂਝ ਭਰਪੂਰ ਤੱਥ ਸਾਂਝੇ ਕੀਤੇ | ਅੰਤਰ-ਰਾਸ਼ਟਰੀ ਹਰਮਨ-ਪਿਆਰਾ ਹਾਸਲ ਕਰਨ ਵਾਲੇ ਅੰਮਿ੍ਤਪਾਲ ਸਿੰਘ ਘੁੱਦਾ ਨੇ ਆਪਣੀਆਂ ਅਨੁਭਵੀ ਗੱਲਾਂ ਨਾਲ ਸਰੋਤਿਆਂ ਨੂੰ ਕੀਲ ਲਿਆ | ਪ੍ਰਸਿੱਧ ਸਾਈਕਲਿਸਟ ਨਿਰਮਲ ਸਿੰਘ ਨੇ ਵੀ ਆਪਣੀਆਂ ਗੱਲਾਂ ਨਾਲ ਹਾਜ਼ਰੀਨਾਂ ਨੂੰ ਮੰਤਰ ਮੁਗਧ ਕਰ ਲਿਆ | ਇਸ ਮੌਕੇ ਸਭਾ ਅਤੇ ਕਲੱਬ ਵਲੋਂ ਦੇਸ਼-ਵਿਦੇਸ਼ ਦੀਆਂ ਲੰਮੀਆਂ ਯਾਤਰਾਵਾਂ ਕਰਨ ਵਾਲੇ ਛੇ ਪ੍ਰਸਿੱਧ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸਾਈਕਲਿਸਟਾਂ ਰਮਨਪ੍ਰੀਤ ਸਿੰਘ ਅਬਲੂ, ਅੰਮਿ੍ਤਪਾਲ ਸਿੰਘ ਘੁੱਦਾ, ਨਿਰਮਲ ਸਿੰਘ, ਰੁਪਿੰਦਰ ਸਿੱਧੂ, ਹਰਜੀਤ ਸਿੰਘ ਹਜ਼ਾਰਾ ਤੇ ਹਰਮੀਤ ਭੁੱਲਰ ਦਾ ਸਨਮਾਨ ਕੀਤਾ | ਜਸਵੀਰ ਕਲਸੀ ਧਰਮਕੋਟ ਦੀ ਪੁਸਤਕ ਇੱਥੋਂ ਸੂਰਜ ਦਿੱਸਦਾ ਹੈ ਦੀਆਂ ਕਹਾਣੀਆਂ (2016-2021) ਅਤੇ ਪਾਠਕ-ਪ੍ਰਤੀਕਰਮ (ਇਤਿਹਾਸਮੂਲਕ ਪ੍ਰਵਚਨ) ਨੂੰ ਲੋਕ ਅਰਪਣ ਕੀਤਾ ਗਿਆ | ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਪੰਜਾਬ ਦੇ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਘੁਮੱਕੜ ਵਹਿੰਦੇ ਦਰਿਆਵਾਂ ਵਰਗੇ ਹੁੰਦੇ ਹਨ ਜੋ ਆਪ ਵੀ ਵਗਦੇ ਹਨ ਤੇ ਹੋਰਾਂ ਦੀ ਪਿਆਸ ਦੀ ਵੀ ਤਿ੍ਪਤੀ ਕਰਦੇ ਹਨ | ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਜਟਾਣਾ ਨੇ ਇਸ ਗੋਸ਼ਟੀ ਨੂੰ ਸਾਹਿਤ ਤੇ ਸਫ਼ਰ ਦੇ ਸੁਮੇਲ ਦੀ ਖ਼ੂਬਸੂਰਤ ਨਵੀਨ ਪਿਰਤ ਆਖਿਆ | ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਪ੍ਰਵਾਸ ਦੀ ਸ਼ੁਰੂਆਤ ਬਾਰੇ ਗੰਭੀਰ ਚਰਚਾ ਛੇੜੀ | ਸਾਹਿਤਕਾਰ ਤੇ ਆਲੋਚਕ ਡਾ. ਸੁਰਜੀਤ ਬਰਾੜ ਨੇ ਆਪਣੇ ਪੱਚੀ ਦੇਸ਼ਾਂ ਦੇ ਸਫ਼ਰ ਦੇ ਅਨੁਭਵ ਸਰੋਤਿਆਂ ਸਾਹਵੇਂ ਰੱਖੇ | ਸਾਹਿਤਕਾਰ ਤੇ ਸਮਾਜ ਸੇਵੀ ਡਾ. ਗੁਰਚਰਨ ਨੂਰਪੁਰ ਹੋਰਾਂ ਨੇ ਸਫ਼ਰ ਤੇ ਵਿਵੇਕਸ਼ੀਲ ਹੋਣ ਬਾਰੇ ਡੂੰਘੀ ਗੱਲਬਾਤ ਕੀਤੀ | ਸਭਾ ਦੇ ਸਰਪ੍ਰਸਤ ਤੇ ਪ੍ਰਸਿੱਧ ਲੇਖਕ ਡਾ. ਸੁਰਜੀਤ ਚੰਦਰ ਹੋਰਾਂ ਨੇ ਘੁਮੱਕੜ ਪ੍ਰਵਿਰਤੀ ਬਾਰੇ ਵਿਚਾਰ ਸਾਂਝੇ ਕਰਦਿਆਂ ਇਸ ਨੂੰ ਜ਼ਿੰਦਗੀ ਦੇ ਖ਼ੂਬਸੂਰਤ ਪ੍ਰੋਗਰਾਮਾਂ ਵਿਚੋਂ ਇਕ ਦੱਸਿਆ | ਇਸ ਮੌਕੇ ਤਰਸੇਮ ਸਿੰਘ ਸਫ਼ਰੀ, ਮਸ਼ਹੂਰ ਗੀਤਕਾਰ ਗੁਰਨਾਮ ਸਿੰਘ ਚੀਮਾ, ਨੌਜਵਾਨ ਕਹਾਣੀਕਾਰ ਅਲਫ਼ਾਜ਼, ਵੇਦ ਪ੍ਰਕਾਸ਼, ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ, ਨਵਦੀਪ ਸਿੰਘ, ਇੰਦਰਜੀਤ ਸਿੰਘ, ਦਲਜੀਤ ਸਿੰਘ ਬਾਜ, ਕਹਾਣੀਕਾਰ ਰਾਜਵਿੰਦਰ ਰਾਜਾ, ਚੰਦਰ ਮੋਹਨ ਸੇਠੀ, ਰਾਕੇਸ਼ ਰਾਣਾ, ਗੁਰਤੇਜ ਸਿੰਘ ਤੇਜਾ, ਸ਼ਾਇਰ ਜਸਵੰਤ ਕੜਿਆਲ, ਰਵਿੰਦਰ ਸਿੰਘ ਧਰਮਕੋਟ, ਜਗਦੀਪ ਸਿੰਘ ਮਖੂ, ਅਸ਼ੋਕ ਕੁਮਾਰ, ਲੈਕਚਰਾਰ ਗੁਰਸ਼ਰਨ ਸਿੰਘ, ਝਿਰਮਲ ਸਿੰਘ, ਸ਼ਾਇਰ ਧਾਮੀ ਗਿੱਲ, ਜਗਮੋਹਨ ਬਾਵਾ, ਜਸਮੀਨ ਕੌਰ, ਕਰਮਦੀਪ ਸਿੰਘ, ਸੁਖਮੰਦਰ ਕੌਰ ਮੋਗਾ, ਦਿਲਬਾਗ ਸਿੰਘ ਬੌਡੇ, ਮਨਪ੍ਰੀਤ ਸਿੰਘ ਮੋਗਾ, ਜਤਿੰਦਰ ਸਿੰਘ ਮੁੰਡਾ ਪਿੰਡ, ਬਲਵਿੰਦਰ ਸਿੰਘ ਇੰਦਰਗੜ੍ਹ, ਹਰਚੰਦ ਭਿੰਡਰ, ਮਾਸਟਰ ਰਣਜੀਤ ਸਿੰਘ, ਲੱਕੀ ਘੋਲੀਆ, ਕਮਲਪ੍ਰੀਤ ਕੌਰ ਸੰਧੂ, ਪ੍ਰਵੀਨ ਅਵੀ, ਜਪਜੀਤ ਸੰਧੂ, ਯਾਨਿਕ ਅਹੂਜਾ, ਰਾਜਕਰਨ ਸਿੰਘ, ਜਗਪ੍ਰੀਤ ਸਿੰਘ ਕੈਲਾ ਮੁੱਖ ਅਧਿਆਪਕ ਹਾਜ਼ਰ ਸਨ |