18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਰਿਸ਼ਤਿਆਂ ਦੀ ਹੁਸੀਨ ਦੁਨੀਆ ਤੋਂ ਲਾਂਭੇ ਹੋ ਰਿਹਾ ਮਨੁੱਖ

Ad Position 21
No active advertisement
ਅਜੀਤ ਡੈਸਕ 25-09-2025

ਅੱਜ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ। ਚੰਨ ਤੱਕ ਭਾਰਤ ਦੇ ਕਦਮ ਪੁੱਜ ਚੁੱਕੇ ਹਨ। ਸਮੇਂ ਦੀ ਇਨਸਾਨੀ ਜ਼ਿੰਦਗੀ ਵਿਚ ਘਾਟ ਹੋ ਗਈ ਹੈ। ਦੁੱਖ-ਸੁੱਖ ਵੀ ਫੋਨ 'ਤੇ ਸਾਂਝਾ ਕਰ ਲਿਆ ਜਾਂਦਾ ਹੈ। ਆਪਣਾ ਖੂਨ ਹੀ ਦੁਸ਼ਮਣ ਬਣਦਾ ਜਾ ਰਿਹਾ ਹੈ। ਇਨਸਾਨ ਨੇ ਆਪਣੇ-ਆਪ ਨੂੰ ਆਪਣੇ ਵਿਚ ਹੀ ਜਕੜ ਕੇ ਰੱਖ ਲਿਆ ਹੈ। ਆਪਣੇ ਤੱਕ ਹੀ ਸੀਮਤ ਰਹਿ ਚੁੱਕਿਆ ਹੈ। ਆਪਣਿਆਂ ਤੋਂ ਸਲਾਹਾਂ ਲੈਣ ਦੀ ਬਜਾਏ ਦੂਜਿਆਂ ਤੋਂ ਸਲਾਹਾਂ ਲੈਣਾ ਪਸੰਦ ਕਰਦਾ ਹੈ। ਉਸ ਨੂੰ ਆਪਣੇ ਦੁਸ਼ਮਣ ਲੱਗਣ ਲੱਗ ਪਏ ਹਨ ਤੇ ਬਾਹਰਲੇ ਬੰਦੇ ਆਪਣੇ ਦਿਲੋਂ ਗ਼ਰੀਬੀ ਮੰਨ ਲਏ ਹਨ। ਇਕੱਲਾ ਜਿਹਾ ਰਹਿ ਚੁੱਕਿਆ ਹੈ। ਆਪਣੀ ਕੋਈ ਵੀ ਸਮੱਸਿਆ ਰਿਸ਼ਤੇਦਾਰ ਜਾਂ ਦੋਸਤਾਂ ਨਾਲ ਸਾਂਝੀ ਨਹੀਂ ਕਰਦਾ ਹੈ। ਮੋਬਾਈਲ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ ਹੈ। ਇੰਟਰਨੈੱਟ 'ਤੇ ਤਰ੍ਹਾਂ-ਤਰ੍ਹਾਂ ਦੀਆਂ ਸੋਸ਼ਲ ਨੈੱਟਵਰਕਿੰਗ ਸਾਈਟਸ ਡਾਊਨਲੋਡ ਕਰਕੇ ਉਥੇ ਆਪਣੇ ਮਨ ਪਸੰਦ ਪ੍ਰੋਗਰਾਮ ਸੰਗੀਤ ਸੁਣ ਕੇ ਆਪਣੇ ਮਨ ਨੂੰ ਹੌਲਾ ਕਰ ਰਿਹਾ ਹੈ। ਬਾਹਰ ਜਾਣਾ ਪਸੰਦ ਹੀ ਨਹੀਂ ਕਰਦਾ। ਰਿਸ਼ਤੇਦਾਰ ਕੋਲ ਬੈਠਣਾ ਉਸ ਨੂੰ ਬੁਰਾ ਲਗਦਾ ਹੈ। ਅਜਿਹਾ ਸਮਾਂ ਆ ਚੁੱਕਿਆ ਹੈ ਕਿ ਆਪਣੇ ਸਕੇ ਸੰਬੰਧੀਆਂ ਤੋਂ ਮੂੰਹ ਮੋੜ ਲਿਆ ਹੈ। ਕਿਸੇ ਸੱਜਣ ਨੇ ਰਾਹ ਜਾਂਦਿਆਂ ਤੁਹਾਡੇ ਨਾਲ ਦੋ ਗੱਲਾਂ ਜੇ ਚੰਗੀ ਕਰ ਲਈਆਂ, ਤੁਹਾਡਾ ਹਾਲ-ਚਾਲ ਪੁੱਛ ਲਿਆ ਤਾਂ ਉਹ ਤੁਹਾਡੇ ਦਿਲੋਂ ਕਰੀਬੀ ਬਣ ਜਾਂਦਾ ਹੈ। ਤੁਸੀਂ ਉਸ ਨੂੰ ਆਪਣਾ ਦੋਸਤ ਕਹਿਣ ਲੱਗ ਜਾਂਦੇ ਹੋ। ਤੁਸੀਂ ਕਹਿੰਦੇ ਹੋ ਕਿ ਤੁਸੀਂ ਮੇਰਾ ਸਭ ਕੁਝ ਹੈ।
ਦੂਜਿਆਂ 'ਤੇ ਅਸੀਂ ਵਧੇਰੇ ਯਕੀਨ ਕਰ ਲੈਦੇ ਹਾਂ। ਕਈ ਅਜਿਹੀ ਗੱਲਾਂ ਹੁੰਦੀਆਂ ਹਨ ਉਹ ਜਾਂ ਤਾਂ ਅਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਕਰ ਸਕਦੇ ਹਾਂ ਜਾਂ ਰਿਸ਼ਤੇਦਾਰੀ ਵਿਚ ਕਿਸੇ ਖ਼ਾਸ ਨਾਲ ਸਾਂਝੀ ਕਰ ਸਕਦੇ ਹਾਂ, ਹਰ ਇਕ ਨਾਲ ਗੱਲਾਂ ਸਾਂਝੀ ਨਹੀਂ ਕੀਤੀਆਂ ਜਾ ਸਕਦੀਆਂ। ਬਾਹਰਲੇ ਬੰਦਿਆਂ 'ਤੇ ਅਸੀਂ ਅੱਖਾਂ ਬੰਦ ਕਰਕੇ ਯਕੀਨ ਕਰਨਾ ਸ਼ੁਰੂ ਕਰ ਦਿੱਤਾ, ਉਸ ਨਾਲ ਅਸੀਂ ਘਿਓ ਖਿਚੜੀ ਹੋ ਜਾਂਦੇ ਹਾਂ। ਆਪਣਿਆਂ ਤੋਂ ਅਜਿਹੀ ਗੱਲਾਂ ਨੂੰ ਲੁਕੋ ਕੇ ਰੱਖਣਾ ਤੇ ਬਾਹਰਲੇ ਬੰਦਿਆਂ ਤੋਂ ਸਾਲਾਹਾਂ ਲੈਣੀਆਂ ਸਾਡੀ ਫ਼ਿਤਰਤ ਬਣ ਚੁੱਕਿਆ ਹੈ। ਕਈ ਵਾਰ ਤਾਂ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਜੇ ਕੋਈ ਖੁਸ਼ੀ ਦੀ ਗੱਲ ਹੁੰਦੀ ਹੈ ਤਾਂ ਉਹ ਵੀ ਅਸੀਂ ਆਪਣੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰਾਂ ਨਾਲ ਸਾਂਝੀ ਨਹੀਂ ਕਰਦੇ, ਉਹ ਖੁਸ਼ੀ ਵੀ ਅਸੀਂ ਬਾਹਰਲੇ ਲੋਕਾਂ ਨਾਲ ਸਾਂਝੀ ਕਰ ਲੈਂਦੇ ਹਾਂ। ਅਕਸਰ ਸਿਆਣੇ ਕਹਿੰਦੇ ਹਨ ਕਿ ਖੁਸ਼ੀ ਆਪਣਿਆਂ ਨਾਲ ਵੰਡਣ ਨਾਲ ਦੁੱਗਣੀ ਹੁੰਦੀ ਹੈ ਤੇ ਦੁੱਖ ਦੱਸਣ ਨਾਲ ਘਟਦਾ ਹੈ।
ਕੱਲ੍ਹ ਨੂੰ ਜੇ ਤੁਹਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ ਤਾਂ ਵੱਡੇ ਮੈਂਬਰ ਹੀ ਤੁਹਾਡੀ ਮਦਦ ਕਰਨਗੇ। ਉਸ ਤੋਂ ਬਾਅਦ ਜਿਹੜਾ ਤੁਹਾਡਾ ਖ਼ਾਸ ਰਿਸ਼ਤੇਦਾਰ ਹੈ, ਉਸ ਨਾਲ ਉਹ ਕੰਮ ਦੀ ਸਲਾਹ ਲਵੋ ਕਿ ਮੈਂ ਇਹ ਕੰਮ ਕਰਨ ਜਾ ਰਿਹਾ ਹਾਂ। ਉਸ ਨੂੰ ਵੀ ਪਤਾ ਹੋਣਾ ਚਾਹੀਦਾ ਹੈ, ਕਈ ਵਾਰ ਅਸੀਂ ਦੱਸਣਾ ਹੀ ਨਹੀਂ ਚਾਹੁੰਦੇ ਫਿਰ ਸਾਡੀ ਰਿਸ਼ਤੇਦਾਰੀ ਵਿਚ ਫਿੱਕ ਜਿਹੀ ਪੈਣ ਲੱਗ ਜਾਂਦੀ ਹੈ। ਰਿਸ਼ਤੇਦਾਰ ਸਾਡੇ ਤੋਂ ਮੂੰਹ ਮੋੜਨੇ ਸ਼ੁਰੂ ਹੋ ਜਾਂਦੇ ਹਨ। ਮਨੁੱਖ ਗ਼ਲਤੀਆਂ ਦਾ ਪੁਤਲਾ ਹੈ। ਹਰ ਇਨਸਾਨ ਤੋਂ ਗ਼ਲਤੀ ਹੁੰਦੀ ਹੈ। ਹਰ ਪਰਿਵਾਰ ਵਿਚ ਕੁਝ ਨਾ ਕੁਝ ਚਲਦਾ ਰਹਿੰਦਾ ਹੈ। ਅਕਸਰ ਸਿਆਣੇ ਕਹਿੰਦੇ ਵੀ ਹਨ ਕਿ ਦੋ ਭਾਂਡੇ ਹਮੇਸ਼ਾ ਖੜਕਦੇ ਹਨ। ਜੇ ਰਿਸ਼ਤੇਦਾਰੀ ਵਿਚ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ, ਉਸ 'ਤੇ ਪਰਦਾ ਪਾਓ। ਨਾ ਕਿ ਉਸ ਗ਼ਲਤੀ ਨੂੰ ਉਛਾਲੋ। ਆਪਣੇ ਪਰਿਵਾਰ ਤੇ ਰਿਸ਼ਤੇਦਾਰੀਆਂ ਦੀ ਗ਼ਲਤੀਆਂ ਨੂੰ ਉਜਾਗਰ ਨਾ ਕਰੋ। ਆਪਣਾ ਕੌਣ ਹੈ ਤੇ ਬੇਗਾਨਾ ਕੌਣ ਹੈ, ਸਾਨੂੰ ਪਹਿਚਾਣ ਹੋਣੀ ਚਾਹੀਦੀ ਹੈ। ਰਿਸ਼ਤਿਆਂ ਦੀ ਉਲਝੀ ਹੋਈ ਤਾਣੀ ਨੂੰ ਸੁਲਝਾਇਆ ਜਾ ਸਕਦਾ ਹੈ।

-ਮੁਹਾਲੀ। ਮੋਬਾਈਲ : 78889-66168

Ad Position 22
No active advertisement
ਪਿਛਲੀ ਖ਼ਬਰ ਕਿੰਝ ਬਣਾਈਏ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਵਾਲੀ ਸੋਚ ਦਾ ਧਾਰਨੀ ਅਗਲੀ ਖ਼ਬਰ ਪਟਾਕਿਆਂ ਦੀ ਵੱਡੀ ਖੇਪ ਬਰਾਮਦ , 3 ਕਾਬੂ
Ad Position 24