19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਖ਼ੂਬਸੂਰਤੀ ਲਈ ਨੁਕਤੇ

Ad Position 21
No active advertisement
ਅਜੀਤ ਡੈਸਕ 25-09-2025

ਹਦਵਾਣੇ ਦੇ ਜੂਸ ਦੀ ਵਰਤੋਂ : ਹਦਵਾਣੇ ਦਾ ਜੂਸ ਇਕ ਚੰਗਾ 'ਸਕਿਨ ਟੋਨਰ' ਹੈ ਅਤੇ ਚਮੜੀ ਦੇ ਰੁੱਖੇਪਨ ਨੂੰ ਘੱਟ ਵੀ ਕਰਦਾ ਹੈ। ਇਹ ਚਮੜੀ ਨੂੰ ਠੰਢਕ ਦੇ ਕੇ ਤਾਜ਼ੀ ਅਤੇ ਕੋਮਲ ਬਣਾਉਂਦਾ ਹੈ। ਇਸ ਦਾ ਰਸ ਚਿਹਰੇ 'ਤੇ 20 ਮਿੰਟ ਤੱਕ ਲਗਾਓ ਅਤੇ ਫਿਰ ਪਾਣੀ ਨਾਲ ਧੋ ਲਓ। ਸਭ ਤਰ੍ਹਾਂ ਦੀ ਚਮੜੀ ਲਈ ਫਰੂਟ ਮਾਸਕ ਕੇਲਾ, ਸੇਬ, ਪਪੀਤਾ ਅਤੇ ਸੰਤਰੇ ਵਰਗੇ ਫਲਾਂ ਨੂੰ ਮਿਕਸ ਕਰਕੇ ਮਾਸਕ ਬਣਾ ਕੇ ਚਿਹਰੇ 'ਤੇ ਲਗਾਓ। 20 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਸ ਨਾਲ ਚਿਹਰੇ ਨੂੰ ਠੰਢਕ ਪਹੁੰਚੇਗੀ, ਮ੍ਰਿਤ ਚਮੜੀ ਸਾਫ਼ ਹੋਵੇਗੀ ਅਤੇ ਸਨ ਟੈਨਿੰਗ ਖ਼ਤਮ ਹੋਵੇਗੀ।
ਕੂਲਿੰਗ ਮਾਸਕ : ਖੀਰੇ ਦੇ ਰਸ ਵਿਚ 2 ਚਮਚ ਪਾਊਡਰ ਵਾਲਾ ਦੁੱਧ ਅਤੇ ਇਕ ਅੰਡੇ ਦਾ ਸਫ਼ੇਦ ਹਿੱਸਾ ਮਿਲਾ ਕੇ ਪੇਸਟ ਬਣਾਓ। ਇਸ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਜਦੋਂ ਸੁੱਕ ਜਾਵੇ ਉਦੋਂ ਪਾਣੀ ਨਾਲ ਧੋ ਲਓ।
ਤੇਲ ਵਾਲੀ ਚਮੜੀ ਲਈ ਮਾਸਕ : 1 ਚਮਚ ਮੁਲਤਾਨੀ ਮਿੱਟੀ ਵਿਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ।
ਟੀ-ਬੈਗ ਦੀ ਵਰਤੋਂ : ਟੀ-ਬੈਗ ਵੀ ਚੰਗਾ ਕੰਮ ਕਰ ਸਕਦਾ ਹੈ। ਇਸ ਨੂੰ ਗਰਮ ਪਾਣੀ ਵਿਚ ਕੁਝ ਦੇਰ ਲਈ ਪਾਓ ਅਤੇ ਨਿਚੋੜ ਕੇ ਅੱਖਾਂ 'ਤੇ ਆਈ ਪੈਡ ਬਣਾ ਕੇ ਰੱਖੋ।
ਰੁੱਖੇ, ਸੁੱਕੇ ਅਤੇ ਬੇਜਾਨ ਵਾਲ : ਪਾਣੀ ਦੇ ਨਾਲ ਥੋੜ੍ਹਾ ਜਿਹਾ ਕ੍ਰੀਮੀ ਹੇਅਰ ਕੰਡੀਸ਼ਨਰ ਮਿਲਾ ਕੇ ਸਪ੍ਰੇਅ ਬੋਤਲ ਵਿਚ ਭਰ ਕੇ ਰੱਖੋ। ਵਾਲਾਂ 'ਤੇ ਇਸ ਨਾਲ ਸਪ੍ਰੇਅ ਕਰੋ ਅਤੇ ਫਿਰ ਕੰਘੀ ਨਾਲ ਵਾਲ ਝਾੜ ਕੇ ਪੂਰੇ ਵਾਲਾਂ 'ਤੇ ਇਸ ਨੂੰ ਫੈਲਾ ਲਓ।
ਆਈ ਮੇਕਅਪ : ਦਿਨ ਵੇਲੇ ਹਮੇਸ਼ਾ ਆਈ ਪੈਂਸਿਲ ਦੀ ਵਰੋਤੰ ਕਰੋ ਜਾਂ ਫਿਰ ਪਲਕਾਂ ਨੂੰ ਬ੍ਰਾਊਨ ਜਾਂ ਗ੍ਰੇਡ ਆਈ ਸ਼ੈਡੋ ਨਾਲ ਲਾਈਨ ਕਰੋ। ਇਸ ਨਾਲ ਅੱਖਾਂ ਨੂੰ ਸਾਫ਼ਟ ਇਫੈਕਟ ਮਿਲੇਗਾ। ਉਸ ਤੋਂ ਬਾਅਦ ਅੱਖਾਂ 'ਤੇ ਸਿਰਫ਼ ਇਕ ਜਾਂ ਦੋ ਕੋਟ ਮਸਕਾਰਾ ਦੇ ਲਗਾਓ। ਇਸ ਨਾਲ ਅੱਖਾਂ ਗਹਿਰੀ ਅਤੇ ਚਮਕਦਾਰ ਦਿਸਣਗੀਆਂ।
ਲਿਪਸਿਟਕ : ਲਿਪਸਟਿਕ ਲਈ ਬਹੁਤ ਗੂੜ੍ਹਾ ਰੰਗ ਨਾ ਚੁਣੋ, ਜਿਵੇਂ ਮਰੂਨ ਆਦਿ। ਤੁਹਾਨੂੰ ਲਾਈਟ ਰੰਗ ਜਿਵੇਂ ਪਿੰਕ, ਲਾਈਟ ਬ੍ਰਾਊਨ, ਕਾਪਰ ਜਾਂ ਪੀਚ ਰੰਗਾਂ ਦੀ ਚੋਣ ਕਰਨੀ ਚਾਹੀਦੀ ਜਾਂ ਫਿਰ ਲਿਪ ਗਲਾਸ ਹੀ ਚੁਣੋ।
ਖਰਬੂਜ਼ਾ, ਹਦਵਾਣਾ ਅਤੇ ਤਰ ਗਰਮੀ ਦੇ ਸਭ ਤੋਂ ਚੰਗੇ ਖਾਣ ਵਾਲੇ ਪਦਾਰਥ : ਅਸਲ ਵਿਚ ਕੁਦਰਤ ਨੇ ਸਾਨੂੰ ਇਸ ਤਰ੍ਹਾਂ ਦੇ ਫਲ ਦਿੱਤੇ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਗਰਮੀ ਨੂੰ ਦੂਰ ਕਰ ਸਕਦੇ ਹਾਂ। ਖਰਬੂਜ਼ੇ, ਹਦਵਾਣੇ, ਤਰ ਆਦਿ ਗਰਮੀਆਂ ਦੌਰਾਨ ਉਪਲਬੱਧ ਹੁੰਦੇ ਹਨ। ਇਨ੍ਹਾਂ ਫਲਾਂ ਵਿਚ ਕਾਫ਼ੀ ਪਾਣੀ ਭਰਿਆ ਰਹਿੰਦਾ ਹੈ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ਵਿਚ ਮੌਜੂਦ ਗੰਦਾ ਪਾਣੀ ਪਸੀਨੇ ਰਾਹੀਂ ਬਾਹਰ ਨਿਕਲ ਜਾਂਦਾ ਹੈ। ਜੇਕਰ ਤੁਹਾਨੂੰ ਗਰਮੀ ਦੇ ਮੌਸਮ ਵਿਚ ਤੁਹਾਨੂੰ ਕਾਫ਼ੀ ਪਸੀਨਾ ਆਉਂਦਾ ਹੈ ਤਾਂ ਤੁਸੀਂ ਖਰੂਬਜ਼ੇ, ਹਦਵਾਣੇ ਅਤੇ ਤਰ ਵਰਗੇ ਫਲਾਂ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ।
**

Ad Position 22
No active advertisement
ਪਿਛਲੀ ਖ਼ਬਰ ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ ਅਗਲੀ ਖ਼ਬਰ ਘਰ ਨੂੰ ਸਜਾਓ ਬੂਟਿਆਂ ਨਾਲ
Ad Position 24