05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਧੁੰਦ ਪੈਣਾ ਕੁਦਰਤ ਦੀ ਕਰੋਪੀ ਨਹੀਂ

Ad Position 21
repet_subhas-goyals [Copy P29]
ਅਜੀਤ ਡੈਸਕ 06-12-2025

ਪਿਆਰੇ ਬੱਚਿਓ! ਕੁਦਰਤ ਇਕ ਵੱਡੀ ਪ੍ਰਯੋਗਸ਼ਾਲਾ ਹੈ। ਇਸ ਵਿਚ ਕਈ ਵਿਗਿਆਨਿਕ ਵਰਤਾਰੇ ਵਾਪਰਦੇ ਰਹਿੰਦੇ ਹਨ। ਇਨ੍ਹਾਂ ਵਰਤਾਰਿਆਂ ਨਾਲ ਕੁਦਰਤ ਆਪਣਾ ਨਵੀਨੀਕਰਨ ਕਰਦੀ ਰਹਿੰਦੀ ਹੈ। ਅਸੀਂ ਅਕਸਰ ਹੀ ਸਾਡੇ ਆਲੇ-ਦੁਆਲੇ ਵਿਚ ਧੁੰਦ, ਸਮੋਗ, ਤੂਫ਼ਾਨ, ਹਨੇਰੀਆਂ, ਹੜ੍ਹ ਸੁਨਾਮੀ, ਬੱਦਲ ਫਟਣਾ, ਧਰਤੀ ਦਾ ਖਿਸਕਣਾ ਆਦਿ ਵਰਤਾਰਿਆਂ ਨੂੰ ਵਾਪਰਦਾ ਵੇਖਦੇ ਰਹਿੰਦੇ ਹਾਂ। ਮਨੁੱਖ ਦੀ ਕੁਦਰਤ ਨਾਲ ਛੇੜਛਾੜ ਕੁਦਰਤ ਵਿਰੋਧੀ ਕਈ ਗਤੀਵਿਧੀਆਂ ਕਾਰਨ, ਵਾਤਾਵਰਨ ਦੇ ਜਲਵਾਯੂ ਤਬਦੀਲੀ ਕਾਰਨ ਇਨ੍ਹਾਂ ਕੁਦਰਤੀ ਵਰਤਾਰਿਆਂ ਵਿਚ ਵਾਧਾ ਹੋਇਆ ਹੈ। ਇਨ੍ਹਾਂ ਵਰਤਾਰਿਆਂ ਨੂੰ ਕੁਦਰਤ ਦੀ ਕਰੋਪੀ ਕਹਿ ਕੇ ਝੁਠਲਾਇਆ ਜਾਂਦਾ ਹੈ। ਪਰ ਇਨ੍ਹਾਂ ਦੇ ਵਾਪਰਨ ਪਿੱਛੇ ਵਿਗਿਆਨਿਕ ਅਧਾਰ ਕੰਮ ਕਰਦਾ ਹੈ।
ਸਰਦੀਆਂ ਦੇ ਮੌਸਮ ਵਿਚ ਸਾਡੇ ਆਲੇ-ਦੁਆਲੇ ਧੁੰਦ ਪੈਣ ਦੇ ਵਰਤਾਰੇ ਨੂੰ ਨੇੜਿਉਂ ਦੇਖਿਆ ਜਾ ਸਕਦਾ ਹੈ। ਧੁੰਦ ਦੇ ਸੰਘਣੇਪਨ ਕਾਰਨ ਸਾਡੀ ਦ੍ਰਿਸ਼ਟੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਸਾਨੂੰ ਇਕ ਤੋਂ ਦੂਜੀ ਥਾਂ ਆਉਣ-ਜਾਣ ਦੀ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਕੁਝ ਕੁ ਦੂਰੀ ਤੱਕ ਹੀ ਸਾਫ਼ ਦਿਖਾਈ ਨਹੀਂ ਦਿੰਦਾ। ਇਸ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ। ਧੁੰਦ ਕਾਰਨ ਆਮ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ।
ਬੱਚਿਓ, ਧੁੰਦ ਦਾ ਪੈਣਾ (ਧੁੰਦ ਦਾ ਬਣਨਾ) ਇਕ ਕੁਦਰਤੀ ਵਿਗਿਆਨਿਕ ਵਰਤਾਰਾ ਹੈ ਕਿਉਂਕਿ ਸਾਡੇ ਆਲੇ-ਦੁਆਲੇ ਹਵਾ ਵਿਚ ਗੈਸਾਂ ਦੇ ਨਾਲ-ਨਾਲ ਜਲ ਕਣ ਜਾ ਜਲਵਾਸ਼ਪ (ਪਾਣੀ ਦੇ ਕਣ) ਹੁੰਦੇ ਹਨ। ਇਨ੍ਹਾਂ ਕਾਰਨ ਵਾਤਾਵਰਨ ਵਿਚ ਸਿਲ੍ਹ (ਨਮੀ) ਮੌਜੂਦ ਹੁੰਦੀ ਹੈ। ਸਰਦੀਆਂ ਵਿਚ ਧਰਤੀ ਦੀ ਸਤ੍ਹਾ ਨੇੜਲੇ ਗਰਮ ਹਵਾ ਵਿਚਲੇ ਜਲ ਕਣ ਧਰਤੀ ਦੀ ਸਤ੍ਹਾ ਤੋਂ ਉੱਪਰ ਮੌਜੂਦ ਠੰਢੀ ਹਵਾ ਦੇ ਜਲ ਕਣਾਂ ਨਾਲ ਮਿਲ ਕੇ ਸੰਘਣਾਪਨ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਪ੍ਰਕਿਰਿਆ ਨੂੰ ਸੰਘਣਾ ਹੋਣਾ ਕਹਿੰਦੇ ਹਨ। ਧਰਤੀ ਦੀ ਸਤ੍ਹਾ ਨੇੜੇ ਹਵਾ ਵਿਚ ਲਟਕਦੇ ਸੰਘਣੇ ਜਲਵਾਸ਼ਪਾਂ ਨੂੰ ਧੁੰਦ ਆਖਦੇ ਹਨ। ਜਦੋਂ ਹਵਾ ਵਿਚ ਬਹੁਤ ਜ਼ਿਆਦਾ ਸੰਘਣਾਪਨ ਹੋ ਜਾਂਦਾ ਹੈ, ਤਾਂ ਉਹ (ਹਵਾ) ਭਾਰੀ ਹੋ ਕੇ ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਬੂੰਦਾਂ ਵਿਚ ਬਦਲਣ ਲਗਦੀ ਹੈ। ਆਲੇ-ਦੁਆਲੇ ਦੀ ਠੰਢੀ ਹਵਾ ਦੇ ਸੰਪਰਕ ਵਿਚ ਲਗਾਤਾਰਤਾ ਆਉਣ ਕਾਰਨ ਧੁੰਦ ਦੇ ਬੱਦਲ ਛਾ ਜਾਂਦੇ ਹਨ। ਬਰਸਾਤ ਦੇ ਦਿਨਾਂ ਵਿਚ ਹਵਾ 'ਚ ਨਮੀ ਦੀ ਮਾਤਰਾ ਹੋਰ ਵਧ ਜਾਣ ਕਾਰਨ ਧੁੰਦ ਸੰਘਣੀ ਹੋ ਜਾਂਦੀ ਹੈ।
ਸੋ, ਕੁਦਰਤ ਵਿਚ ਧੁੰਦ ਪੈਣਾ ਇਕ ਵਿਗਿਆਨਿਕ ਵਰਤਾਰਾ ਹੈ, ਨਾ ਕਿ ਕੁਦਰਤ ਦੀ ਕਰੋਪੀ।

-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿ. ਤਪਾ ਜ਼ਿਲ੍ਹਾ ਬਰਨਾਲਾ-148100

Ad Position 22
No active advertisement
ਪਿਛਲੀ ਖ਼ਬਰ ਆਓ ਕੁਝ ਜਾਣੀਏ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24