ਸਵਾਲ : 361. 'ਬੌਰੀਆ' ਬਰਾਦਰੀ ਦੀ ਜ਼ਿਆਦਾ ਵਸੋਂ ਕਿੱਥੇ ਹੈ?
362. ਦਿੱਲੀ ਦੇ 'ਲਾਲ ਕਿਲ੍ਹੇ' 'ਤੇ ਕਿਹੜੇ ਸਿੱਖ ਜਥੇਦਾਰ ਨੇ ਕਬਜ਼ਾ ਕੀਤਾ ਸੀ?
363. 'ਸਾਲੂ, ਫੁਲਕਾਰੀ ਤੇ ਬਾਗ਼' ਕੀ ਚੀਜ਼ਾਂ ਨੇ?
364. 'ਘੱਗਰਾ' ਕੌਣ ਪਹਿਨਦਾ ਸੀ?
365. ਰੰਗੀਨ ਮੁੰਨੀਆਂ' ਕੀ ਹੁੰਦੀਆਂ ਹਨ?
366. 'ਊਠ ਦੀ ਮੁਹਾਰ' ਤੋਂ ਕੀ ਭਾਵ ਹੈ?
367. 'ਡਾਚੀ' ਕਿਹੜੇ ਪਸ਼ੂ ਨੂੰ ਕਹਿੰਦੇ ਨੇ?
368. 'ਰਾਇ ਸਿੱਖਾਂ' ਦੀ ਵਸੋਂ ਦਰਿਆਵਾਂ ਦੇ ਕੰਢਿਆਂ 'ਤੇ ਕਿਉਂ ਹੈ?
369. 'ਮੇਘ ਤੇ ਭਗਤ' ਬਰਾਦਰੀਆਂ ਦੇ ਜੱਦੀ ਇਲਾਕੇ ਦੱਸੋ?
370. ਜੱਟਾਂ ਦੇ 'ਗਰੇਵਾਲ ਗੋਤ' ਦੇ ਜ਼ਿਆਦਾ ਪਿੰਡ ਕਿੱਥੇ ਹਨ?
ਉੱਤਰ : 361. ਜ਼ਿਲ੍ਹਾ ਫ਼ਰੀਦਕੋਟ, ਮੁਕਤਸਰ ਤੇ ਫਿਰੋਜ਼ਪੁਰ ਵਿਚ।
362. ਜਥੇਦਾਰ ਬਘੇਲ ਸਿੰਘ ਤੇ ਸ. ਜੱਸਾ ਸਿੰਘ ਰਾਮਗੜ੍ਹੀਆ ਨੇ।
363. 1. ਸਾਲੂ-ਵਿਆਹ ਵੇਲੇ ਲਾੜੀ ਦੇ ਸਿਰ ਉਤੇ ਲੈਣ ਵਾਲੀ ਰੇਸ਼ਮੀ ਜਾਂ ਸੂਤੀ ਰੰਗਦਾਰ ਕੱਢੀ ਹੋਈ ਚਾਦਰ। 2. ਫੁਲਕਾਰੀ-ਖੱਦਰ ਦੀ ਸੂਤੀ ਫੁੱਲਾਂ ਵਾਲੀ ਕੱਢੀ ਹੋਈ ਵੱਡੀ ਚਾਦਰ ਜਿਹੜੀ ਸ਼ਾਲ ਵਾਂਗੂੰ ਵਰਤੀ ਜਾਂਦੀ ਹੈ। 3. ਬਾਗ਼-ਖਾਸ ਕਿਸਮ ਦੀ ਸੰਘਣੀ ਕਢਾਈ ਵਾਲੀ ਸੂਤੀ ਚਾਦਰ।
364. ਪਿੰਡ ਦੀਆਂ ਨੂੰਹਾਂ ਜਾਂ ਨਵੀਆਂ ਵਿਆਹੀਆਂ ਵਹੁਟੀਆਂ ਦਾ ਘੱਗਰਾ ਰੰਗੀਨ ਗੋਟੇਦਾਰ ਸੂਫ ਦਾ ਜਾਂ ਰੇਸ਼ਮੀ ਹੁੰਦਾ ਸੀ। ਬਜ਼ੁਰਗ ਮਾਈਆਂ ਕਿਸੇ ਮੌਤ ਵੇਲੇ ਮਕਾਣੇ ਜਾਣ ਲੱਗੀਆਂ, ਵਾਂਢੇ ਜਾਣ ਸਮੇਂ ਕਾਲੇ ਜਾਂ ਚਿੱਟੇ ਰੰਗ ਦੇ ਸੂਤੀ ਘੱਗਰੇ ਪਾਉਂਦੀਆਂ।
365. ਘੋੜੀਆਂ, ਊਠਾਂ ਜਾਂ ਭਜਾਉਣ ਵਾਲੇ ਬਲਦਾਂ ਲਈ ਰੰਗਦਾਰ ਕਿੱੱਲੇ।
366. ਊਠ ਦੇ ਨੱਕ 'ਚ ਪਾਈ ਨਾਟੀ ਨਾਲ ਬੰਨ੍ਹੀ ਹੋਈ ਦੋਹਰੀ ਰੱਸੀ।
367. ਊਠ ਜਾਂ ਊਠਣੀ ਨੂੰ।
368. ਇਸ ਬਰਾਦਰੀ ਵਾਲੇ ਲੋਕ ਮੱਛੀਆਂ ਫੜਨੀਆਂ, ਸ਼ਿਕਾਰ ਕਰਨ ਤੇ ਝੱਲ ਬੇਲੇ 'ਚ ਉੱਗੇ ਸਰਕੜੇ ਤੇ ਰੁੱਖਾਂ ਤੋਂ ਵਸਤਾਂ ਬਣਾਉਣ ਦਾ ਕੰਮ ਕਰਦੇ ਹਨ।
369. ਸਿਆਲਕੋਟ ਤੇ ਜੰਮੂ।
370. ਲੁਧਿਆਣਾ ਜ਼ਿਲ੍ਹੇ ਵਿਚ ਕਿਲ੍ਹਾ ਰਾਏਪੁਰ, ਨਾਰੰਗਵਾਲ, ਗੁਜਰਵਾਲ ਦੇ ਆਲੇ-ਦੁਆਲੇ।
ਮੋਬਾਈਲ : +1-647-403-1299