18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕ੍ਰਾਂਤੀ

Ad Position 21
No active advertisement
ਅਜੀਤ ਡੈਸਕ 28-09-2025

ਮੈਂ ਕ੍ਰਾਂਤੀ
ਜ਼ਿਆਦਾਤਰ
ਇਕ ਚਿਣਗ ਤੋਂ ਹੀ
ਅੱਗ ਦਾ ਭਾਂਬੜ ਬਣਦੀ ਹਾਂ
ਤੇ ਆਪਣੇ ਦਾਇਰੇ 'ਚ ਆਉਂਦੇ
ਹਰ ਸ਼ਖ਼ਸ, ਹਰ ਸ਼ੈਅ ਨੂੰ
ਸੁਆਹ ਕਰ ਦਿੰਦੀ ਹਾਂ।

ਮੈਂ ਕ੍ਰਾਂਤੀ
ਬਦਲਾਅ ਦੇ ਹੋਕੇ ਨੂੰ
ਇਕ ਸੁਣੀ ਜਾਣ ਵਾਲੀ ਗੂੰਜ 'ਚ
ਤਬਦੀਲ ਕਰਦੀ ਹਾਂ
ਤੇ ਫਿਰ ਕੰਨਾਂ ਦੇ ਪਰਦਿਆਂ ਦੀ
ਨਾਜ਼ੁਕ ਮਿਜ਼ਾਜੀ ਨੂੰ ਪੂਰੀ ਤਰ੍ਹਾਂ
ਨਜ਼ਰ-ਅੰਦਾਜ਼ ਕਰਦੀ ਹਾਂ।

ਮੈਂ ਕ੍ਰਾਂਤੀ
ਸਬਰ ਦੇ ਘੁੱਟ ਪੀ-ਪੀ ਕੇ
ਆਫਰੇ ਹੋਏ ਲੋਕਾਂ ਲਈ
ਦਵਾ ਬਣਨ ਦਾ ਦਾਅਵਾ ਕਰਦੀ ਹਾਂ
ਪਰ ਅਲਸਰ ਬਣ ਕੇ ਫੁੱਟੇ
ਮਵਾਦ ਨੂੰ ਰੋਕਣ ਲਈ
ਆਪ੍ਰੇਸ਼ਨ ਟੇਬਲ ਬਣ ਨਿਬੜਦੀ ਹਾਂ।

ਮੈਂ ਕ੍ਰਾਂਤੀ
ਇਸ ਵੇਲੇ ਨੇਪਾਲ 'ਚ ਹਾਂ
ਜਿਥੇ ਚਿਣਗ ਬਸ
ਕੁਝ ਪਾਬੰਦੀਆਂ ਦੀ ਸੀ
ਪਰ ਮੇਰੀ ਅੱਗ 'ਚ ਸਾੜੇ ਜਾ ਰਹੇ ਹਨ
ਜ਼ਿੰਦਾ ਲੋਕ
ਸੰਸਦ ਭਵਨ, ਸੁਪਰੀਮ ਕੋਰਟ ਵੀ
ਮੇਰੇ ਦਾਇਰੇ 'ਚ ਹਨ
ਬਦਲਾਅ ਦਾ ਹੋਕਾ
ਹਕੀਕਤ ਬਣਨ ਦੇ ਐਨ ਨਜ਼ਦੀਕ ਹੈ।

ਤੇ
ਮੈਂ ਕ੍ਰਾਂਤੀ
ਇਕੱਲਿਆਂ ਬੈਠ ਸੋਚ ਰਹੀ ਹਾਂ
ਕਿ ਏਨਾ ਦਰਦਨਾਕ ਕਿਉਂ ਹੈ?
ਸਬਰ
ਬਦਲਾਅ
ਅਤੇ ਮੇਰਾ ਹੋਣਾ।

 


-ਉਪਮਾ ਡਾਗਾ ਪਾਰਥ
ਮੋਬਾਈਲ : 099101-88350
ਈਮੇਲ : upma.dagga@gmail.com

Ad Position 22
No active advertisement
ਪਿਛਲੀ ਖ਼ਬਰ ਆਓ, ਕਰੀਏ ਦਿਲ ਦੀ ਗੱਲ ਅਗਲੀ ਖ਼ਬਰ ਹੁੰਦੀ ਦੁਨੀਆ ਉਸੇ ਤੋਂ ਸ਼ੁਰੂ ਬੇਟੀ ਰੱਬ ਦਾ ਵਰਦਾਨ ਹੈ
Ad Position 24