ਜਲੰਧਰ, 31 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪ੍ਰੀਤ ਨਗਰ ਸੋਡਲ ਰੋਡ ਜਲੰਧਰ ਵਿਖੇ ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਜੂਨੀਅਰ ਬੱਚਿਆਂ 'ਚ ਕ੍ਰਿਕਟ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਤੇ ਜੋਸ਼ ਨਾਲ ਹਿੱਸਾ ਲਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੈਚ ਦਾ ਉਦੇਸ਼ ਬੱਚਿਆ ਨੂੰ ਖੇਡਾਂ ਪ੍ਰਤੀ ਉਤਸ਼ਾਹ ਅਤੇ ਟੀਮ ਵਰਕ ਨੂੰ ਦੀ ਭਾਵਨਾ ਪੈਦਾ ਕਰਨਾ ਸੀ¢ ਇਸ ਮÏਕੇ ਤੇ ਸਕੂਲ ਦੇ ਪਿ੍ੰਸੀਪਲ ਜਗਜੀਤ ਸਿੰਘ ਅਤੇ ਕੰਟਰੋਲਰ ਚਰਨਜੀਤ ਕÏਰ ਅਤੇ ਕੋਆਰਡੀਨੇਟਰ ਪ੍ਰਦੀਪ ਕÏਰ, ਅਧਿਆਪਕਾਵਾਂ ਨੀਲਮ ਕੁਮਾਰੀ, ਮਨਦੀਪ ਕÏਰ, ਹਰਪ੍ਰੀਤ ਕÏਰ, ਕੁਮਾਰੀ ਪਲਵੀ, ਮਧੂ ਬਾਲਾ ਅਤੇ ਪ੍ਰੀਆ ਨੇ ਬੱਚਿਆਂ ਦਾ ਖ਼ੂਬ ਹÏਸਲਾ ਵਧਾਇਆ ਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ | ਜੇਤੂ ਟੀਮ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ |