ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਟ੍ਰੈਫਿਕ ਪੁਲਿਸ ਨੇ ਆਵਾਜਾਈ ਦੇ ਰੂਟਾਂ 'ਚ ਕੀਤੀ ਤਬਦੀਲੀ <br/>
ਅਜੀਤ ਡੈਸਕ
01-11-2025
ਟਰੈਫ਼ਿਕ 'ਚ ਬਦਲਾਅ
ਅਜੀਤ ਚੌਕ (ਮਦਨ ਫਿਲੌਰ ਮਿੱਲ ਚੌਕ), ਅਲਾਸਕਾ ਚੌਕ, ਟੀ-ਪੁਆਇੰਟ ਰੇਲਵੇ ਸਟੇਸ਼ਨ, ਇਕਹਿਰੀ ਪੁਲੀ ਦੋਮੋਰੀਆ ਪੁੱਲ, ਕਿਸ਼ਨਪੁਰਾ ਚੌਕ/ਰੇਲਵੇ ਫਾਟਕ, ਦੁਆਬਾ ਚੌਕ/ਰੇਲਵੇ ਫਾਟਕ, ਪਟੇਲ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਚੌਕ, ਚਿੱਕ-ਚਿੱਕ ਚੌਕ, ਲਕਸ਼ਮੀ ਨਰਾਇਣ ਮੰਦਿਰ ਮੋੜ, ਫੁੱਟਬਾਲ ਚੌਕ, ਟੀ-ਪੁਆਇੰਟ ਸ਼ਕਤੀ ਨਗਰ, ਨਕੋਦਰ ਚੌਕ, ਸਕਾਈਲਾਰਕ ਚੌਕ, ਪ੍ਰੀਤ ਹੋਟਲ ਮੋੜ, ਮਖ਼ਦੂਮਪੁਰਾ ਗਲੀ (ਫੁੱਲਾਂਵਾਲਾ ਚੌਕ), ਪਲਾਜ਼ਾ ਚੌਕ, ਕੰਪਨੀ ਬਾਗ ਚੌਕ (ਪੀ.ਐਨ.ਬੀ. ਚੌਕ), ਮਿਲਾਪ ਚੌਕ ਅਤੇ ਸ਼ਾਸ਼ਤਰੀ ਮਾਰਕਿਟ ਚੌਕ ਤੋਂ ਵਾਹਨਾਂ ਦੀ ਅਵਾਜਾਈ ਨੂੰ ਬਦਲਿਆ ਗਿਆ ਹੈ | ਏ.ਡੀ.ਸੀ.ਪੀ. ਟ੍ਰੈਫ਼ਿਕ ਗੁਰਬਾਜ ਸਿੰਘ ਵਲੋਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਹੈ, ਕਿ 1 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਅਵਾਜਾਈ ਨੂੰ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਚੱਲਦਾ ਰੱਖਣ ਲਈ ਸਹਿਯੋਗ ਦਿੰਦਿਆਂ ਬਦਲਵੇਂ ਰੂਟਾਂ ਦਾ ਇਸਤੇਮਾਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟ੍ਰੈਫ਼ਿਕ ਪੁਲਿਸ ਹੈਲਪ ਲਾਈਨ ਨੰਬਰ 0181-2227296 'ਤੇ ਸੰਪਰਕ ਕੀਤਾ ਜਾ ਸਕਦਾ ਹੈ¢