02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਰਦਾਰ ਪਟੇਲ ਦੀ ਜੈਅੰਤੀ ਮੌਕੇ ਭਾਜਪਾ ਨੇ ਕਰਵਾਈ 'ਰਨ ਫਾਰ ਯੂਨਿਟੀ' <br/>

Ad Position 21
No active advertisement
ਰਨ ਫ਼ਾਰ ਯੂਨਿਟੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਸੋਮ ਪ੍ਰਕਾਸ਼ ਤੇ ਨਾਲ ਮਨੋਰੰਜਨ ਕਾਲੀਆ, ਸੁਸ਼ੀਲ ਸ਼ਰਮਾ ਤੇ ਹੋਰ | ਰਨ ਫ਼ਾਰ ਯੂਨਿਟੀ ਵਿਚ ਸ਼ਾਮਿਲ ਹੋਏ ਵਪਾਰੀ ਆਗੂ ਰਵਿੰਦਰ ਧੀਰ | ਤਸਵੀਰ: ਮੁਨੀਸ਼ <br/> 01-11-2025
ਜਲੰਧਰ, 31 ਅਕਤੂਬਰ (ਸ਼ਿਵ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ 150 ਵੀਂ ਜੈਅੰਤੀ ਮੌਕੇ ਅੱਜ ਰਨ ਫ਼ਾਰ ਯੂਨਿਟੀ ਕਰਵਾਈ ਗਈ ਜਿਹੜੀ ਕਿ ਸ਼੍ਰੀ ਰਾਮ ਚੌਕ ਤੋਂ ਸ਼ੁਰੂ ਹੋਈ ਅਤੇ ਭਗਤ ਸਿੰਘ ਚੌਕ ਵਿਚ ਜਾ ਕੇ ਖ਼ਤਮ ਹੋਈ | ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਮੰਤਰੀ ਅਤੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ | ਭਾਜਪਾ ਵਰਕਰਾਂ ਨੇ ਆਪਣੇ ਨਾਅਰਿਆਂ ਨਾਲ ਦੇਸ਼-ਭਗਤੀ ਵਾਲਾ ਮਾਹੌਲ ਬਣਾ ਦਿੱਤਾ | ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਧੰਨਵਾਦੀ ਰਾਸ਼ਟਰ ਇਸ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾ ਰਿਹਾ ਹੈ ਅਤੇ ਇਸ ਦਿਨ ਭਾਰਤ ਦੇ ਲੋਹ ਪੁਰਸ਼ ਦਾ ਜਨਮ ਹੋਇਆ ਸੀ ਤਾਂ ਜਿਨ੍ਹਾਂ ਨੇ ਆਧੁਨਿਕ ਪ੍ਰਭੂ ਸੱਤਾ ਸੰਪੰਨ ਭਾਰਤ ਦੀ ਨੀਂਹ ਰੱਖੀ | ਉਨ੍ਹਾਂ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਇੱਕ ਅਜਿਹੇ ਨੇਤਾ ਸਨ ਜਿਨ੍ਹਾਂ ਦੇ ਦਿ੍ਸ਼ਟੀਕੋਣ ਅਤੇ ਦਿ੍ੜ੍ਹਤਾ ਨੇ ਇੱਕ ਇੱਕਜੁੱਟ ਭਾਰਤ ਦੀ ਨੀਂਹ ਰੱਖੀ | ਇਸ ਮੌਕੇ ਮਨੋਰੰਜਨ ਕਾਲੀਆ, ਸੁਸ਼ੀਲ ਸ਼ਰਮਾ ਸਮੇਤ ਹੋਰ ਆਗੂਆਂ ਵੱਲੋਂ ਸਰਦਾਰ ਵੱਲਭ ਭਾਈ ਪਟੇਲ ਨੂੰ ਯਾਦ ਕਰਦਿਆਂ ਉਨਾਂ ਦੇ ਆਦਰਸ਼ਾਂ 'ਤੇ ਚੱਲਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਭਾਜਪਾ ਟਰੇਡ ਵਿੰਗ ਦੇ ਕਨਵੀਨਰ ਭਰਤ ਕਾਕੜੀਆ, ਰਵਿੰਦਰ ਧੀਰ, ਅਮਰਜੀਤ ਸਿੰਘ, ਪੁਨੀਤ ਸ਼ੁਕਲਾ, ਕੌਂਸਲਰ ਰਵੀ ਕੁਮਾਰ, ਤਰੁਨ ਕੁਮਾਰ , ਰਾਜੇਸ਼ ਮਲਹੋਤਰਾ, ਮਨੀਸ਼ ਵਿਜ, ਹਰਪ੍ਰੀਤ ਬੇਦੀ, ਸਕੁਲ, ਆਸ਼ੀਸ਼ ਸਹਿਗਲ, ਰਾਹੁਲ ਜਮਵਾਲ, ਬਲਰਾਜ ਵਧਣ, ਸ਼ਿਵ ਦਰਸ਼ਨ ਅੱਬੀ, ਰਾਜੀਵ ਖੁਰਾਨਾ, ਕਰਨ ਸੈਣੀ ਤੇ ਹੋਰ ਲੋਕ ਵੀ ਵੱਡੀ ਗਿਣਤੀ ਵਿਚ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਪੀ.ਈ.ਓ. ਨਿਰਮਲ ਸਿੰਘ ਵਲੋਂ ਸ਼ਾਹਕੋਟ ਬਲਾਕ-1 ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦਾ ਨਿਰੀਖਣ <br/> ਅਗਲੀ ਖ਼ਬਰ ਜ਼ਿਲ੍ਹੇ ਦੇ ਸਾਰੇ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ 'ਤੇ ਲਗਾਏ ਜਾਣ ਸੀ.ਸੀ.ਟੀ.ਵੀ. ਕੈਮਰੇ-ਚੇਅਰਮੈਨ ਬਾਲ ਸੁਰੱਖਿਆ...
Ad Position 24
No active advertisement