ਸ਼ਾਹਕੋਟ, 1 ਨਵੰਬਰ (ਬਾਂਸਲ)-ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਹੋ ਰਹੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਆਪਣੇ ਸਾਥੀਆਂ ਸਮੇਤ ਹਲਕਾ ਤਰਨਤਾਰਨ ਗਏ ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ. ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਵੱਖ ਵੱਖ ਪਿੰਡਾਂ ਵਿਚ ਚੋਣ ਸਬੰਧੀ ਮੀਟਿੰਗਾਂ ਕਰਨ ਉਪਰੰਤ ਦੱਸਿਆ ਕਿ ਲੋਕ ਸੂਬੇ ਦੀ 'ਆਪ' ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਨਿਰਾਸ਼ ਹਨ ਤੇ ਇਸ ਜ਼ਿਮਨੀ ਚੋਣ ਵਿਚ 'ਆਪ' ਨੂੰ ਸਬਕ ਸਿਖਾਉਣ ਦੇ ਰÏਾਅ ਵਿਚ ਹਨ¢ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਹ ਜ਼ਿਮਨੀ ਚੋਣ ਸ਼ਾਨ ਨਾਲ ਜਿੱਤੇਗੀ¢ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਚਾਹਲ ਵਿਖੇ ਸਾਬਕਾ ਸਰਪੰਚ ਪਰਮਜੀਤ ਸਿੰਘ ਦੇ ਘਰ ਕੀਤੀ ਚੋਣ ਮੀਟਿੰਗ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ¢ ਇਸ ਮÏਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਪ੍ਰਧਾਨ, ਖੁਸ਼ਦੀਪ ਸਿੰਘ ਧੰਜੂ, ਅਮਨਦੀਪ ਸਿੰਘ ਸੈਦਪੁਰੀ, ਬੰਟੀ ਬੱਠਲਾ, ਟਿੰਪੀ ਕੁਮਰਾ, ਅਜੇ ਪ੍ਰਤਾਪ ਸਿੰਘ, ਅਮਨਦੀਪ ਸਿੰਘ ਪਨੇਸਰ, ਲਛਮਣ ਸੋਬਤੀ ਆਦਿ ਵੀ ਹਾਜ਼ਰ ਸਨ¢