02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬਾਬਾ ਖਾਟੂ ਸ਼ਾਮ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਧਾਰਮਿਕ ਸਮਾਗਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 02-11-2025
ਮਹਿਤਪੁਰ,1 ਨਵੰਬਰ (ਲਖਵਿੰਦਰ ਸਿੰਘ)-ਸ੍ਰੀ ਸ਼ਾਮ ਪਰਿਵਾਰ ਵਲੋਂ ਬੱਸ ਸਟੈਂਡ ਮਹਿਤਪੁਰ ਵਿਖੇ ਬਾਬਾ ਖਾਟੂ ਸ਼ਾਮ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਧਾਰਮਿਕ ਸਮਾਗਮ ਦੀ ਸ਼ੁਰੂਆਤ ਪੰਡਿਤ ਵਿਨੋਦ ਕੁਮਾਰ ਵਲੋਂ ਵਿਧੀਪੂਰਵਕ ਪੂਜਾ ਅਰਚਨਾ ਕਰਵਾ ਕੇ ਕੀਤੀ ਤੇ ਅਮਿਤ ਚਾਹਲ ਐਡ ਪਾਰਟੀ ਲੁਧਿਆਣਾ, ਸ਼ਾਮ ਲਾਡਲੀ ਪਾਵਨੀ ਹਿਸਾਰ ਤੇ ਯੁਧਵੰਸੀ ਬ੍ਰਦਰਜ਼ ਅੰਮਿ੍ਤਸਰ ਵਾਲਿਆਂ ਨੇ ਬਾਬਾ ਖਾਟੂ ਸ਼ਾਮ ਜੀ ਦੇ ਸੁੰਦਰ ਭਜਨਾਂ ਰਾਹੀਂ ਸੰਗਤਾਂ ਨੂੰ ਭਗਤੀ ਰੰਗ ਵਿਚ ਰੰਗੀ ਰੱਖਿਆ | ਸ਼ਾਮ ਲਾਡਲੀ ਪਾਵਨੀ ਹਿਸਾਰ ਨੇ ਤਾਂ ਇੱਕ ਤੋ ਇੱਕ ਸ਼ਾਮ ਬਾਬਾ ਦੇ ਭਜਨ ਗਾ ਕੇ ਪੰਡਾਲ 'ਚ ਬੈਠੀਆਂ ਸੰਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ | ਸੰਗਤਾਂ ਲਈ ਲੰਗਰ ਭੰਡਾਰੇ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ | ਆਈਆਂ ਹੋਈਆਂ ਸੰਗਤਾਂ, ਪੱਤਵੰਤੇ ਸੱਜਣਾ ਨੂੰ ਬਾਬਾ ਜੀ ਦਾ ਸੁੰਦਰ ਸਰੂਪ ਤੇ ਇੱਤਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਅਜੇ ਵਿਰਦੀ ਵੱਲੋਂ ਨਿਭਾਈ ਗਈ |ਅੰਤ ਵਿੱਚ ਬਾਬਾ ਖਾਟੂ ਸ਼ਾਮ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਤੇ ਬਾਬਾ ਦੀ ਆਰਤੀ ਕਰਕੇ ਸਮਾਗਮ ਦੀ ਸਮਾਪਤੀ ਕੀਤੀ ਅਤੇ ਸੰਗਤਾਂ ਨੂੰ ਪ੍ਰਸ਼ਾਦ ਵਰਤਾਇਆ ਗਿਆ | ਸ਼ਾਮ ਪਰਿਵਾਰ ਦੇ ਅਮਿੱਤ ਉਪਲ, ਪ੍ਰਮੋਦ ਭੰਡਾਰੀ, ਸੋਮ ਨਾਥ, ਪਵਨ ਜਰਵਾਣਾ, ਹਨੀ ਰਾਮੂਵਾਲੀਆ ਸਰਪੰਚ, ਮਨਜੀਤ ਕੁਮਾਰ, ਸੰਜੀਵ ਵਰਮਾ, ਖਾਨ, ਰੂਚਿੱਤ ਚੋਪੜਾ, ਮਨਦੀਪ ਸ਼ਰਮਾ, ਹਨੀ ਪਸਰੀਚਾ, ਅਜੇ ਸੂਦ, ਅਸ਼ੋਕ ਸੂਦ, ਰਮੇਸ਼ ਵਰਮਾ, ਸੁਸ਼ੀਲ ਬਾਵਾ, ਟੋਨੀ ਅਨੇਜਾ, ਸਵਿਮ ਅਨੇਜਾ, ਰਾਮਾ ਭੰਡਾਰੀ, ਸਮਰ ਅਨੇਜਾ, ਵਿਨੋਦ ਸ਼ਰਮਾ, ਅਰੁਣ ਅਰੋੜਾ, ਆਦਿ ਨੇ ਧਾਰਮਿਕ ਸਮਾਗਮ ਵਿੱਚ ਸਹਿਯੋਗ ਦੇਣ ਲਈ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ
Ad Position 24