ਲੋਹੀਆਂ ਖਾਸ, 21 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਮੁੜ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ (ਦਿਹਾਤੀ) ਦਾ ਪ੍ਰਧਾਨ ਬਣਾਏ ਜਾਣ 'ਤੇ ਲੋਹੀਆਂ ਬਲਾਕ ਦੇ ਵੱਖ-ਵੱਖ ਕਾਂਗਰਸੀ ਆਗੂਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਲਾਡੀ ਸ਼ੇਰੋਵਾਲੀਆ ਨੂੰ ਵਧਾਈਆਂ ਦੇਣ ਵਾਲਿਆਂ 'ਚ ਸਾ. ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਮੈਂਬਰ ਦਲਜੀਤ ਸਿੰਘ ਗੱਟੀ, ਲੋਹੀਆਂ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਪਾਲ ਸਿੰਘ ਜੱਕੋਪੁਰ, ਲੋਹੀਆਂ ਮਾਰਕੀਟ ਕਮੇਟੀ ਦੇ ਸਾਬਕਾ ਵਾ. ਚੇਅਰਮੈਨ ਜਸਵੰਤ ਸਿੰਘ ਜੋਸਨ, ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਗੁਰਬੀਰ ਸਿੰਘ ਗਗਨ ਕੰਗ, ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਲੋਹੀਆਂ ਬਲਾਕ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾ. ਸਰਪੰਚ ਸੰਤੋਖ ਸਿੰਘ ਨਵਾਂ ਪਿੰਡ ਦੋਨੇਵਾਲ, ਸਾ. ਸੰਮਤੀ ਮੈਂਬਰ ਨਿਰਵੈਰ ਸਿੰਘ ਬੱਗੂ, ਕੋਆਪਰੇਟਿਵ ਮਾਰਕੀਟਿੰਗ ਸਭਾ ਸ਼ਾਹਕੋਟ ਦੇ ਸਾ. ਚੇਅਰਮੈਨ ਕਰਨੈਲ ਸਿੰਘ ਥਿੰਦ ਲੋਹੀਆਂ, ਆੜਤੀਆ ਜਸਵੰਤ ਸਿੰਘ ਚਤਰੱਥ, ਡਾ. ਸ਼ਮਿੰਦਰ ਸਿੰਘ ਗੱਟੀ, ਕੋਆਪ. ਪ੍ਰਧਾਨ ਤੇ ਸਰਪੰਚ ਅਮਰਜੀਤ ਸਿੰਘ ਗੱਟੀ, ਪਿੰਡ ਸਰਦਾਰਵਾਲਾ ਦੇ ਸਰਪੰਚ ਆਗੂ ਜਗਤਾਰ ਸਿੰਘ ਜੋਸਨ, ਪਿੰਡ ਘੁੱਦੂਵਾਲ ਦੇ ਸਰਪੰਚ ਸੁਖਵਿੰਦਰ ਸਿੰਘ 'ਲਾਡੀ', ਸਾ. ਸਰਪੰਚ ਜੋਗਾ ਸਿੰਘ ਘੁੱਦੂਵਾਲ ਸਮੇਤ ਹੋਰ ਪਤਵੰਤਿਆਂ ਦੇ ਨਾਂਅ ਸ਼ਾਮਿਲ ਹਨ |