ਜਲੰਧਰ, 21 ਨਵੰਬਰ (ਸ਼ਿਵ)-ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਪ੍ਰਾਪਰਟੀ ਟੈਕਸ ਵਿਭਾਗ ਕਮੇਟੀ ਦੇ ਚੇਅਰਮੈਨ ਜਤਿਨ ਗੁਲਾਟੀ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਜਲੰਧਰ ਮਹਾਂਨਗਰ ਵਿਚ ਵਿਕਾਸ ਕਾਰਜਾਂ ਨੇ ਲਗਾਤਾਰ ਤੇਜ਼ੀ ਫੜੀ ਹੈ¢ ਸੜਕਾਂ ਦੇ ਨਿਰਮਾਣ ਤੋਂ ਲੈ ਕੇ ਸਟਰੀਟ ਲਾਈਟਾਂ ਦੀ ਲਗਾਤਾਰ ਸੈਟਿੰਗ ਤੱਕ, ਅਤੇ ਵੱਖਵੱਖ ਕਾਲੋਨੀਆਂ ਨੂੰ ਨਗਰ ਨਿਗਮ ਦੇ ਅਧੀਨ ਲਿਆਉਣ ਤੱਕਹਰ ਖੇਤਰ ਵਿਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ¢ ਇਹ ਸਭ ਮÏਜੂਦਾ ਸਰਕਾਰ ਦੀ ਇਸ ਮਨਸ਼ਾ ਨੂੰ ਦਰਸਾਉਂਦਾ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਕਿੰਨੇ ਗੰਭੀਰ ਹਨ¢ ਜਤਿਨ ਗੁਲਾਟੀ ਨੇ ਕਿਹਾ ਕਿ ਜਦੋਂ ਤੋਂ ਸੈਂਟਰਲ ਹਲਕੇ ਦੀ ਕਮਾਨ ਨਿਤਿਨ ਕੋਹਲੀ ਦੇ ਹੱਥਾਂ ਵਿਚ ਆਈ ਹੈ, ਵਿਕਾਸ ਦੇ ਤੇਜ਼ੀ ਨਾਲ ਕੰਮ ਹੋ ਰਹੇ ਹਨ¢