ਜੀਤੇ ਦੇ ਘਰ ਤੀਸਰੀ ਕੁੜੀ ਨੇ ਜਨਮ ਲਿਆ ਤਾਂ ਸਾਰੇ ਪਰਿਵਾਰ ਦੇ ਚਿਹਰੇ ਮੁਰਝਾ ਗਏ। ਇਕ ਦਿਨ ਸੰਤੀ ਅਤੇ ਗੁਰਦੇਵ ਕੌਰ ਕਿਧਰੋਂ ਆਉਂਦੀਆਂ ਰਸਤੇ ਵਿਚ ਜੀਤੋ ਦੀ ਮਾਂ ਨਿਹਾਲ ਕੌਰ ਕੋਲ ਰੁਕ ਗਈਆਂ ਤਾਂ ਜੀਤੇ ਦੀ ਮਾਂ ਨੇ ਕਿਹਾ, 'ਜੀਤੇ ਦੇ ਤੀਜੀ ਕੁੜੀ ਆ ਗਈ ਜੇ ਰੱਬ ਮੁੰਡਾ ਦੇ ਦਿੰਦਾ ਤਾਂ ਅੱਗੇ ਨਾਂਅ ਚਲਦਾ ਰਹਿੰਦਾ।' ਅੱਗੋਂ ਸੰਤੀ ਨੇ ਕਿਹਾ, 'ਭੈਣੇ ਗੱਲ ਤਾਂ ਤੇਰੀ ਠੀਕ ਹੈ ਪਰ ਜੋ ਆਹ ਆਪਣੇ ਪਿੰਡੋਂ ਘਰ ਬਾਹਰ ਜ਼ਮੀਨਾਂ ਵੇਚ ਵੱਟ ਕੇ ਬਾਹਰਲੇ ਮੁਲਕਾਂ ਨੂੰ ਗਏ ਹਨ, ਦੋ-ਤਿੰਨ ਪੀੜ੍ਹੀਆਂ ਬਾਅਦ ਕੋਈ ਇਨ੍ਹਾਂ ਨੂੰ ਯਾਦ ਕਰੂਗਾ ਕਿ ਇਹ ਕਿਸ ਦੇ ਘਰ ਹਨ। ਨਾਂਅ ਤਾਂ ਸਭ ਭੁੱਲ ਜਾਂਦੇ ਹਨ। ਉਨ੍ਹਾਂ ਨੂੰ ਕੌਣ ਯਾਦ ਕਰਦਾ। ਸਿਰਫ਼ ਚੰਗਾ ਵਰਤਾਰਾ ਹੀ ਯਾਦ ਰਹਿੰਦਾ ਹੈ।
ਹੱਕ
ਸੱਥ ਵਿਚ ਪ੍ਰਦੂਸ਼ਣ ਬਾਰੇ ਚਰਚਾ ਚਲ ਰਹੀ ਸੀ। ਮਾਸਟਰ ਹਰਨੇਕ ਸਿੰਘ ਨੇ ਕਿਹਾ ਘਰ ਵਿਚ ਅਸ਼ੋਕਾ ਦਾ ਦਰੱਖਤ ਲਾਉਣ ਨਾਲ ਹਵਾ ਸਾਫ਼ ਹੁੰਦੀ ਹੈ ਅਤੇ ਦਰੱਖਤ ਆਕੀਸਜਨ ਛੱਡਦਾ ਹੈ।
ਤਾਂ ਬਿੱਕਰ ਸਿੰਘ ਨੇ ਕਿਹਾ ਦੂਸਰਿਆਂ ਦਾ ਹੱਕ ਮਾਰ ਕੇ ਚੰਗੀ ਜ਼ਿੰਦਗੀ ਨਹੀਂ ਜਿਊ ਹੁੰਦੀ। ਮਾਸਟਰ ਹਰਨੇਕ ਸਿੰਘ ਨੇ ਕਿਹਾ ਕੀ ਮਤਲਬ? ਤਾਂ ਬਿੱਕਰ ਸਿੰਘ ਨੇ ਕਿਹਾ ਕਿੱਥੇ ਗਏ ਵੱਡੇ-ਵੱਡੇ ਪਿੱਪਲ ਅਤੇ ਬੋਹੜ ਦੇ ਦਰੱਖਤ ਜੋ ਹਵਾ ਵੀ ਸਾਫ਼ ਰੱਖਦੇ ਸੀ ਅਤੇ ਆਕਸੀਜਨ ਵੀ ਛੱਡਦੇ ਸੀ। ਜਿਥੇ ਵੱਡੇ-ਵੱਡੇ ਪੰਛੀ ਮੋਰ ਅਤੇ ਗਿਰਝਾਂ ਦਾ ਰੈਣ ਬਸੇਰਾ ਸੀ। ਕਿੱਥੇ ਗਈਆਂ ਮੋਰਾਂ ਦੀਆਂ ਕੂਕਾਂ।
ਕਿਸੇ ਦਾ ਹੱਕ ਮਾਰ ਕੇ ਕੋਈ ਸੁਖੀ ਜ਼ਿੰਦਗੀ ਨਹੀਂ ਜਿਊ ਸਕਦਾ।
-ਮੋਬਾਈਲ : 94176-56523