02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸਾਈਬਰ ਠੱਗੀ ਦਾ ਸ਼ਿਕਾਰ ਹੋਏ ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ <br/>

Ad Position 21
No active advertisement
ਅਜੀਤ ਡੈਸਕ 19-06-2026
ਠੱਗਾਂ ਨੇ ਗੁਜਰਾਲ ਦੇ ਮੁਲਾਜ਼ਮ ਨੂੰ ਝਾਂਸਾ ਦੇ ਕੇ 7.8 ਕਰੋੜ ਰੁਪਏ ਟਰਾਂਸਫ਼ਰ ਕਰਵਾਏ
ਨਵੀਂ ਦਿੱਲੀ, 18 ਜੂਨ (ਜਗਤਾਰ ਸਿੰਘ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਨਰੇਸ਼ ਗੁਜਰਾਲ (ਸਾਬਕਾ ਰਾਜ ਸਭਾ ਮੈਂਬਰ) ਇਕ ਵੱਡੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਏ ਹਨ ¢ ਜਾਣਕਾਰੀ ਮੁਤਾਬਿਕ ਸਾਈਬਰ-ਠੱਗ ਨੇ ਨਰੇਸ਼ ਗੁਜਰਾਲ ਦੇ ਮੁਲਾਜ਼ਮ ਨੂੰ ਝਾਂਸਾ ਦੇ ਕੇ 7.8 ਕਰੋੜ ਰੁਪਏ ਟਰਾਂਸਫ਼ਰ ਕਰਵਾ ਲਏ ¢ ਸਾਈਬਰ ਠੱਗਾਂ ਨੇ ਵੱਟਸਐਪ 'ਤੇ ਗੁਜਰਾਲ ਦੀ ਤਸਵੀਰ ਲਗਾ ਕੇ, ਉਨ੍ਹਾਂ ਦੀ ਹੀ ਕੰਪਨੀ ਦੇ ਇਕ ਮੁਲਾਜ਼ਮ ਨੂੰ ਫਸਾਇਆ ਤੇ ਉਸ ਕੋਲੋਂ 7.80 ਕਰੋੜ ਰੁਪਏ ਟਰਾਂਸਫ਼ਰ ਕਰਵਾ ਲਏ ¢ ਠੱਗੀ ਦਾ ਪਤਾ ਚੱਲਣ 'ਤੇ ਤੁਰੰਤ ਪੁਲਿਸ ਨੂੰ ਇਸ ਦੀ ਖ਼ਬਰ ਦਿੱਤੀ ਗਈ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਇਸ ਰਕਮ 'ਚੋਂ 4 ਕਰੋੜ ਰੁਪਏ ਫ੍ਰੀਜ਼ ਕਰ ਦਿੱਤੇ ਹਨ ¢ ਸਾਈਬਰ ਠੱਗ ਨੇ ਵੱਟਸਐਪ 'ਤੇ ਸੁਨੇਹਾ ਭੇਜਿਆ ਅਤੇ ਖ਼ੁਦ ਨੂੰ ਨਰੇਸ਼ ਗੁਜਰਾਲ ਵਜੋਂ ਪੇਸ਼ ਕੀਤਾ ਅਤੇ ਇਕ ਮੀਟਿੰਗ ਵਿਚ ਹੋਣ ਦਾ ਦਾਅਵਾ ਕਰਦੇ ਹੋਏ ਆਰ.ਟੀ.ਜੀ.ਐੱਸ. ਰਾਹੀਂ ਪੈਸੇ ਇਕ ਖਾਤਾ ਨੰਬਰ ਵਿਚ ਟਰਾਂਸਫ਼ਰ ਕਰਵਾ ਲਏ ¢ ਜਦੋਂ ਉਸ ਮੁਲਾਜ਼ਮ ਨੇ ਨਰੇਸ਼ ਗੁਜਰਾਲ ਦੀ ਬੇਟੀ ਨੂੰ ਪੈਸੇ ਦੇ ਲੈਣ ਦੇਣ ਬਾਰੇ ਦੱਸਿਆ ਤਾਂ ਉਨ੍ਹਾਂ ਆਪਣੇ ਪਿਤਾ ਨਰੇਸ਼ ਗੁਜਰਾਲ ਨੂੰ ਫ਼ੋਨ ਕੀਤਾ¢ ਨਰੇਸ਼ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਪੈਸੇ ਟਰਾਂਸਫ਼ਰ ਕਰਨ ਦਾ ਕੋਈ ਆਦੇਸ਼ ਨਹੀਂ ਦਿੱਤਾ ¢ ਇਸ ਨਾਲ ਪਰਿਵਾਰ ਨੂੰ ਸਾਈਬਰ ਧੋਖਾਧੜੀ ਦਾ ਅਹਿਸਾਸ ਹੋਇਆ ¢ ਇਸ ਤੋਂ ਬਾਅਦ ਹੈਲਪ ਲਾਈਨ ਨੰਬਰ 1930 'ਤੇ ਫ਼ੋਨ ਕੀਤਾ ਅਤੇ ਈ-ਐਫ਼.ਆਈ.ਆਰ. ਦਰਜ ਕਰਵਾਈ ਗਈ ¢ ਜਾਣਕਾਰੀ ਮੁਤਾਬਿਕ ਧੋਖਾਧੜੀ ਦੀ ਰਕਮ ਦਾ ਲਗਭਗ 70 ਫ਼ੀਸਦੀ ਰਕਮ ਫ੍ਰੀਜ ਕਰ ਦਿੱਤੀ ਗਈ ਹੈ ¢

Ad Position 22
No active advertisement
ਪਿਛਲੀ ਖ਼ਬਰ ਕਾਦੀਆਂ–ਬਿਆਸ ਰੇਲ ਪ੍ਰਾਜੈਕਟ ਮੁੜ ਸ਼ੁਰੂ ਕਰਨ ਦਾ ਐਲਾਨ <br/> ਅਗਲੀ ਖ਼ਬਰ ਹਿਮਾਚਲ ਦੇ ਚੰਬਾ 'ਚ ਐੱਸ.ਯੂ.ਵੀ. ਖੱਡ 'ਚ ਡਿੱਗੀ-7 ਮÏਤਾਂ <br/>
Ad Position 24
No active advertisement