02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਰਕਾਰ ਵਲੋਂ ਪਾਸਪੋਰਟ ਦੇ ਨਿਯਮਾਂ ’ਚ ਬਦਲਾਅ

Ad Position 21
No active advertisement
ਅਜੀਤ ਡੈਸਕ 26-06-2026

ਨਵੀਂ ਦਿੱਲੀ, 25 ਜੂਨ (ਏਜੰਸੀ)-ਸਰਕਾਰ ਨੇ ਪਾਸਪੋਰਟ ਨਿਯਮ, 1980 ’ਚ ਬਦਲਾਅ ਕਰਕੇ ਪਾਸਪੋਰਟ ਫੀਸ ਢਾਂਚੇ ਨੂੰ ਬਦਲਿਆ ਹੈ, ਜਿਸ ਨਾਲ 36 ਪੰਨਿਆਂ ਵਾਲੇ ਸਾਧਾਰਨ ਨਵੇਂ ਪਾਸਪੋਰਟ ਲਈ ਅਰਜ਼ੀ ਫ਼ੀਸ 1500 ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤੀ ਗਈ ਹੈ। ਨਵੇਂ ਨਿਯਮ 1 ਜੁਲਾਈ 2026 ਤੋਂ ਲਾਗੂ ਹੋਣਗੇ। ਵਿਦੇਸ਼ ਮੰਤਰਾਲੇ ਵਲੋਂ ਵੀਰਵਾਰ ਨੂੰ ਜਾਰੀ 20 ਜੂਨ ਦੇ ਇਕ ਨੋਟੀਫਿਕੇਸ਼ਨ ਅਨੁਸਾਰ ਸਾਧਾਰਨ ਨਵੇਂ ਪਾਸਪੋਰਟ ਜਾਂ 36 ਪੰਨਿਆਂ ਵਾਲੇ ਪਾਸਪੋਰਟ ਨੂੰ ਨਵਿਆਉਣ ਲਈ ਸਾਧਾਰਨ ਫ਼ੀਸ 2500 ਰੁਪਏ ਹੋਵੇਗੀ, ਜਦਕਿ ਤਤਕਾਲ ਲਈ ਉਸੇ ਸ਼੍ਰੇਣੀ ਲਈ ਫ਼ੀਸ 5000 ਰੁਪਏ ਹੋਵੇਗੀ। ਮੌਜੂਦਾ ਸਮੇਂ ਸਾਧਾਰਨ ਨਵੇਂ ਪਾਸਪੋਰਟ ਜਾਂ 36 ਪੰਨਿਆਂ ਵਾਲੇ ਪਾਸਪੋਰਟ ਨੂੰ ਫਿਰ ਤੋਂ ਜਾਰੀ ਕਰਨ ਲਈ ਅਰਜ਼ੀ ਫ਼ੀਸ 1500 ਰੁਪਏ ਹੈ ਅਤੇ ਤਤਕਾਲ ਲਈ ਇਹ ਉਸੇ ਸ਼੍ਰੇਣੀ ਲਈ 3500 ਰੁਪਏ ਹੈ। ਇਸੇ ਤਰਾਂ ਇਕ ਸਾਧਾਰਨ ਨਵੇਂ ਪਾਸਪੋਰਟ ਜਾਂ 60 ਪੰਨਿਆਂ ਵਾਲੇ ਪਾਸਪੋਰਟ ਨੂੰ ਫਿਰ ਤੋਂ ਜਾਰੀ ਕਰਨ ਦੀ ਅਰਜ਼ੀ ਫ਼ੀਸ 2,000 ਰੁਪਏ ਤੋਂ ਵਧਾ ਕੇ 3500 ਰੁਪਏ ਕਰ ਦਿੱਤੀ ਗਈ ਹੈ ਤੇ ਤਤਕਾਲ ਲਈ ਇਸੇ ਸ਼੍ਰੇਣੀ ਲਈ 4000 ਰੁਪਏ ਦੀ ਜਗ੍ਹਾ ਹੁਣ ਫ਼ੀਸ 6000 ਰੁਪਏ ਹੋਵੇਗੀ। 36 ਪੰਨਿਆਂ ਵਾਲੇ ਗੁਆਚੇ ਜਾਂ ਖਰਾਬ ਪਾਸਪੋਰਟ ਦੇ ਬਦਲੇ ਸਾਧਾਰਨ ਪਾਸਪੋਰਟ ਲਈ ਸਾਧਾਰਨ ਫ਼ੀਸ 5000 ਰੁਪਏ ਹੋਵੇਗੀ, ਜੋ ਹੁਣ 3000 ਰੁਪਏ ਹੈ, ਜਦਕਿ ਤਤਕਾਲ ਲਈ ਇਸੇ ਸ਼੍ਰੇਣੀ ਲਈ 5000 ਰੁਪਏ ਤੋਂ ਵਧਾ ਕੇ ਫ਼ੀਸ 7500 ਰੁਪਏ ਕਰ ਦਿੱਤੀ ਗਈ ਹੈ। 60 ਪੰਨਿਆਂ ਵਾਲੇ ਗੁਆਚੇ ਜਾਂ ਖਰਾਬ ਪਾਸਪੋਰਟ ਲਈ ਨਵੀਂ ਸਾਧਾਰਨ ਫ਼ੀਸ 6000 ਰੁਪਏ (ਹੁਣ 3500 ਰੁਪਏ) ਹੋਵੇਗੀ, ਜਦਕਿ ਤਤਕਾਲ ਲਈ ਇਸੇ ਸ਼੍ਰੇਣੀ ਲਈ 8500 ਰੁਪਏ (ਪਹਿਲਾਂ 5500 ਰੁਪਏ) ਹੋਵੇਗੀ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਸ ਸ਼੍ਰੇਣੀ (18 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ, 15 ਤੋਂ 18 ਸਾਲ ਦਰਿਮਆਨ ਵਾਲੇ ਨਾਬਾਲਗ, ਜੇਕਰ ਬੇਨਤੀਕਰਤਾ ਨੇ ਇਸ ਸ਼੍ਰੇਣੀ ’ਚ ਅਪਲਾਈ ਕੀਤਾ ਹੈ) 10 ਸਾਲ ਤੋਂ ਜ਼ਿਆਦਾ ਨਹੀਂ ਹੋਵੇਗੀ। ਵਿਦੇਸ਼ ਮੰਤਰਾਲੇ ’ਚ ਸੰਯੁਕਤ ਸਕੱਤਰ ਅਤੇ ਚੀਫ਼ ਪਾਸਪੋਰਟ ਅਧਿਕਾਰੀ ਬੀ. ਐਸ. ਮੁਬਾਰਕ ਦੇ ਨਾਂਅ ’ਤੇ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਅੱਠ ਸਾਲ ਤੱਕ ਦੇ ਬੱਚੇ ਅਤੇ ਬਜ਼ੁਰਗ (60 ਸਾਲ ਤੋਂ ਜ਼ਿਆਦਾ ਉਮਰ) ਲਈ ਨਵੀਂ ਅਰਜ਼ੀ (ਅਤੇ ਦੁਬਾਰਾ ਜਾਰੀ ਕਰਨ ਲਈ ਨਹੀਂ) ’ਤੇ ਪਾਸਪੋਰਟ ਫ਼ੀਸ ’ਚ 10 ਫ਼ੀਸਦੀ ਛੋਟ ਹੋਵੇਗੀ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 36 ਸਫ਼ਿਆਂ ਵਾਲੇ ਨਵੇਂ ਜਾਂ ਪਾਸਪੋਰਟ ਨਵਿਆਉਣ ਦੀ ਫ਼ੀਸ ਸਾਧਾਰਨ ਸ਼੍ਰੇਣੀ ’ਚ 1,750 ਰੁਪਏ ਅਤੇ ਤਤਕਾਲ ਸ਼੍ਰੇਣੀ ’ਚ 4,250 ਰੁਪਏ ਹੋਵੇਗੀ। ਜੇਕਰ ਨਾਬਾਲਗ ਦਾ ਪਾਸਪੋਰਟ ਗੁੰਮ ਜਾਂ ਖ਼ਰਾਬ ਹੋ ਜਾਂਦਾ ਹੈ ਤਾਂ ਨਵੇਂ ਲਈ 4,250 ਰੁਪਏ (ਸਾਧਾਰਨ) ਅਤੇ 6,750 ਰੁਪਏ (ਤਤਕਾਲ) ਫ਼ੀਸ ਦੇਣੀ ਪਵੇਗੀ। ਇਸ ਸ਼੍ਰੇਣੀ ਦੇ ਪਾਸਪੋਰਟ ਦੀ ਮਿਆਦ 5 ਸਾਲ ਜਾਂ ਅਰਜ਼ੀਕਰਤਾ ਦੇ 18 ਸਾਲ ਦੇ ਹੋਣ ਤੱਕ, ਜੋ ਵੀ ਪਹਿਲਾਂ ਆਵੇ, ਤੱਕ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ­ਭਾਰਤ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ-ਮੋਦੀ ਅਗਲੀ ਖ਼ਬਰ ਵੈਨੇਜ਼ੁਏਲਾ ’ਚ ਜ਼ਬਰਦਸਤ ਭੁਚਾਲ 188 ਮੌਤਾਂ, 971 ਜ਼ਖ਼ਮੀ
Ad Position 24
No active advertisement