02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

10ਵੀਂ ਜਮਾਤ ਦੇ ਮੌਜੂਦਾ ਬੈਚ ਨੂੰ 3-ਭਾਸ਼ਾ ਨੀਤੀ ਤੋਂ ਛੋਟ- ਸੀ.ਬੀ.ਐਸ.ਈ.

Ad Position 21
No active advertisement
ਅਜੀਤ ਡੈਸਕ 30-06-2026
ਨਵੀਂ ਦਿੱਲੀ, 29 ਜੂਨ (ਏਜੰਸੀ)-ਸੀ.ਬੀ.ਐਸ.ਈ. ਨੇ ਸੋਮਵਾਰ ਨੂੰ ਆਪਣੀ ਤਿੰਨ-ਭਾਸ਼ਾ ਨੀਤੀ ਨੂੰ ਲਾਗੂ ਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ’ਚ 10ਵੀਂ ਜਮਾਤ ਦੇ ਮੌਜੂਦਾ ਬੈਚ ਦੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾਵਾਂ ਪੜ੍ਹਨ ਤੋਂ ਛੋਟ ਦਿੱਤੀ ਗਈ ਹੈ। 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਕ ਵਾਰ ਦੀ ਛੋਟ ਦਿੰਦੇ ਹੋਏ ਬੋਰਡ ਨੇ ਸਾਫ਼ ਕੀਤਾ ਕਿ ਮੌਜੂਦਾ ਬੈਚ ਨੂੰ ਤਿੰਨ ਭਾਸ਼ਾਵਾਂ ਪੜ੍ਹਨੀਆਂ ਹੋਣਗੀਆਂ, ਪਰ ਉਹ ਦੋ ਵਿਦੇਸ਼ੀ ਭਾਸ਼ਾਵਾਂ ਤੇ ਇਕ ਭਾਰਤੀ ਭਾਸ਼ਾ ਪੜ੍ਹ ਸਕਦੇ ਹਨ। ਇਹ ਫੈਸਲਾ ਬੋਰਡ ਦੇ ਉਸ ਐਲਾਨ ਦੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਆਇਆ ਹੈ, ਜਿਸ ’ਚ ਕਿਹਾ ਗਿਆ ਸੀ ਕਿ 1 ਜੁਲਾਈ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿੰਨ ਭਾਸ਼ਾਵਾਂ ਪੜ੍ਹਨਾ ਜ਼ਰੂਰੀ ਹੋਵੇਗਾ, ਜਿਨ੍ਹਾਂ ’ਚ ਦੋ ਭਾਰਤੀ ਭਾਸ਼ਾਵਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ। ਕਈ ਵਿਦਿਆਰਥੀਆਂ ਨੇ ਬੋਰਡ ਦੇ ਇਸ ਆਦੇਸ਼ ਦੇ ਖਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਬੋਰਡ ਦੇ ਅਕਾਦਮਿਕ ਡਾਇਰੈਕਟਰ ਪ੍ਰਗਿਆ ਐਮ ਸਿੰਘ ਨੇ ਕਿਹਾ ਕਿ 10ਵੀਂ ਜਮਾਤ ਦੇ ਮੌਜੂਦਾ ਬੈਚ ਨੂੰ ਤਿੰਨ ਭਾਸ਼ਾਵਾਂ ਦੀ ਪਾਲਣਾ ਨਹੀਂ ਕਰਨੀ ਹੋਵੇਗੀ, 7ਵੀਂ ਤੋਂ 9ਵੀਂ ਜਮਾਤ ਦੇ ਮੌਜੂਦਾ ਬੈਚ ਦੇ ਵਿਦਿਆਰਥੀਆਂ ਨੂੰ 10ਵੀਂ ਜਮਾਤ ’ਚ ਪਹੁੰਚਣ ’ਤੇ ਤੀਸਰੀ ਭਾਸ਼ਾ ’ਚ ਬੋਰਡ ਦੀ ਪ੍ਰੀਖਿਆ ਦੇਣ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਕ ਵਾਰ ਦੀ ਛੋਟ ਵਜੋਂ ਜੋ ਵਿਦਿਆਰਥੀ 2026-27 ’ਚ 9ਵੀਂ ਜਮਾਤ ’ਚ ਹਨ, ਉਹ ਦੋ ਵਿਦੇਸ਼ੀ ਭਾਸ਼ਾਵਾਂ ਦੇ ਨਾਲ ਪੜ੍ਹਾਈ ਜਾਰੀ ਰੱਖ ਸਕਦੇ ਹਨ ਤੇ ਉਨ੍ਹਾਂ ਨੂੰ ਤੀਸਰੀ ਭਾਸ਼ਾ ਵਜੋਂ ਇਕ ਭਾਰਤੀ ਭਾਸ਼ਾ ਨੂੰ ਸ਼ਾਮਿਲ ਕਰਨਾ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਅਸਾਮ ਤੇ ਅਰੁਣਾਚਲ ’ਚ ਹੜ੍ਹਾਂ ਕਾਰਨ ਸਥਿਤੀ ਵਿਗੜੀ, ਹਜ਼ਾਰਾਂ ਲੋਕ ਪ੍ਰਭਾਵਿਤ ਅਗਲੀ ਖ਼ਬਰ ਪਾਕਿ ਵਲੋਂ ਅਫ਼ਗਾਨਿਸਤਾਨ ’ਤੇ ਮੁੜ ਹਵਾਈ ਹਮਲੇ-56 ਮੌਤਾਂ
Ad Position 24
No active advertisement