03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਦਾਜ ਮੰਗਣ ਵਾਲੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 20-06-2026
ਟਾਂਡਾ ਉੜਮੁੜ, 19 ਜੂਨ (ਕੁਲਬੀਰ ਸਿੰਘ ਗੁਰਾਇਆ)-ਨਜ਼ਦੀਕੀ ਪਿੰਡ ਹੰਬੜਾ ਨਾਲ ਸੰਬੰਧਿਤ ਇਕ ਵਿਆਹੁਤਾ �ਰਤ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਤੇ ਘਰੋਂ ਕੱਢਣ ਦੇ ਦੋਸ਼ ਅਧੀਨ ਟਾਂਡਾ ਪੁਲਿਸ ਨੇ ਵਿਆਹੁਤਾ �ਰਤ ਦੇ ਸਹੁਰਾ ਪਰਿਵਾਰ ਖ਼ਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੂੰ ਦਿੱਤੀ ਗਈ ਸ਼ਿਕਾਇਤ ਉਪਰੰਤ ਡੀ. ਐਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਵਲੋਂ ਕੀਤੀ ਜਾਂਚ ਪੜਤਾਲ ਉਪਰੰਤ ਪੀੜਿਤ �ਰਤ ਨੇਹਾ ਚੌਹਾਨ ਪੁੱਤਰੀ ਪੁੱਤਰੀ ਸੋਨੀ ਰਾਮ ਬਾਸੀ ਪਿੰਡ ਹੰਬੜਾ ਦੇ ਬਿਆਨ ਦੇ ਅਧਾਰ ‘ਤੇ ਉਸ ਦੇ ਪਤੀ ਹੈਪੀ, ਸੱਸ ਜੋਗਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਤੇ ਉਸ ਦੇ ਸਹੁਰੇ ਸੁਰਿੰਦਰ ਸਿੰਘ ਪੁੱਤਰ ਕਾਲੂ ਰਾਮ ਵਾਸੀ ਬਲੀਲਪੁਰ ਐਸ. ਏ. ਐਸ. ਨਗਰ ਮੁਹਾਲੀ ਦੇ ਖ਼ਿਲਾਫ਼ ਦਰਜ ਕੀਤਾ ਹੈ। ਆਪਣੇ ਬਿਆਨਾਂ ਵਿਚ ਨੇਹਾ ਚੌਹਾਨ ਨੇ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਨੇ ਉਸ ਕੋਲੋਂ ਦਾਜ ਵਿਚ ਇਨੋਵਾ ਗੱਡੀ ਦੀ ਮੰਗ ਨੂੰ ਇਨਕਾਰ ਕਰਨ ਤੇ ਦਿੱਤੇ ਹੋਏ 6 ਲੱਖ ਰੁਪਏ ਉਧਾਰੇ ਮੰਗਣ ‘ਤੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਘਰੋਂ ਕੱਢ ਦਿੱਤਾ। ਟਾਂਡਾ ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿਹਤ ਸਟਾਫ਼ ਤੇ ਨਰਸਿੰਗ ਵਿਦਿਆਰਥਣਾਂ ਨੇ ਡੇਂਗੂ ਦੇ ਲਾਰਵੇ ਸੰਬੰਧੀ ਕੀਤੀ ਚੈਕਿੰਗ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਨਵੇਂ ਬਣੇ ਲੈਫ਼ਟੀਨੈਂਟ ਰਿਤਿਕ ਰਾਣਾ ਦਾ ਸਨਮਾਨ
Ad Position 24
No active advertisement