ਬਲਾਚੌਰ, 12 ਜੂਨ (ਨਰੇਸ਼ ਧੌਲ)-ਸੁਪਰਡੈਂਟ ਗਰੇਡ-2 ਸਬ ਡਵੀਜ਼ਨ ਬੰਗਾ ਤੋਂ ਤਬਾਦਲਾ ਹੋਣ ਉਪਰੰਤ ਬਲਦੇਵ ਸਿੰਘ ਸੈਣੀ ਵਲੋਂ ਸੁਪਰਡੈਂਟ ਗਰੇਡ-2 ਵਜੋਂ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਬਲਾਚੌਰ ਵਿਖੇ ਅਹੁਦਾ ਸੰਭਾਲ ਕੇ ਕੰਮ ਕਾਜ ਸ਼ੁਰੂ ਕਰ ਦਿੱਤਾ ਗਿਆ। ਸੁਪਰਡੈਂਟ ਬਲਦੇਵ ਸਿੰਘ ਸੈਣੀ ਪਹਿਲਾਂ ਵੀ ਲੰਬਾ ਸਮਾਂ ਇਸ ਦਫਤਰ ਵਿਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਬਹੁਤ ਹੀ ਨਿੱਘੇ ਤੇ ਮਿਲਾਣਸਾਰ ਸੁਭਾਅ ਦੇ ਮਾਲਕ ਸਰਦਾਰ ਬਲਦੇਵ ਸਿੰਘ ਸੈਣੀ ਦੀ ਬਲਾਚੌਰ ਦਫਤਰ ਵਿਚ ਮੁੜ ਤੋਂ ਤਾਇਨਾਤੀ ਹੋਣ ਕਾਰਨ ਦਫਤਰੀ ਸਟਾਫ ਅਤੇ ਪਬਲਿਕ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਹੋਇਆਂ ਆਖਿਆ ਕਿ ਕਿਸੇ ਨੂੰ ਵੀ ਕੰਮ ਕਾਰ ਕਰਾਉਣ ਵਿਚ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ ਅਤੇ ਜੇਕਰ ਕਿਸੇ ਵੀ ਸਖਸ਼ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਤਾਂ ਉਹ ਉਨ੍ਹਾਂ ਨਾਲ ਦਫ਼ਤਰੀ ਸਮੇਂ ਦੌਰਾਨ ਹਰ ਵੇਲੇ ਸਿੱਧੇ ਤੌਰ ‘ਤੇ ਸੰਪਰਕ ਕਰ ਸਕਦਾ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਉਂਕਾਰ ਸਿੰਘ ਸੈਣੀ ਸਮੇਤ ਸਮੂਹ ਦਫ਼ਤਰੀ ਅਮਲੇ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।