02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਬੇਲਾ-ਤਾਜੋਵਾਲ ਦਾ ਪੰਜਾਬ ਰੋਡਵੇਜ਼ ਦਾ ਬੰਦ ਪਿਆ ਰੂਟ ਦੁਬਾਰਾ ਸ਼ੁਰੂ ਕੀਤਾ ਜਾਵੇ - ਰੰਧਾਵਾ

Ad Position 21
No active advertisement
ਅਜੀਤ ਡੈਸਕ 02-07-2026

ਕਾਠਗੜ੍ਹ, 1 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - 1980 ’ਚ ਬਲਾਚੌਰ ਦੇ ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਵਲੋਂ ਨਵਾਂਸ਼ਹਿਰ ਤੋਂ ਰੋਪੜ ਤੱਕ ਪਿੰਡ ਬੇਲਾ ਤਾਜੋਵਾਲ ਰਾਹੀਂ ਸ਼ੁਰੂ ਕੀਤਾ ਗਿਆ ਪੰਜਾਬ ਰੋਡਵੇਜ਼ ਨਵਾਂਸ਼ਹਿਰ ਦਾ ਬੱਸ ਰੂਟ ਲਗਪਗ 10 ਸਾਲ ਤੱਕ ਲੋਕਾਂ ਦੀ ਸੇਵਾ ਕਰਦਾ ਰਿਹਾ ਪਰ ਕੁਝ ਸਾਲਾਂ ਬਾਅਦ ਇਸ ਰੂਟ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਲਾ ਤਾਜੋਵਾਲ ਦੇ ਸਾਬਕਾ ਸਰਪੰਚ ਅਤੇ ਉੱਘੇ ਸਮਾਜ ਸੇਵੀ ਜਗਦੀਸ਼ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1980 ਦੇ ਦਹਾਕੇ ਵਿੱਚ ਸ਼ੁਰੂ ਕੀਤੀ ਬੱਸ ਸਵੇਰੇ ਨਵਾਂਸ਼ਹਿਰ ਤੋਂ ਚੱਲ ਕੇ ਬੇਲਾ ਤਾਜੋਵਾਲ ਹੁੰਦੀ ਹੋਈ ਰੋਪੜ ਜਾਂਦੀ ਸੀ ਅਤੇ ਦੁਪਹਿਰ ਨੂੰ ਰੋਪੜ੍ਹ ਤੋਂ ਵਾਪਸ ਇਸੇ ਰੂਟ ਰਾਹੀਂ ਨਵਾਂਸ਼ਹਿਰ ਆਉਂਦੀ ਸੀ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਰਾਹਤ ਮਿਲੀ ਸੀ। ਉਨ੍ਹਾਂ ਕਿਹਾ ਕਿ 1980 ਦੇ ਮੁਕਾਬਲੇ ਹੁਣ ਤਾਜੋਵਾਲ, ਬੇਲਾ ਤਾਜੋਵਾਲ, ਜਿੰਦਾਪੁਰ, ਐਮਾ ਚਾਹਲ, ਫਤਿਹਪੁਰ ਅਤੇ ਘੁੜਕੇਵਾਲ ਆਦਿ ਪਿੰਡਾਂ ਦੀ ਆਬਾਦੀ ਕਈ ਗੁਣਾ ਵਧ ਚੁੱਕੀ ਹੈ ਪਰ ਬੱਸ ਦੀ ਸਹੂਲਤ ਨਾ ਹੋਣ ਕਰਕੇ ਪੜ੍ਹ ਰਹੇ ਵਿਦਿਆਰਥੀਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਨਵਾਂਸ਼ਹਿਰ, ਬਲਾਚੌਰ ਅਤੇ ਰੋਪੜ ਜਾਣ ਲਈ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੂਹ ਹਲਕਾ ਨਿਵਾਸੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਪੁਰਾਣੇ ਰੂਟ ਨੂੰ ਤੁਰੰਤ ਦੁਬਾਰਾ ਸ਼ੁਰੂ ਕੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਲਗਾਇਆ ਸਿਖਲਾਈ ਕੈਂਪ
Ad Position 24
No active advertisement