03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

4 ਜਨਵਰੀ ਨੂੰ ਹੋਵੇਗੀ ਐਨ.ਐਮ.ਐਮ.ਐਸ/ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ-ਕਮਲਦੀਪ ਕੌਰ

Ad Position 21
No active advertisement
ਅਜੀਤ ਡੈਸਕ 01-01-2026
ਪਠਾਨਕੋਟ, 31 ਦਸੰਬਰ (ਸੰਧੂ/ਵਿਨੋਦ)-ਐਨ.ਐਮ.ਐਮ.ਐਸ./ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 2026 ਸਬੰਧੀ ਜ਼ਿਲ੍ਹਾ ਪਠਾਨਕੋਟ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:/ਐਲੀ:) ਕਮਲਦੀਪ ਕੌਰ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ 4 ਜਨਵਰੀ ਦਿਨ ਐਤਵਾਰ ਨੂੰ 5 ਪ੍ਰੀਖਿਆ ਕੇਂਦਰਾਂ ਵਿਚ ਹੋਵੇਗੀ | ਜਿਨ੍ਹਾਂ ਵਿਚ ਅੱਠਵੀਂ ਜਮਾਤ ਲਈ 2 ਅਤੇ ਦਸਵੀਂ ਜਮਾਤ ਲਈ 3 ਪ੍ਰੀਖਿਆ ਕੇਂਦਰ ਬਣਾਏ ਗਏ ਹਨ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ:) ਅਮਨਦੀਪ ਕੁਮਾਰ ਨੇ ਦੱਸਿਆ ਕਿ ਪੀ.ਐਸ.ਟੀ. ਐਸ.ਈ. ਪ੍ਰੀਖਿਆ ਵਿਚ ਸਰਕਾਰੀ ਸਕੂਲਾਂ ਵਿਚ ਦਸਵੀਂ ਜਮਾਤ 'ਚ ਪੜ੍ਹ ਰਹੇ 1104 ਵਿਦਿਆਰਥੀ ਭਾਗ ਲੈਣਗੇ ਤੇ ਐਨ.ਐਮ.ਐਮ.ਐਸ. ਦੀ ਪ੍ਰੀਖਿਆ ਵਿਚ ਅੱਠਵੀਂ ਦੇ 1135 ਬੱਚੇ ਭਾਗ ਲੈਣਗੇ | ਪੀ.ਐਸ.ਟੀ ਐਸ.ਈ. ਦੀ ਪ੍ਰੀਖਿਆ ਲਈ ਜ਼ਿਲ੍ਹੇ ਵਿਚ ਤਿੰਨ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰ ਕਲਾਂ, ਸਕੂਲ ਆਫ਼ ਐਮੀਨੈਂਸ ਭੋਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਮੁੰਡੇ ਅਤੇ ਐਨ.ਐਮ.ਐਮ.ਐਸ/ ਪੀ.ਐਸ.ਟੀ. ਐਸ.ਈ. ਦੀ ਪ੍ਰੀਖਿਆ ਦੇਣ ਲਈ ਜ਼ਿਲ੍ਹੇ ਵਿਚ 2 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰ ਕਲਾਂ ਅਤੇ ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਟ ਕੋਟਲੀ ਪਠਾਨਕੋਟ ਵਿਖੇ ਸਥਾਪਿਤ ਕੀਤੇ ਗਏ ਹਨ | ਇਨ੍ਹਾਂ ਪ੍ਰੀਖਿਆਵਾਂ ਦੇ ਸੁਚਾਰੂ ਸੰਚਾਲਨ ਲਈ ਸਟਾਫ਼ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਪ੍ਰੀਖਿਆ ਕੇਂਦਰਾਂ ਦੇ ਨੇੜੇ ਲੋੜੀਂਦੇ ਸੁਰੱਖਿਆ ਪ੍ਰਬੰਧ ਵੀ ਕਰ ਦਿੱਤੇ ਗਏ ਹਨ | ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਇਸ ਪ੍ਰੀਖਿਆ ਵਿਚ ਕੋਈ ਵੀ ਵਿਦਿਆਰਥੀ ਗੈਰ ਹਾਜ਼ਰ ਨਾ ਹੋਵੇ ਤੇ ਸਾਰੇ ਬੱਚਿਆਂ ਨੂੰ ਰੋਲ ਨੰਬਰ ਡਾਊਨਲੋਡ ਕਰਕੇ ਦਿੱਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਪ੍ਰਬੰਧਕੀ ਕੰਪਲੈਕਸ ਪਠਾਨਕੋਟ 'ਚ ਥਾਂ-ਥਾਂ ਫੈਲੀ ਗੰਦਗੀ, 58 ਮਹਿਕਮੇ ਕੰਮ ਕਰਦੇ ਹਨ ਇਸ ਇਮਾਰਤ 'ਚ ਅਗਲੀ ਖ਼ਬਰ 38 ਸਾਲਾਂ ਬਾਅਦ ਘਰੋਟਾ 'ਚ ਇਤਿਹਾਸਕ ਵਿਦਿਆਰਥੀ ਅਧਿਆਪਕ ਪੁਨਰ ਮਿਲਨ ਸਮਾਗਮ ਕਰਵਾਇਆ
Ad Position 24
No active advertisement